ਰਾਸ਼ਨ ਕਾਰਡ ਬਾਰੇ ਜ਼ਰੂਰੀ ਖ਼ਬਰ, ਹੁਣ ਇਨ੍ਹਾਂ ਕਾਰਡ ਧਾਰਕਾਂ ਨੂੰ ਅਪਡੇਟ ਕਰਨ ਲਈ ਦੇਣੇ ਪੈਣਗੇ ਪੈਸੇ

09/24/2020 6:40:05 PM

ਨਵੀਂ ਦਿੱਲੀ — ਕੇਂਦਰ ਸਰਕਾਰ ਦੇਸ਼ ਭਰ ਵਿਚ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਸਕੀਮ ਨੂੰ ਲਾਗੂ ਕਰ ਰਹੀ ਹੈ। ਇਸ ਸਮੇਂ ਇਹ ਯੋਜਨਾ ਦੇਸ਼ ਦੇ 26 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਕੀਤੀ ਜਾ ਚੁੱਕੀ ਹੈ। ਇਸ ਪ੍ਰਕਿਰਿਆ ਵਿਚ ਲੋਕਾਂ ਨੂੰ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਜਾ ਰਿਹਾ ਹੈ । 30 ਸਤੰਬਰ 2020 ਨੂੰ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਖ ਹੈ। ਜੇਕਰ ਤੁਸੀਂ 30 ਸਤੰਬਰ ਤੋਂ ਪਹਿਲਾਂ ਰਾਸ਼ਨ ਕਾਰਡ ਨੂੰ ਆਧਾਰ ਨਾਲ ਨਹੀਂ ਜੋੜਦੇ, ਤਾਂ ਤੁਹਾਨੂੰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸੇ ਕਾਰਨ ਕੁਝ ਲੋਕਾਂ ਨੂੰ ਦੇਸ਼ ਦੇ ਕਈ ਸੂਬਿਆਂ ਵਿਚ ਰਾਸ਼ਨ ਪੋਰਟੇਬਿਲਟੀ ਸਹੂਲਤ ਦਾ ਲਾਭ ਲੈਣ ਲਈ ਬੈਂਕ ਦੇ ਚੱਕਰ ਕੱਚਣੇ ਪੈ ਰਹੇ ਹਨ। ਉਤਰਾਖੰਡ ਸਰਕਾਰ ਨੇ ਰਾਸ਼ਨ ਕਾਰਡ ਵਿਚ ਨਾਮ, ਪਤਾ ਜਾਂ ਉਮਰ ਵਿਚ ਤਬਦੀਲੀ ਲਈ ਬੈਂਕ ਤੋਂ 25 ਰੁਪਏ ਦਾ ਡਰਾਫਟ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ।

ਕੁਝ ਸੂਬਿਆਂ ਵਿਚ ਰਾਸ਼ਨ ਪੋਰਟੇਬਿਲਿਟੀ ਸਹੂਲਤ ਲਈ ਲਗਣਗੇ ਚਾਰਜ

ਉਤਰਾਖੰਡ ਸਰਕਾਰ ਹੁਣ ਰਾਸ਼ਨ ਕਾਰਡ ਪੋਰਟੇਬਿਲਟੀ ਸਹੂਲਤ ਲਈ ਖਪਤਕਾਰਾਂ ਕੋਲੋਂ 10 ਰੁਪਏ ਦੀ ਥਾਂ 17 ਰੁਪਏ ਚਾਰਜ ਕਰੇਗੀ। ਉਤਰਾਖੰਡ ਦਾ ਖੁਰਾਕ ਅਤੇ ਸਪਲਾਈ ਵਿਭਾਗ ਹੁਣ ਬੈਂਕ ਡਰਾਫਟ ਰਾਹੀਂ ਰਾਸ਼ਨ ਕਾਰਡ ਪੋਰਟੇਬਿਲਟੀ ਦੀ ਸਹੂਲਤ ਦੇਵੇਗਾ। ਰਾਸ਼ਨ ਕਾਰਡ ਧਾਰਕਾਂ ਲਈ ਰਾਸ਼ਨ ਕਾਰਡ ਵਿਚ ਨਾਮ, ਪਤਾ ਜਾਂ ਉਮਰ ਵਿਚ ਤਬਦੀਲੀ ਲਈ 25 ਰੁਪਏ ਦਾ ਡਰਾਫਟ ਲਾਜ਼ਮੀ ਕਰ ਦਿੱਤਾ ਹੈ।

ਇਹ ਵੀ ਦੇਖੋ : ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 550 ਅੰਕ ਟੁੱਟਿਆ ਤੇ ਨਿਫਟੀ 11 ਹਜ਼ਾਰ ਦੇ ਹੇਠਾਂ

ਰਾਸ਼ਨ ਕਾਰਡ ਬਣਾਉਣਾ ਅਤੇ ਬਦਲਾਅ ਕਰਨਾ ਸੂਬਿਆਂ ਦੇ ਹੱਥ

ਦੱਸ ਦੇਈਏ ਕਿ ਰਾਸ਼ਨ ਕਾਰਡ ਬਣਾਉਣਾ ਹਰੇਕ ਸੂਬਾ ਸਰਕਾਰ ਦਾ ਆਪਣਾ ਮਾਮਲਾ ਹੈ। ਬਹੁਤ ਸਾਰੀਆਂ ਸੂਬਾ ਸਰਕਾਰਾਂ ਇਸ ਲਈ ਪੈਸੇ ਵਸੂਲਦੀਆਂ ਹਨ, ਅਤੇ ਬਹੁਤ ਸਾਰੀਆਂ ਸੂਬਾ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਇਹ ਸੇਵਾ ਮੁਫਤ ਵਿਚ ਪੇਸ਼ ਕਰਦੀਆਂ ਹਨ। ਕੇਂਦਰੀ ਖਪਤਕਾਰ ਅਤੇ ਖੁਰਾਕ ਮੰਤਰਾਲੇ ਦਾ ਕਹਿਣਾ ਹੈ ਕਿ ਕਿਹੜਾ ਸੂਬਾ ਇਸ ਲਈ ਚਾਰਜ ਲੈਂਦਾ ਹੈ ਜਾਂ ਇਸ ਨੂੰ ਮੁਫਤ 'ਚ ਕਰਵਾਉਂਦਾ ਹੈ ਇਹ ਸੂਬੇ ਦਾ ਆਪਣਾ ਮਾਮਲਾ ਹੈ। ਜਿੱਥੋਂ ਤੱਕ ਰਾਸ਼ਨ ਕਾਰਡ ਦੀ ਪੋਰਟੇਬਿਲਟੀ ਸਹੂਲਤ ਦਾ ਸਬੰਧ ਹੈ, ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨਾ ਅਤੇ ਈ.ਪੀ.ਓ.ਐਸ. (ਇਲੈਕਟ੍ਰਾਨਿਕ ਪੁਆਇੰਟ ਆਫ ਸੇਲ) ਮਸ਼ੀਨ ਨਾਲ ਇੰਟਰਨੈਟ ਸੇਵਾ ਦੇਣਾ ਲਾਜ਼ਮੀ ਹੈ। ਇਸਦੇ ਬਿਨਾਂ ਤੁਸੀਂ ਰਾਸ਼ਨ ਪੋਰਟੇਬਿਲਟੀ ਦੀ ਸਹੂਲਤ ਨਹੀਂ ਲੈ ਸਕਦੇ। ਰਾਸ਼ਨ ਕਾਰਡ ਪੋਰਟੇਬਿਲਟੀ ਦੀ ਸਹੂਲਤ ਸਿਰਫ ਬੀਪੀਐਲ ਕਾਰਡ ਧਾਰਕਾਂ ਲਈ ਉਪਲਬਧ ਹੈ।

ਇਹ ਵੀ ਦੇਖੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

ਦੇਸ਼ ਵਿਚ 24 ਕਰੋੜ ਰਾਸ਼ਨ ਕਾਰਡ ਧਾਰਕ 

ਦੇਸ਼ ਵਿਚ ਲਗਭਗ 24 ਕਰੋੜ ਰਾਸ਼ਨ ਕਾਰਡ ਧਾਰਕ ਹਨ। ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਲਈ ਹੁਣ ਸਿਰਫ 6 ਦਿਨ ਬਚੇ ਹਨ। ਦੱਸ ਦੇਈਏ ਕਿ ਜੇਕਰ ਰਾਸ਼ਨ ਕਾਰਡ ਨੂੰ ਅਧਾਰ ਨਾਲ ਨਹੀਂ ਜੋੜਿਆ ਗਿਆ ਤਾਂ ਤੁਹਾਡਾ ਨਾਮ ਰਾਸ਼ਨ ਕਾਰਡ ਤੋਂ ਕੱਟ ਦਿੱਤਾ ਜਾਵੇਗਾ। ਇਸ ਲਈ ਜਲਦੀ ਤੋਂ ਜਲਦੀ ਰਾਸ਼ਨ ਕਾਰਡ ਧਾਰਕਾਂ ਨੂੰ ਆਪਣੇ ਰਾਸ਼ਨ ਕਾਰਡ ਨੂੰ 30 ਸਤੰਬਰ 2020 ਤੱਕ ਆਧਾਰ ਨਾਲ ਜੋੜਨਾ ਚਾਹੀਦਾ ਹੈ।

ਇਹ ਵੀ ਦੇਖੋ : ਰਿਲਾਇੰਸ ਜਿਓ ਦੇ ਇਸ ਕਦਮ ਨਾਲ ਦੂਰਸੰਚਾਰ ਕੰਪਨੀਆਂ ਦੇ ਸ਼ੇਅਰਾਂ ਨੂੰ ਲੱਗਾ ਝਟਕਾ!

 


Harinder Kaur

Content Editor

Related News