ਹੁਣ ਨਹੀਂ ਹੋਵੇਗਾ ਪਤੰਜਲੀ ਦੇ ਚਯਵਨਪ੍ਰਾਸ਼ ਦੇ ਵਿਗਿਆਪਨ ਦਾ ਪ੍ਰਸਾਰ
Friday, Sep 08, 2017 - 12:51 PM (IST)
ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਪਤੰਜਲੀ ਆਯੁਰਵੇਦ ਲਿਮਟਿਡ ਦੇ ਚਯਵਨਪ੍ਰਾਸ਼ ਨੂੰ ਵਾਧਾ ਦੇਣ ਵਾਲੇ ਵਿਗਿਆਪਨਾਂ ਨੂੰ ਪ੍ਰਸਾਰਿਤ ਕਰਨ 'ਤੇ ਰੋਕ ਲਗਾ ਦਿੱਤੀ। ਅਦਾਲਤ ਨੇ ਇਹ ਫੈਸਲਾ ਵੀਰਵਾਰ ਨੂੰ ਡਾਬਰ ਇੰਡੀਆ ਦੀ ਪਟੀਸ਼ਨ 'ਤੇ ਦਿੱਤਾ ਜਿਸ ਨੇ ਕਿਹਾ ਸੀ ਕਿ ਵਿਗਿਆਪਨ 'ਚ ਉਨ੍ਹਾਂ ਦੇ ਉਤਪਾਦ ਦੀ ਉਲੰਘਣਾ ਕੀਤੀ ਗਈ।
ਮੁੱਖ ਜਸਟਿਸ ਗੀਤਾ ਮਿੱਤਲ ਅਤੇ ਜੱਜ ਸੀ ਹਰੀ ਸ਼ੰਕਰ ਦੀ ਬੈਂਚ ਨੇ ਆਖਰੀ ਆਦੇਸ਼ 'ਚ ਆਯੁਰਵੈਦਿਕ ਫਰਮ ਪਤੰਜਲੀ ਨੂੰ ਕਿਸੇ ਵੀ ਤਰ੍ਹਾਂ ਨਾਲ ਵਿਗਿਆਪਨਾਂ ਨੂੰ ਪ੍ਰਸਾਰਿਤ ਕਰਨ 'ਤੇ ਰੋਕ ਲਗਾ ਦਿੱਤੀ ਹੈ। ਆਦੇਸ਼ ਮੁਤਾਬਕ ਅਗਲੀ ਸੁਣਵਾਈ ਤੱਕ ਇਹ ਰੋਕ ਜਾਰੀ ਰਹੇਗੀ। ਇਸ ਨਾਲ ਬੈਂਚ ਨੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕਰਕੇ ਡਾਬਰ ਇੰਡੀਆ ਦੀ ਪਟੀਸ਼ਨ 'ਤੇ ਆਪਣਾ ਰੁੱਖ ਸਪੱਸ਼ਟ ਕਰਨ ਲਈ ਕਿਹਾ ਹੈ।
ਡਾਬਰ ਇੰਡੀਆ ਨੇ ਪਤੰਜਲੀ ਤੋਂ ਨੁਕਸਾਨ ਦੀ ਭਰਪਾਈ ਦੇ ਰੂਪ 'ਚ 2.01 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ। ਡਾਬਰ ਇੰਡੀਆ ਨੇ ਸਿੰਗਲ ਬੈਂਚ ਦੇ ਇਕ ਸਤੰਬਰ ਦੇ ਆਦੇਸ਼ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਸਿੰਗਲ ਬੈਂਚ ਨੇ ਡਾਲਰ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਜਿਸ 'ਚ ਪਤੰਜਲੀ ਦੇ ਵਿਗਿਆਪਨ ਦੀ ਪ੍ਰਸਾਰਣ ਰੋਕਣ ਦੀ ਅਪੀਲ ਕੀਤੀ ਗਈ ਸੀ।
