NPS ਗਾਹਕਾਂ ਨੂੰ ਵੱਡੀ ਰਾਹਤ, ਮਿਲ ਸਕਦਾ ਹੈ ਪੂਰਾ ਫੰਡ ਕਢਾਉਣ ਦਾ ਬਦਲ

Wednesday, May 19, 2021 - 04:51 PM (IST)

NPS ਗਾਹਕਾਂ ਨੂੰ ਵੱਡੀ ਰਾਹਤ, ਮਿਲ ਸਕਦਾ ਹੈ ਪੂਰਾ ਫੰਡ ਕਢਾਉਣ ਦਾ ਬਦਲ

ਨਵੀਂ ਦਿੱਲੀ- ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਦੇ ਉਨ੍ਹਾਂ ਸਬਸਕ੍ਰਾਈਬਰਜ਼ ਨੂੰ ਪੂਰਾ ਫੰਡ ਕਢਾਉਣ ਦਾ ਬਦਲ ਮਿਲ ਸਕਦਾ ਹੈ, ਜੋ ਸੇਵਾਮੁਕਤ ਹੋ ਚੁੱਕੇ ਹਨ। ਕੋਰੋਨਾ ਦੀ ਦੂਜੀ ਲਹਿਰ ਕਾਰਨ ਹੋ ਰਹੀਆਂ ਮੁਸ਼ਕਲਾਂ ਵਿਚਕਾਰ ਪੈਨਸ਼ਰਾਂ ਨੂੰ ਰਾਹਤ ਦੇਣ ਲਈ ਇਸ ਬਾਰੇ ਫ਼ੈਸਲਾ ਕੀਤਾ ਜਾ ਸਕਦਾ ਹੈ।

ਰਿਪੋਰਟ ਮੁਤਾਬਕ, ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀ. ਐੱਫ. ਆਰ. ਡੀ. ਏ.) ਪੈਨਸ਼ਨਰਾਂ ਨੂੰ ਇਕ ਨਵਾਂ ਬਦਲ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਵਿਚ ਐੱਨ. ਪੀ. ਐੱਸ. ਸਬਸਕ੍ਰਾਈਬਰ ਨੂੰ ਪੈਨਸ਼ਨ ਫੰਡ 5 ਲੱਖ ਰੁਪਏ ਤੱਕ ਹੋਣ 'ਤੇ ਇਕ ਵਾਰ ਵਿਚ ਪੂਰੀ ਰਕਮ ਕਢਾਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਇਸ ਨਾਲ ਪੈਨਸ਼ਨਰ ਆਪਣੀ ਰਕਮ ਦਾ ਨਿਵੇਸ਼ ਕਿਸੇ ਬਿਹਤਰ ਰਿਟਰਨ ਵਾਲੀ ਯੋਜਨਾ ਵਿਚ ਕਰ ਸਕਣਗੇ। ਹਾਲਾਂਕਿ ਪੀ. ਐੱਫ. ਆਰ. ਡੀ. ਏ. ਇਸ ਦੇ ਨਾਲ ਹੀ ਪੈਨਸ਼ਨ ਰਕਮ ਦਾ ਇਕ ਹਿੱਸਾ ਪੈਨਸ਼ਨ ਫੰਡ ਪ੍ਰਬੰਧਕਾਂ ਵੱਲੋਂ ਨਿਵੇਸ਼ ਕਰਨ ਦਾ ਬਦਲ ਦੇਵੇਗਾ। ਮੌਜੂਦਾ ਸਮੇਂ ਪੈਨਸ਼ਨ ਪਲਾਨ 'ਤੇ ਰਿਟਰਨ ਲਗਭਗ 5.5 ਫ਼ੀਸਦੀ ਹੈ। ਮਹਿੰਗਾਈ ਤੇ ਪੈਨਸ਼ਨ ਰਾਸ਼ੀ 'ਤੇ ਟੈਕਸ ਦੇ ਨਾਲ ਅਸਲ ਰਿਟਰਨ ਘੱਟ ਹੋ ਜਾਂਦਾ ਹੈ। ਨਿਯਮਾਂ ਵਿਚ ਇਸ ਤਬਦੀਲੀ ਨਾਲ ਐੱਨ. ਪੀ. ਐੱਸ. ਗਾਹਕਾਂ ਨੂੰ ਆਪਣੇ ਫੰਡ 'ਤੇ ਬਿਹਤਰ ਰਿਟਰਨ ਹਾਸਲ ਕਰਨ ਦਾ ਮੌਕਾ ਮਿਲ ਸਕੇਗਾ।


author

Sanjeev

Content Editor

Related News