SBI ਦਾ ਜ਼ਬਰਦਸਤ ਫੀਚਰ, ਹੁਣ ਤੁਸੀਂ ਨੈੱਟ ਬੈਂਕਿੰਗ ਕਰ ਸਕਦੇ ਹੋ ਲਾਕ

08/21/2019 3:47:36 PM

ਨਵੀਂ ਦਿੱਲੀ— ਇੰਟਰਨੈੱਟ ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਕ ਨਵੀਂ ਜ਼ਬਰਦਸਤ ਸੁਵਿਧਾ ਲਾਂਚ ਕੀਤੀ ਹੈ। ਹੁਣ ਤੁਸੀਂ ਆਪਣੀ ਨੈੱਟ ਬੈਂਕਿੰਗ ਨੂੰ ਲਾਕ ਕਰ ਸਕਦੇ ਹੋ ਤੇ ਲੋੜ ਪੈਣ 'ਤੇ ਇਸ ਨੂੰ ਖੋਲ੍ਹ ਸਕਦੇ ਹੋ।

ਇਹ ਸੁਵਿਧਾ ਇਸ ਤਰ੍ਹਾਂ ਬਣਾਈ ਗਈ ਹੈ ਕਿ ਇਕ ਵਾਰ ਲਾਕ ਕਰਨ 'ਤੇ ਇਹ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਤੁਹਾਡੇ ਕੋਲ ਪਹਿਲਾਂ ਕਦੇ ਇੰਟਰਨੈੱਟ ਬੈਂਕਿੰਗ ਦੀ ਸਹੂਲਤ ਹੀ ਨਹੀਂ ਸੀ। ਭਾਰਤੀ ਸਟੇਟ ਬੈਂਕ ਦੇ ਇੰਟਰਨੈੱਟ ਬੈਂਕਿੰਗ ਦੇ ਗਾਹਕ ਲਾਕ, ਅਨਾਲਕ ਬਦਲ 'ਤੇ ਜਾ ਕੇ ਇਸ ਸੁਵਿਧਾ ਨੂੰ ਇਸਤੇਮਾਲ ਕਰ ਸਕਦੇ ਹਨ। ਬੈਂਕ ਮੁਤਾਬਕ, ਇਹ ਸੁਵਿਧਾ ਸਿਰਫ ਫਿਲਹਾਲ ਆਮ ਗਾਹਕਾਂ ਲਈ ਹੈ। ਕਾਰਪੋਰੇਟ ਗਾਹਕ ਲਈ ਇਹ ਉਪਲੱਬਧ ਨਹੀਂ ਹੈ।
 

 

ਇੰਟਰਨੈੱਟ ਬੈਂਕਿੰਗ ਨੂੰ ਲਾਕ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਪ੍ਰੋਫਾਇਲ ਪਾਸਵਰਡ ਨੂੰ ਯਾਦ ਰੱਖੋ ਜਾਂ ਇਸ ਨੂੰ ਕਿਸੇ ਜਗ੍ਹਾ ਲਿਖ ਕੇ ਸੇਫ ਰੱਖ ਲਓ। ਪ੍ਰੋਫਾਇਲ ਪਾਸਵਰਡ ਲਾਗਇਨ ਪਾਸਵਰਡ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਇਹ ਇਕ ਵਾਧੂ ਸਕਿਓਟਰੀ ਹੈ ਜੋ ਮੋਬਾਇਲ ਨੰਬਰ, ਜਾਂ ਹੋਰ ਕੋਈ ਜਾਣਕਾਰੀ ਨੂੰ ਬਦਲਣ ਸਮੇਂ ਭਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਪ੍ਰੋਫਾਇਲ ਪਾਸਵਰਡ ਭੁੱਲ ਗਏ ਹੋ ਤਾਂ ਨੈੱਟ ਬੈਂਕਿੰਗ ਲਾਕ ਕਰਨ ਤੋਂ ਪਹਿਲਾਂ ਇਸ ਨੂੰ ਰੀਸੈੱਟ ਕਰ ਲਓ।

 

PunjabKesari

ਨੈੱਟ ਬੈਂਕਿੰਗ ਨੂੰ ਲਾਕ ਲਾਉਣ ਲਈ ਸਭ ਤੋਂ ਪਹਿਲਾਂ www.onlinesbi.com 'ਤੇ ਜਾਓ ਤੇ ਲਾਗਇਨ ਕਰੋ। ਇੱਥੇ ਤੁਹਾਨੂੰ ਲਾਕ/ਅਨਲਾਕ ਬਦਲ ਮਿਲੇਗਾ, ਉਸ 'ਤੇ ਕਲਿੱਕ ਕਰੋ। ਨਵੀਂ ਵਿੰਡੋ ਖੁੱਲ੍ਹੇਗੀ, ਜਿੱਥੇ ਤੁਹਾਨੂੰ ਸਾਰੀ ਡਿਟੇਲ ਭਰਨੀ ਹੋਵੇਗੀ। ਹੁਣ ਜੇਕਰ ਤੁਸੀਂ ਲਾਕ ਕਰਨਾ ਹੈ ਤਾਂ ਇਹ ਬਦਲ ਚੁਣ ਕੇ ਕਨਫਰਮ ਕਰ ਦਿਓ। ਰਜਿਸਟਰਡ ਮੋਬਾਇਲ 'ਤੇ ਓ. ਟੀ. ਪੀ. ਆਵੇਗਾ, ਜਿਸ ਨੂੰ ਭਰਨ 'ਤੇ ਤੁਹਾਡੀ ਇੰਟਰਨੈੱਟ ਬੈਂਕਿੰਗ ਲਾਕ ਹੋ ਜਾਵੇਗੀ।

ਇੰਟਰਨੈੱਟ ਬੈਂਕਿੰਗ ਖੋਲ੍ਹਣ ਲਈ ਵੀ ਇਹੀ ਪ੍ਰੋਸੈੱਸ ਹੋਵੇਗਾ ਪਰ ਓ. ਟੀ. ਪੀ. ਤੋਂ ਬਾਅਦ ਜੋ ਵਿੰਡੋ ਖੁੱਲ੍ਹੇਗੀ ਉਸ 'ਤੇ ਇੰਟਰਨੈੱਟ ਬੈਂਕਿੰਗ ਨੂੰ ਖੋਲ੍ਹਣ ਲਈ ਪ੍ਰੋਫਾਇਲ ਪਾਸਵਰਡ ਭਰਨਾ ਹੋਵੇਗਾ ਤੇ ਇਹ ਓਪਨ ਹੋ ਜਾਵੇਗੀ।

PunjabKesari


Related News