ਹੁਣ ਰੇਲਵੇ ਸੈਕਟਰ ''ਚ ਵੀ ਧਮਾਲ ਮਚਾਉਣ ਦੀ ਤਿਆਰੀ ''ਚ ਗੌਤਮ ਅਡਾਨੀ
Saturday, Jun 17, 2023 - 05:40 PM (IST)
ਨਵੀਂ ਦਿੱਲੀ- ਅਡਾਨੀ ਗਰੁੱਪ ਇੱਕ ਹੋਰ ਵੱਡਾ ਸੌਦਾ ਕਰਨ ਜਾ ਰਿਹਾ ਹੈ। ਪਹਿਲਾਂ ਤੋਂ ਹੀ ਪੋਰਟ ਅਤੇ ਹਵਾਈ ਅੱਡੇ 'ਤੇ ਪਹਿਲਾਂ ਹੀ ਦਬਦਬਾ ਰੱਖਣ ਵਾਲੇ ਗੌਤਮ ਅਡਾਨੀ ਹੁਣ ਰੇਲਵੇ ਵੱਲ ਰੁਖ ਕਰ ਰਹੇ ਹਨ। ਉਦਯੋਗਪਤੀ ਗੌਤਮ ਅਡਾਨੀ ਹੁਣ ਰੇਲਵੇ ਸੈਕਟਰ 'ਚ ਵੀ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ। ਅਡਾਨੀ ਆਨਲਾਈਨ ਰੇਲ ਟਿਕਟ ਬੁਕਿੰਗ ਪਲੇਟਫਾਰਮ ਖਰੀਦਣ ਦੀ ਤਿਆਰੀ ਕਰ ਰਹੇ ਹੈ। ਮੌਜੂਦਾ ਸਮੇਂ 'ਚ ਦੇਸ਼ ਦੀ ਸਭ ਤੋਂ ਵੱਡੀ ਬੰਦਰਗਾਹ ਅਤੇ ਹਵਾਈ ਅੱਡਾ ਆਪਰੇਟਰ ਅਡਾਨੀ ਸਮੂਹ ਆਨਲਾਈਨ ਟਿਕਟ ਬੁਕਿੰਗ ਪਲੇਟਫਾਰਮ 'ਚ 100 ਫ਼ੀਸਦੀ ਹਿੱਸੇਦਾਰੀ ਖਰੀਦਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਸੈਟ ਨੇ ਸੇਬੀ ਦੇ ਹੁਕਮ ਖ਼ਿਲਾਫ਼ ਸੁਭਾਸ਼ ਚੰਦਰਾ ਅਤੇ ਪੁਨੀਤ ਗੋਇਨਕਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ
ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਰੇਲ ਟਿਕਟ ਬੁਕਿੰਗ ਸੈਗਮੈਂਟ 'ਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਅਡਾਨੀ ਗਰੁੱਪ ਨੇ ਆਨਲਾਈਨ ਰੇਲਵੇ ਟਿਕਟ ਬੁਕਿੰਗ ਰਾਹੀਂ ਰੇਲਵੇ ਸੈਕਟਰ 'ਚ ਆਪਣੀ ਪਛਾਣ ਬਣਾਉਣ 'ਚ ਵੱਡੀ ਸ਼ੁਰੂਆਤ ਕੀਤੀ ਹੈ। ਗੌਤਮ ਅਡਾਨੀ ਦੀ ਫਲੈਗਸ਼ਿਪ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਸਟਾਰਕ ਇੰਟਰਪ੍ਰਾਈਜਿਜ਼ (ਐੱਸ.ਈ.ਪੀ.ਐੱਲ) 'ਚ 100 ਫ਼ੀਸਦੀ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਟਾਰਕ ਇੰਟਰਪ੍ਰਾਈਜਿਜ਼ ਆਨਲਾਈਨ ਟ੍ਰੇਨ ਬੁਕਿੰਗ ਪਲੇਟਫਾਰਮ ਟਰੇਨਮੈਨ ਦਾ ਸੰਚਾਲਨ ਕਰਦਾ ਹੈ। ਹਾਲਾਂਕਿ ਇਹ ਸੌਦਾ ਕਿੰਨੇ 'ਚ ਹੋਇਆ ਹੈ, ਇਸਦੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਇਸ ਸੌਦੇ ਦੇ ਤਹਿਤ ਟਰੇਨਮੈਨ ਹੁਣ ਅਡਾਨੀ ਗਰੁੱਪ ਦੀ ਸਹਾਇਕ ਕੰਪਨੀ ਅਡਾਨੀ ਡਿਜੀਟਲ ਲੈਬ ਦਾ ਹਿੱਸਾ ਬਣੇਗੀ। ਅਡਾਨੀ ਡਿਜੀਟਲ ਲੈਬ ਗੌਤਮ ਅਡਾਨੀ ਦੀ ਭਵਿੱਖ ਦੀ ਵਪਾਰਕ ਯੋਜਨਾ ਹੈ।
ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਅਡਾਨੀ ਗਰੁੱਪ ਸਟਾਰਕ ਇੰਟਰਪ੍ਰਾਈਜਿਜ਼ ਦੀ 100 ਫ਼ੀਸਦੀ ਹਿੱਸੇਦਾਰੀ ਖਰੀਦਣ ਜਾ ਰਿਹਾ ਹੈ। ਇਹ ਕੰਪਨੀ ਆਨਲਾਈਨ ਰੇਲ ਟਿਕਟ ਬੁਕਿੰਗ ਲਈ ਟ੍ਰੇਨਮੈਨ ਪਲੇਟਫਾਰਮ ਦਾ ਸੰਚਾਲਨ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ IRCTC ਆਨਲਾਈਨ ਰੇਲ ਟਿਕਟ ਬੁਕਿੰਗ ਲਈ ਸਭ ਤੋਂ ਵੱਡਾ ਪਲੇਟਫਾਰਮ ਹੈ। ਹੁਣ ਇਸ ਸੈਕਟਰ 'ਚ ਅਡਾਨੀ ਦੇ ਆਉਣ ਨਾਲ ਚੁਣੌਤੀ ਹੋਰ ਵਧ ਜਾਵੇਗੀ। ਟ੍ਰੇਨਮੈਨ ਪਲੇਟਫਾਰਮ ਆਈ.ਆਰ.ਸੀ.ਟੀ.ਸੀ. ਤੋਂ ਇੱਕ ਅਧਿਕਾਰਤ ਆਨਲਾਈਨ ਰੇਲ ਟਿਕਟ ਬੁਕਿੰਗ ਪਲੇਟਫਾਰਮ ਹੈ। ਇਸ ਦੀ ਸ਼ੁਰੂਆਤ ਆਈ.ਆਈ.ਟੀ. ਪਾਸਆਊਟ ਵਿਨੀਤ ਚਿਰਨੀਆ ਅਤੇ ਕਰਨ ਕੁਮਾਰ ਨੇ ਕੀਤੀ ਸੀ। ਕੰਪਨੀ ਦਾ ਮੁੱਖ ਦਫ਼ਤਰ ਗੁਰੂਗ੍ਰਾਮ ਹੈ। ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੇ ਹਮਲੇ ਤੋਂ ਬਾਅਦ ਅਡਾਨੀ ਲਈ ਇਹ ਸੌਦਾ ਬਹੁਤ ਮਹੱਤਵਪੂਰਨ ਹੈ। ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਨੂੰ ਵੱਡਾ ਝਟਕਾ ਲੱਗਾ ਹੈ। ਇਸ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਨੇ ਕਾਰੋਬਾਰੀ ਵਿਸਤਾਰ ਅਤੇ ਗ੍ਰਹਿਣ ਯੋਜਨਾ ਨੂੰ ਮੁਲਤਵੀ ਕਰ ਦਿੱਤਾ। ਅਡਾਨੀ ਦੀ ਪੈਟਰੋਕੈਮੀਕਲ ਵਿਸਥਾਰ ਯੋਜਨਾ, ਮੁੰਦਰਾ ਵਿਖੇ ਕੋਲ-ਟੂ-ਪਾਲੀਵਿਨਾਇਲ ਕਲੋਰਾਈਡ ਪ੍ਰਾਜੈਕਟ ਨੂੰ ਵੀ ਫਿਲਹਾਲ ਟਾਲ ਦਿੱਤਾ ਗਿਆ ਸੀ। ਅਜਿਹੇ 'ਚ ਇਹ ਡੀਲ ਬੂਸਟਰ ਦਾ ਕੰਮ ਕਰੇਗੀ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।