ਵੱਡੀ ਖ਼ਬਰ! ਹੁਣ ਇਸ ਮੁਲਕ ਨੇ ਟਾਲਿਆ ਭਾਰਤ ਨਾਲ ਏਅਰ ਬੱਬਲ ਕਰਾਰ

Tuesday, Apr 20, 2021 - 02:54 PM (IST)

ਵੱਡੀ ਖ਼ਬਰ! ਹੁਣ ਇਸ ਮੁਲਕ ਨੇ ਟਾਲਿਆ ਭਾਰਤ ਨਾਲ ਏਅਰ ਬੱਬਲ ਕਰਾਰ

ਨਵੀਂ ਦਿੱਲੀ- ਰੋਜ਼ਾਨਾ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਕੋਵਿਡ-19 ਮਾਮਲਿਆਂ ਨੂੰ ਦੇਖਦੇ ਹੋਏ ਖ਼ਬਰਾਂ ਹਨ ਕਿ ਸ਼੍ਰੀਲੰਕਾ ਨੇ ਭਾਰਤ ਨਾਲ ਏਅਰ ਬੱਬਲ ਕਰਾਰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਦੋਹਾਂ ਦੇਸ਼ਾਂ ਵਿਚਕਾਰ ਇਸ ਦੋ-ਪੱਖੀ ਕਰਾਰ 'ਤੇ ਸਹਿਮਤੀ ਬਣੀ ਸੀ। ਸ਼੍ਰੀਲੰਕਾ ਤੇ ਭਾਰਤ ਵਿਚਕਾਰ ਯਾਤਰਾ ਸ਼ੁਰੂ ਹੋਣ ਲਈ ਹੁਣ ਇੰਤਜ਼ਾਰ ਕਰਨਾ ਹੋਵੇਗਾ।

ਟ੍ਰੈਵਲ ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ 10 ਅਪ੍ਰੈਲ ਨੂੰ ਘੋਸ਼ਿਤ ਕੀਤਾ ਗਿਆ ਏਅਰ ਬੱਬਲ ਕਰਾਰ ਸੋਮਵਾਰ ਯਾਨੀ 26 ਅਪ੍ਰੈਲ ਤੋਂ ਲਾਗੂ ਹੋਣਾ ਸੀ ਪਰ ਹੁਣ ਭਾਰਤ ਵਿਚ ਕੋਵਿਡ ਦੀ ਸਥਿਤੀ ਵਿਚ ਸੁਧਾਰ ਹੋਣ 'ਤੇ ਹੀ ਇਸ ਤਹਿਤ ਯਾਤਰਾ ਸ਼ੁਰੂ ਕੀਤੀ ਜਾਏਗੀ। ਯੂ. ਏ. ਈ., ਮਾਲਦੀਵ ਅਤੇ ਰੂਸ ਦੇ ਨਾਲ-ਨਾਲ ਭਾਰਤੀ ਯਾਤਰੀਆਂ ਨੂੰ ਵੀ ਸ਼੍ਰੀਲੰਕਾ ਯਾਤਰਾ ਦੀ ਇਜਾਜ਼ਤ ਦੇਣ ਵਾਲਾ ਸੀ ਪਰ ਕੋਰੋਨਾ ਸੰਕਰਮਣ ਦੀ ਚਿੰਤਾ ਕਾਰਨ ਇਹ ਟਾਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਖ਼ਬਰ

ਗੌਰਤਲਬ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਯੂ. ਕੇ., ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ ਨਵੇਂ ਸਟ੍ਰੇਨ ਕਾਰਨ ਭਾਰਤ ਅਤੇ ਹੋਰ ਦੇਸ਼ਾਂ ਨੇ ਵੀ ਅਜਿਹਾ ਕੀਤਾ ਸੀ। ਹੁਣ ਇਸੇ ਤਰ੍ਹਾਂ ਬਾਕੀ ਦੇਸ਼ ਭਾਰਤ ਵਿਚ ਮਾਮਲੇ ਵਧਣ ਕਾਰਨ ਯਾਤਰਾ 'ਤੇ ਪਾਬੰਦੀ ਲਾ ਰਹੇ ਹਨ ਜਾਂ ਸਖ਼ਤੀ ਵਧਾ ਰਹੇ ਹਨ। ਯੂ. ਕੇ. ਨੇ ਭਾਰਤ ਨੂੰ ਰੈੱਡ ਲਿਸਟ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਇਸ ਦੇ ਨਤੀਜੇ ਵਜੋਂ ਭਾਰਤੀ ਨਾਗਰਿਕਾਂ ਨੂੰ ਸ਼ੁੱਕਰਵਾਰ ਸਵੇਰੇ 8.30 ਵਜੇ ਤੋਂ ਯੂ. ਕੇ. ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਉੱਥੇ ਹੀ, ਇੱਥੋਂ ਜਾਣ ਵਾਲੇ ਬ੍ਰਿਟਿਸ਼ ਸਿਟੀਜ਼ਨਸ ਨੂੰ ਉੱਥੇ ਪਹੁੰਚ ਕੇ 10 ਦਿਨਾਂ ਲਈ ਹੋਟਲ ਵਿਚ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ- ਸੋਨਾ ਦੋ ਮਹੀਨੇ ਦੀ ਉਚਾਈ ਤੋਂ ਡਿੱਗਾ, ਰਿਕਾਰਡ ਤੋਂ 8,900 ਰੁ: ਪੈ ਰਿਹੈ ਸਸਤਾ

►ਕੋਵਿਡ-19 ਕਾਰਨ ਯਾਤਰਾ ਨੂੰ ਲੈ ਕੇ ਫਿਰ ਤੋਂ ਖੜ੍ਹੀ ਹੋਈ ਮੁਸ਼ਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News