ਹੁਣ ਭਾਰਤ ਦੇ ਚੌਲ ਇਨ੍ਹਾਂ ਦੇਸ਼ਾਂ ਵਿਚ ਵੀ ਪਹੁੰਚਣਗੇ, ਰੇਲਵੇ ਵਿਭਾਗ ਚਲਾਵੇਗਾ ਵਿਸ਼ੇਸ਼ ਟ੍ਰੇਨ

Saturday, Oct 03, 2020 - 12:48 PM (IST)

ਹੁਣ ਭਾਰਤ ਦੇ ਚੌਲ ਇਨ੍ਹਾਂ ਦੇਸ਼ਾਂ ਵਿਚ ਵੀ ਪਹੁੰਚਣਗੇ, ਰੇਲਵੇ ਵਿਭਾਗ ਚਲਾਵੇਗਾ ਵਿਸ਼ੇਸ਼ ਟ੍ਰੇਨ

ਨਵੀਂ ਦਿੱਲੀ — ਕੋਰੋਨਾ ਸੰਕਟ ਵਿਚਕਾਰ ਭਾਰਤੀ ਰੇਲਵੇ ਇਕ ਤੋਂ ਬਾਅਦ ਇਕ ਮਾਲ ਗੱਡੀਆਂ ਅਤੇ ਯਾਤਰੀ ਰੇਲਗੱਡੀਆਂ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਲੜੀ ਵਿਚ ਰੇਲਵੇ ਨੇ ਪੱਛਮੀ ਅਫਰੀਕਾ ਦੇ ਦੇਸ਼ਾਂ ਨੂੰ ਚਾਵਲ ਨਿਰਯਾਤ ਕਰਨ ਲਈ ਇਕ ਵਿਸ਼ੇਸ਼ ਮਾਲ ਗੱਡੀ ਚਲਾਈ ਹੈ। ਰੇਲਵੇ ਅਨੁਸਾਰ ਪੱਛਮੀ ਬੰਗਾਲ ਦੇ ਦੁਰਗਾਪੁਰ ਤੋਂ ਹਲਦੀਆ ਪੋਰਟ ਤੱਕ ਚੌਲਾਂ ਦੀ ਬਰਾਮਦ ਲਈ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਗਈ ਹੈ। ਵਿਸ਼ੇਸ਼ ਟ੍ਰੇਨ ਜ਼ਰੀਏ ਹਲਦੀਆ ਪੋਰਟ 'ਤੇ ਪਹੁੰਚਣ ਵਾਲੇ ਚੌਲ ਪੱਛਮੀ ਅਫਰੀਕਾ ਦੇ ਦੇਸ਼ ਬੇਨਿਨ ਅਤੇ ਟੋਗੋ ਨੂੰ ਨਿਰਯਾਤ ਕੀਤੇ ਜਾਣਗੇ।

ਕਿਸਾਨਾਂ ਦੀ ਅੰਤਰਰਾਸ਼ਟਰੀ ਮਾਰਕੀਟ ਤੱਕ ਪਹੁੰਚ ਅਤੇ ਆਮਦਨੀ ਵਿਚ ਹੋਵੇਗਾ ਵਾਧਾ 

ਰੇਲਵੇ ਮੰਤਰਾਲੇ ਦਾ ਕਹਿਣਾ ਹੈ ਕਿ ਪੱਛਮੀ ਅਫਰੀਕਾ ਦੇ ਦੇਸ਼ਾਂ ਨੂੰ ਚਾਵਲ ਦੀ ਬਰਾਮਦ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਿਸਾਨਾਂ ਦੀ ਪਹੁੰਚ ਨੂੰ ਵਾਧਾ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਆਮਦਨੀ ਵੀ ਵਧੇਗੀ। ਵਿਸ਼ਵਵਿਆਪੀ ਮਹਾਮਾਰੀ ਵਿਚਕਾਰ ਰੇਲਵੇ ਨੇ ਸਤੰਬਰ 2020 ਵਿਚ ਮੋਟੀ ਕਮਾਈ ਕੀਤੀ ਹੈ, ਜਿਸਦਾ ਇੱਕ ਵੱਡਾ ਹਿੱਸਾ ਮਾਲ ਭਾੜੇ ਤੋਂ ਆਇਆ ਹੈ। ਇਸ ਮਿਆਦ ਦੌਰਾਨ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਮਾਲ ਟ੍ਰੈਫਿਕ ਤੋਂ 1180.57 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਆਓ ਜਾਣਦੇ ਹਾਂ ਕਿ ਯਾਤਰੀ ਰੇਲ ਗੱਡੀਆਂ ਦੇ ਘੱਟ ਚੱਲਣ ਅਤੇ ਖਾਲੀ ਟਰੈਕ ਦੇ ਕਾਰਨ ਮਾਲ ਟ੍ਰੇਨਾਂ ਦੀ ਗਤੀ ਅਤੇ ਆਵਾਜਾਈ ਵਧ ਗਈ ਹੈ।

ਇਹ ਵੀ ਪੜ੍ਹੋ- Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ

ਸਤੰਬਰ 2019 ਦੇ ਮੁਕਾਬਲੇ ਇਸ ਸਾਲ 15.35% ਵਧੇਰੇ ਕਾਰਗੋ 

ਰੇਲਵੇ ਅਨੁਸਾਰ ਸਤੰਬਰ 2020 ਵਿਚ 9896.86 ਕਰੋੜ ਰੁਪਏ ਦੀ ਮਾਲ ਢੁਆਈ ਕੀਤੀ ਗਈ। ਇਸ ਦੇ ਨਾਲ ਹੀ ਪਿਛਲੇ ਸਾਲ ਸਤੰਬਰ ਵਿਚ 8715.29 ਕਰੋੜ ਦੀ ਆਮਦਨੀ ਮਾਲ ਤੋਂ ਹੋਈ ਸੀ। ਜਿਸ ਦਾ ਅਰਥ ਹੈ ਕਿ ਇਸ ਸਾਲ ਪਿਛਲੇ ਸਾਲ ਨਾਲੋਂ 13.54 ਪ੍ਰਤੀਸ਼ਤ ਵਧੇਰੇ ਕਮਾਈ ਹੋਈ ਹੈ। ਰੇਲਵੇ ਨੇ ਸਤੰਬਰ 2020 ਵਿਚ 10.21 ਮਿਲੀਅਨ ਟਨ ਸਾਮਾਨ ਦੀ ਢੋਆ-ਢੁਆਈ ਕੀਤੀ ਜਦਕਿ ਪਿਛਲੇ ਸਾਲ ਸਤੰਬਰ ਵਿਚ 885 ਮਿਲੀਅਨ ਟਨ ਮਾਲ ਦੀ ਢੋਆ-ਢੁਆਈ ਕੀਤੀ ਗਈ ਸੀ। ਸਤੰਬਰ 2019 ਦੇ ਮੁਕਾਬਲੇ ਸਤੰਬਰ 2020 ਵਿਚ 15.35 ਪ੍ਰਤੀਸ਼ਤ ਵਧੇਰੇ ਮਾਲ ਢੁਆਈ ਕੀਤੀ ਗਈ।

ਇਹ ਵੀ ਪੜ੍ਹੋ- ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੀ ਖ਼ੁਰਾਕ ਤੋਂ ਕਮਾਏ ਕਰੋੜਾਂ ਰੁਪਏ

ਰੇਲਵੇ ਤਿੰਨ ਕਿਸਾਨ ਰੇਲ ਗੱਡੀਆਂ ਚਲਾ ਰਹੀ 

ਇੰਡੀਅਨ ਰੇਲਵੇ ਨੇ ਇਸ ਸਾਲ ਸਤੰਬਰ ਵਿਚ ਕੁਲ 10.21 ਮਿਲੀਅਨ ਟਨ ਸਮਾਨ ਦੀ ਢੋਆ-ਢੁਆਈ ਕੀਤੀ ਜਿਸ ਵਿਚ ਸਭ ਤੋਂ ਵੱਧ 4.28 ਕਰੋੜ ਟਨ ਕੋਲਾ, 1.35 ਮਿਲੀਅਨ ਟਨ ਲੋਹਾ, 63 ਲੱਖ ਟਨ ਅਨਾਜ, 53.4 ਲੱਖ ਟਨ ਖਾਦ, 60 ਲੱਖ ਟਨ ਸੀਮੈਂਟ, 38.5 ਲੱਖ ਟਨ ਕਲੀਨਰ ਅਤੇ 35.2 ਟਨ ਖਣਿਜ ਤੇਲ ਸ਼ਾਮਲ ਹੈ। ਗਾਹਕਾਂ ਨੂੰ ਆਕਰਸ਼ਤ ਕਰਨ ਲਈ ਭਾਰਤੀ ਰੇਲਵੇ ਨੇ ਵੀ ਭਾੜੇ ਵਿਚ ਆਕਰਸ਼ਕ ਛੋਟਾਂ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਰੇਲਵੇ ਵਿਭਾਗ ਪਾਰਸਲ ਟ੍ਰੇਨ, ਸਮਾਂਬੱਧ ਪਾਰਸਲ ਰੇਲਗੱਡੀ ਅਤੇ ਕਿਸਾਨੀ ਰੇਲਗੱਡੀਆਂ ਵੀ ਚਲਾ ਰਿਹਾ ਹੈ।

ਇਹ ਵੀ ਪੜ੍ਹੋ- ਕੇਂਦਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਹੋਵੇਗੀ ਦੇਸ਼ ਵਿਆਪੀ ਹੜਤਾਲ, ਵਪਾਰਕ ਜਥੇਬੰਦੀਆਂ ਨੇ ਕੀਤਾ ਐਲਾਨ


author

Harinder Kaur

Content Editor

Related News