NPPA ਦਾ ਅਹਿਮ ਫ਼ੈਸਲਾ, ਸ਼ੂਗਰ ਤੇ ਹੈਪੇਟਾਈਟਸ ਸਣੇ ਕਈ ਦਵਾਈਆਂ ਦੀਆਂ ਕੀਮਤਾਂ 40 ਫ਼ੀਸਦੀ ਤੱਕ ਘਟਾਈਆਂ

Thursday, Dec 22, 2022 - 07:31 PM (IST)

NPPA ਦਾ ਅਹਿਮ ਫ਼ੈਸਲਾ, ਸ਼ੂਗਰ ਤੇ ਹੈਪੇਟਾਈਟਸ ਸਣੇ ਕਈ ਦਵਾਈਆਂ ਦੀਆਂ ਕੀਮਤਾਂ 40 ਫ਼ੀਸਦੀ ਤੱਕ ਘਟਾਈਆਂ

ਨਵੀਂ ਦਿੱਲੀ - ਦਵਾਈਆਂ ਦੀਆਂ ਵਧ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦੀ ਮੀਟਿੰਗ ਵਿੱਚ ਇਸ ਸੂਚੀ ਵਿੱਚ ਸ਼ਾਮਲ 119 ਕਿਸਮਾਂ ਦੇ ਫਾਰਮੂਲੇ ਲਈ ਪ੍ਰਤੀ ਗੋਲੀ-ਕੈਪਸੂਲ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਗਈ ਹੈ। ਇਸ ਫ਼ੈਸਲੇ ਤੋਂ ਬਾਅਦ ਪੈਰਾਸੀਟਾਮੋਲ ਅਤੇ ਅਮੋਕਸੀਸਿਲਿਨ ਵਰਗੀਆਂ ਦਵਾਈਆਂ ਸਸਤੀਆਂ ਹੋ ਗਈਆਂ ਹਨ। ਅਜਿਹਾ ਇਕ ਸਾਲ 'ਚ ਇਹ 5ਵੀਂ ਵਾਰ ਹੋ ਰਿਹਾ ਹੈ, ਜਦੋਂ ਦਵਾਈਆਂ ਦੀਆਂ ਕੀਮਤਾਂ 'ਚ ਸੋਧ ਕੀਤੀ ਜਾ ਰਹੀ ਹੈ। ਇਸ ਨਾਲ ਕੈਂਸਰ, ਸ਼ੂਗਰ, ਬੁਖਾਰ, ਹੈਪੇਟਾਈਟਸ ਸਮੇਤ ਕਈ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ 40 ਫੀਸਦੀ ਤੱਕ ਘੱਟ ਹੋ ਜਾਣਗੀਆਂ। ਕੈਂਸਰ ਦੀ ਦਵਾਈ ਦੀ ਕੀਮਤ ਵਿਚ ਲਗਭਗ 40% ਤੱਕ ਦੀ ਕਮੀ ਕੀਤੀ ਗਈ ਹੈ। 

ਐਨਪੀਪੀਏ ਵੱਲੋਂ ਜਿਨ੍ਹਾਂ ਮੁੱਖ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ, ਉਨ੍ਹਾਂ ਵਿੱਚ ਬੁਖ਼ਾਰ ਦੀ ਦਵਾਈ ਪੈਰਾਸੀਟਾਮੋਲ, ਖ਼ੂਨ ਵਿੱਚ ਯੂਰਿਕ ਐਸਿਡ ਘਟਾਉਣ ਵਾਲੀ ਦਵਾਈ, ਮਲੇਰੀਆ, ਵੱਖ-ਵੱਖ ਬਿਮਾਰੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਸ਼ਾਮਲ ਹਨ।

ਇਸ ਤੋਂ ਇਲਾਵਾ ਮੈਨਿਨਜਾਈਟਿਸ, ਜਿਗਰ, ਸ਼ੂਗਰ, ਮੇਨੋਪਾਜ਼, ਖੂਨ ਨੂੰ ਪਤਲਾ ਕਰਨ ਅਤੇ ਕੈਂਸਰ ਟਿਊਮਰ ਦੇ ਵਾਧੇ ਦੀ ਰਫਤਾਰ ਨੂੰ ਘਟਾਉਣ ਵਾਲੀਆਂ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ : Sula Vineyards ਦੀ ਬਾਜ਼ਾਰ 'ਚ ਸੁਸਤ ਸ਼ੁਰੂਆਤ, IPO ਨੇ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News