ਹੁਣ ਇੰਸ਼ੋਰੈਂਸ ਵੀ ਵੇਚੇਗੀ ਈ. ਰਿਟੇਲਰ ਕੰਪਨੀ ਐਮਾਜ਼ਾਨ
Monday, Jan 01, 2018 - 12:21 PM (IST)
ਨਵੀਂ ਦਿੱਲੀ—ਐਮਾਜ਼ਾਨ ਇਕ ਆਨਲਾਈਨ ਇੰਸੋਰੈਂਸ ਸਟਾਰਟਅਪ ਏਕੋ 'ਚ ਨਿਵੇਸ਼ ਕਰਨ ਜਾ ਰਿਹਾ ਹੈ। ਮਾਮਲੇ 'ਚ ਵਾਕਿਫ ਸੂਤਰਾਂ ਨੇ ਦੱਸਿਆ ਕਿ ਇਸ ਡੀਲ ਲਈ ਗੱਲਬਾਤ ਆਖਰੀ ਪੜਾਅ 'ਚ ਹੈ। ਡੀਲ ਫਾਈਨਲ ਹੋਣ ਤੋਂ ਬਾਅਦ ਐਮਾਜ਼ਾਨ ਏਕੋ ਦੇ ਨਾਲ ਮਿਲ ਕੇ ਫਾਈਨੈਂਸ਼ਲ ਪ੍ਰੋਡੈਕਟਸ ਤਿਆਰ ਕਰਕੇ ਬਤੌਰ ਡਿਸਟਰੀਬਿਊਟਰ ਉਨ੍ਹਾਂ ਨੂੰ ਮਾਰਕਿਟ 'ਚ ਉਤਾਰੇਗਾ। ਸੂਤਰਾਂ ਨੇ ਦੱਸਿਆ ਕਿ ਫਲਿੱਪਕਾਰਟ ਨੇ ਵੀ ਏਕੋ 'ਚ ਨਿਵੇਸ਼ ਦੀ ਗੱਲ ਚਲਾਈ ਸੀ ਪਰ ਮਾਮਲਾ ਪਰਵਾਨ ਨਹੀਂ ਚੜ੍ਹ ਪਾਇਆ।
ਏਕੋ ਤਰਨਾਲੋਜੀ ਏਕੋ ਜਨਰਲ ਇੰਸ਼ੋਰੈਂਸ ਦੀ ਪੈਰੰਟ ਕੰਪਨੀ ਹੈ ਜਿਸ ਨੂੰ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ 'ਚ ਇੰਸ਼ੋਰੈਂਸ ਪ੍ਰੋਡਕਟਸ ਲਿਆਉਣ ਦੀ ਰੇਗੂਲੇਟਰੀ ਆਗਿਆ ਮਿਲ ਚੁੱਕੀ। ਇਸ ਟਰਾਂਸਜੈਕਸ਼ਨ ਤੋਂ ਵਾਕਿਫ ਲੋਕਾਂ ਨੇ ਦੱਸਿਆ ਕਿ ਸਿਏਟਲ ਦੀ ਈ-ਟੇਲਿੰਗ ਕੰਪਨੀ ਐਮਾਜ਼ਾਨ ਛੇਤੀ ਹੀ ਏਕੋ ਮਈ 2017 'ਚ 200 ਕਰੋੜ ਰੁਪਏ ਦਾ ਫੰਡ ਜੁਟਾਇਆ ਸੀ।
ਗੱਲਬਾਤ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ 'ਵੇ ਨਿਵੇਸ਼ ਦੇ ਕੁਝ ਮਹੀਨਿਆਂ 'ਚ ਐਮਾਜ਼ਾਨ ਅਤੇ ਫਲਿੱਪਕਾਰਟ, ਦੋਵਾਂ ਨਾਲ ਗੱਲਬਾਤ ਕਰਦੇ ਆ ਰਹੇ ਸਨ। ਹੁਣ ਐਮਾਜ਼ਾਨ ਦੇ ਨਾਲ ਉਨ੍ਹਾਂ ਦੀ ਡੀਲ ਛੇਤੀ ਹੀ ਫਾਈਨਲ ਹੋਣ ਵਾਲੀ ਹੈ।
ਮੁੰਬਈ ਦੀ ਕੰਪਨੀ ਏਕੋ ਨੂੰ ਐੱਨ.ਆਰ.ਨਾਰਾਇਣ ਮੂਰਤੀ ਨੇ ਕੈਟਮਰੈਨ ਵੇਂਚਰਸ, ਇੰਫੋਸਿਸ ਕੋ-ਫਾਊਂਡਰ ਕ੍ਰਿਸ ਗੋਪਾਲਕ੍ਰਿਸ਼ਣਨ ਡੀ.ਐੱਸ.ਪੀ. ਬਲੈਕਰਾਕ ਦੇ ਹਮਿੰਦਰ ਕੋਠਾਰੀ ਤੋਂ ਇਲਾਵਾ ਐਕਸੇਲ ਪਾਟਰਨਰਸ ਅਤੇ ਸੇਫ ਪਾਰਟਨਰਸ ਵਰਗੇ ਵੇਂਚਰ ਫੰਡਸ ਦਾ ਸਮਰਥਨ ਹਾਸਲ ਹੈ। ਏਕੋ 'ਚ ਨਿਵੇਸ਼ ਨਾਲ ਜੁੜੇ ਸਵਾਲ ਦੇ ਜਵਾਬ 'ਚ ਐਮਾਜ਼ਾਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਮੀਡੀਆ ਦੀ ਤੁੱਕੇਬਾਜ਼ੀਆਂ 'ਤੇ ਕੋਈ ਬਿਆਨ ਨਹੀਂ ਦਿੰਦੀ ਹੈ।
