ਹੁਣ EMI 'ਤੇ ਮਿਲਣ ਲੱਗਾ ਫਲਾਂ ਦਾ ਰਾਜਾ ਅਲਫਾਂਸੋ, ਵਧਦੀਆਂ ਕੀਮਤਾਂ ਦੌਰਾਨ ਕਾਰੋਬਾਰੀ ਨੇ ਸ਼ੁਰੂ ਕੀਤੀ ਸਕੀਮ

Sunday, Apr 09, 2023 - 10:14 AM (IST)

ਪੁਣੇ– ਆਪਣੇ ਖਾਸ ਸਵਾਦ ਲਈ ਦੁਨੀਆ ਭਰ ਦੇ ਮਸ਼ਹੂਰ ਅਲਫਾਂਸੋ ਅੰਬ ਦੇ ਰੇਟ ’ਚ ਬੇਲਗਾਮ ਵਾਧੇ ਨੂੰ ਦੇਖਦੇ ਹੋਏ ਪੁਣੇ ਦੇ ਇਕ ਕਾਰੋਬਾਰੀ ਨੇ ਫਲਾਂ ਦੇ ਰਾਜਾ ਨੂੰ ਖਰੀਦਣ ਲਈ ਗਾਹਕਾਂ ਨੂੰ ਸੌਖਾਲੀਆਂ ਮਾਸਿਕ ਕਿਸ਼ਤਾਂ ਦੀ ਅਨੋਖੀ ਸਹੂਲਤ ਪੇਸ਼ ਕੀਤੀ ਹੈ। ਮਹਾਰਾਸ਼ਟਰ ਦੇ ਦੇਵਗੜ੍ਹ ਅਤੇ ਰਤਨਾਗਿਰੀ ’ਚ ਪੈਦਾ ਹੋਣ ਵਾਲੇ ਅਲਫਾਂਸੋ ਨੂੰ ਹਾਪੁਸ ਅੰਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਬ ਦੀਆਂ ਅਨੇਕਾਂ ਕਿਸਮਾਂ ’ਚ ਅਲਫਾਂਸੋ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਪਰ ਆਪਣੇ ਬਿਹਤਰੀਨ ਸਵਾਦ ਅਤੇ ਘੱਟ ਉਤਪਾਦਨ ਕਾਰਣ ਇਸ ਦੇ ਰੇਟ ਅਕਸਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਰਹਿੰਦੇ ਹਨ। ਇਸ ਸਾਲ ਵੀ ਅਲਫਾਂਸੋ ਅੰਬ ਪ੍ਰਚੂਨ ਬਾਜ਼ਾਰ ’ਚ 800 ਰੁਪਏ ਤੋਂ 1300 ਰੁਪਏ ਪ੍ਰਤੀ ਦਰਜਨ ਦੇ ਭਾਅ ’ਤੇ ਵਿਕ ਰਿਹਾ ਹੈ।

ਇਹ ਵੀ ਪੜ੍ਹੋ- ਚੰਗੀ ਖ਼ਬਰ : ਦੇਸ਼ 'ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ 'ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ
ਅਜਿਹੀ ਸਥਿਤੀ ’ਚ ਆਮ ਲੋਕਾਂ ਤੱਕ ਇਸ ਖਾਸ ਅੰਬ ਦਾ ਸਵਾਦ ਪਹੁੰਚਾਉਣ ਲਈ ਗੌਰਵ ਸਨਸ ਨਾਂ ਦੇ ਕਾਰੋਬਾਰੀ ਇਕ ਅਨੋਖੀ ਪੇਸ਼ਕਸ਼ ਲੈ ਕੇ ਆਏ ਹਨ। ਉਹ ਅਪਫਾਂਸੋ ਨੂੰ ਹੁਣ ਕਿਸੇ ਮਹਿੰਗੇ ਇਲੈਕਟ੍ਰਾਨਿਕ ਸਾਮਨ ਵਾਂਗ ਸੌਖਾਲੀ ਮਾਸਿਕ ਕਿਸ਼ਤ ਯਾਨੀ ਈ. ਐੱਮ. ਆਈ. ’ਤੇ ਵੀ ਵੇਚਣ ਨੂੰ ਤਿਆਰ ਹਨ। ਸਨਸ ਨੇ ਪੀ. ਟੀ. ਆਈ.-ਭਾਸ਼ਾ ਨਾਲ ਗੱਲਬਾਤ ’ਚ ਕਿਹਾ ਕਿ ਵਿਕਰੀ ਸ਼ੁਰੂ ਹੁੰਦੇ ਹੀ ਅਲਫਾਂਸੋ ਦੇ ਰੇਟ ਬਹੁਤ ਉੱਪਰ ਜਾ ਚੁੱਕੇ ਹਨ। ਅਜਿਹੀ ਸਥਿਤੀ ’ਚ ਜੇ ਅਲਫਾਂਸੋ ਨੂੰ ਵੀ ਈ. ਐੱਮ. ਆਈ. ’ਤੇ ਦਿੱਤਾ ਜਾਏ ਤਾਂ ਹਰ ਕੋਈ ਇਸ ਦਾ ਸਵਾਦ ਲੈ ਸਕਦਾ ਹੈ।

ਇਹ ਵੀ ਪੜ੍ਹੋ- ਭਾਰਤ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚਾ ਜ਼ਰੂਰੀ : ਈਥਰ ਐਨਰਜੀ
ਫਲ ਕਾਰੋਬਾਰ ਨਾਲ ਜੁੜੀ ਫਰਮ ਗੁਰਕਿਰਪਾ ਟ੍ਰੇਡਰਸ ਐਂਡ ਫਰੂਟ ਪ੍ਰੋਡਕਟਸ ਦੇ ਸਨਸ ਦਾ ਦਾਅਵਾ ਹੈ ਕਿ ਪੂਰੇ ਦੇਸ਼ ’ਚ ਈ. ਐੱਮ. ਆਈ. ’ਤੇ ਅੰਬ ਵੇਚਣ ਵਾਲਾ ਪਹਿਲਾ ਅਦਾਰਾ ਉਨ੍ਹਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੋਚਿਆ ਕਿ ਜੇ ਫਰਿੱਜ਼, ਏ. ਸੀ. ਅਤੇ ਦੂਜੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਈ. ਐੱਮ. ਆਈ. ’ਤੇ ਖਰੀਦਿਆ ਜਾ ਸਕਦਾ ਹੈ ਤਾਂ ਫਿਰ ਅੰਬ ਨੂੰ ਕਿਉਂ ਨਹੀਂ? ਇਸ ਤਰ੍ਹਾਂ ਹਰ ਕੋਈ ਇਸ ਅੰਬ ਨੂੰ ਖਰੀਦ ਸਕਦਾ ਹੈ। ਕੋਈ ਵੀ ਵਿਅਕਤੀ ਈ. ਐੱਮ. ਆਈ. ’ਤੇ ਮੋਬਾਇਲ ਫੋਨ ਖਰੀਦਣ ਵਾਂਗ ਉਨ੍ਹਾਂ ਦੀ ਦੁਕਾਨ ਤੋਂ ਅਲਫਾਂਸ ਨੂੰ ਕਿਸ਼ਤ ’ਤੇ ਖਰੀਦ ਸਕਦਾ ਹੈ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਇਸ ਲਈ ਗਾਹਕ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਅਤੇ ਫਿਰ ਖਰੀਦ ਮੁੱਲ ਨੂੰ ਤਿੰਨ, ਛੇ ਜਾਂ 12 ਮਹੀਨਿਆਂ ਦੀਆਂ ਕਿਸ਼ਤਾਂ ’ਚ ਬਦਲ ਦਿੱਤਾ ਜਾਂਦਾ ਹੈ। ਹਾਲਾਂਕਿ ਸਨਸ ਦੀ ਦੁਕਾਨ ’ਤੇ ਅਲਫਾਂਸੋ ਨੂੰ ਈ. ਐੱਮ. ਆਈ. ’ਤੇ ਖਰੀਦਦਾਰੀ ਲਈ ਘੱਟ ਤੋਂ ਘੱਟ 5000 ਰੁਪਏ ਦੀ ਖਰੀਦਦਾਰੀ ਕਰਨੀ ਜ਼ਰੂਰੀ ਹੈ। ਉਨ੍ਹਾਂ ਨੇ ਦਾਅਵਾ ਕੀਤੀ ਕਿ ਇਸ ਯੋਜਨਾ ਦਾ ਲਾਭ ਉਠਾਉਣ ਲਈ ਹੁਣ ਤੱਕ ਚਾਰ ਲੋਕ ਅੱਗੇ ਵੀ ਆ ਚੁੱਕੇ ਹਨ। ਇਸ ਤਰ੍ਹਾਂ ਈ. ਐੱਮ. ਆਈ. ’ਤੇ ਅਲਫਾਂਸੋ ਦੀ ਵਿਕਰੀ ਦਾ ਸਫਰ ਸ਼ੁਰੂ ਹੋ ਚੁੱਕਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News