ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ

Wednesday, Feb 08, 2023 - 05:07 PM (IST)

ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ

ਬਿਜ਼ਨੈੱਸ ਡੈਸਕ- ਆਰ.ਬੀ.ਆਈ.ਗਵਰਨਰ ਸ਼ਕਤੀਕਾਂਤ ਦਾਸ ਦੇ ਭਾਸ਼ਣ 'ਚ ਇਕ ਖ਼ਾਸ ਗੱਲ ਨੇ ਧਿਆਨ ਖਿੱਚਿਆ ਅਤੇ ਉਹ ਸੀ ਸਿੱਕਿਆਂ ਲਈ ਵੈਂਡਿੰਗ ਮਸ਼ੀਨਾਂ ਦਾ ਐਲਾਨ। ਦਾਸ ਨੇ ਦੱਸਿਆ ਕਿ ਉਸ ਦੀ ਯੋਜਨਾ ਕਿਊ.ਆਰ.ਕੋਡ (ਕਵਿੱਕ ਰਿਸਪਾਂਸ ਕੋਡ) 'ਤੇ ਆਧਾਰਿਤ ਸਿੱਕਾ ਵੈਂਡਿੰਗ ਮਸ਼ੀਨਾਂ ਲਗਾਉਣ ਦੀ ਹੈ, ਉਹ ਇਸ ਦੇ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ATM ਰਾਹੀਂ ਹੋਵੇਗੀ ਸਿੱਕਿਆਂ ਦੀ ਸਪਲਾਈ 
ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਕਿਊ.ਆਰ ਕੋਡ ਆਧਾਰਿਤ ਸਿੱਕਾ ਵੈਂਡਿੰਗ ਮਸ਼ੀਨ ਜਾਂ QCVM (ਸਿੱਕਾ ਵੈਂਡਿੰਗ ਮਸ਼ੀਨ) ਲਾਂਚ ਕਰੇਗਾ। ਇਹ ਮਸ਼ੀਨਾਂ ਪਹਿਲਾਂ ਪਾਇਲਟ ਪ੍ਰੋਜੈਕਟ ਵਜੋਂ 12 ਸ਼ਹਿਰਾਂ 'ਚ ਲਗਾਈਆਂ ਜਾਣਗੀਆਂ। ਇਨ੍ਹਾਂ ਮਸ਼ੀਨਾਂ ਤੋਂ, ਕੋਈ ਵੀ ਗਾਹਕ ਆਪਣੀ ਯੂ.ਪੀ.ਆਈ ਐਪ ਤੋਂ ਇਸ 'ਤੇ ਲੱਗੇ ਕਿਊ.ਆਰ ਕੋਡ ਨੂੰ ਸਕੈਨ ਕਰਕੇ ਸਿੱਕੇ ਕਢਵਾ ਸਕੇਗਾ ਅਤੇ ਇਹ ਉਸ ਦੇ ਬੈਂਕ ਖਾਤੇ ਤੋਂ ਡੈਬਿਟ ਹੋ ਜਾਵੇਗਾ, ਜਿਸ ਤਰ੍ਹਾਂ ਤੁਸੀਂ  ਏ.ਟੀ.ਐੱਮ ਤੋਂ ਨੋਟ ਕੱਢਦੇ ਹੋ, ਉਸ ਤਰ੍ਹਾਂ ਹੀ ਸਿੱਕੇ ਕੱਢ ਸਕੋਗੇ। ਇਸ ਨਾਲ ਬਾਜ਼ਾਰ 'ਚ ਸਿੱਕਿਆਂ ਦੀ ਵਧੇਰੇ ਪਹੁੰਚ ਹੋ ਜਾਵੇਗੀ। ਇਸ ਪਾਇਲਟ ਪ੍ਰੋਜੈਕਟ ਦੀ ਸਫ਼ਲਤਾ ਦੇ ਆਧਾਰ 'ਤੇ, ਆਰ.ਬੀ.ਆਈ ਫਿਰ ਇਨ੍ਹਾਂ ਮਸ਼ੀਨਾਂ ਰਾਹੀਂ ਸਿੱਕੇ ਵੰਡਣ ਦੀ ਯੋਜਨਾ 'ਤੇ ਅੱਗੇ ਵਧੇਗਾ। ਇਸ ਸਬੰਧੀ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
ਭਾਰਤ ਦੀ ਵਿਕਾਸ ਦਰ
ਦੇਸ਼ ਦੀ ਜੀ.ਡੀ.ਪੀ ਦੀ ਗਰੋਥ ਨੂੰ ਲੈ ਕੇ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਵਿੱਤੀ ਸਾਲ 2023-24 'ਚ ਭਾਰਤ ਦੀ ਅਸਲ ਵਿਕਾਸ ਦਰ 6.4 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਦਾਸ ਮੁਤਾਬਕ ਅਪ੍ਰੈਲ-ਜੂਨ 2023 ਦੀ ਤਿਮਾਹੀ 'ਚ ਇਹ 7.8 ਫ਼ੀਸਦੀ 'ਤੇ ਪਹੁੰਚ ਜਾਵੇਗਾ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ 7.1 ਫ਼ੀਸਦੀ ਸੀ। ਇਸ ਤੋਂ ਇਲਾਵਾ ਜੁਲਾਈ-ਸਤੰਬਰ 'ਚ 5.9 ਫ਼ੀਸਦੀ, ਅਕਤੂਬਰ-ਦਸੰਬਰ 'ਚ 6 ਫ਼ੀਸਦੀ ਅਤੇ ਜਨਵਰੀ-ਮਾਰਚ 2024 'ਚ 5.8 ਫ਼ੀਸਦੀ ਦੇ ਮੁਕਾਬਲੇ 6.2 ਫ਼ੀਸਦੀ ਵਧਣ ਦਾ ਅਨੁਮਾਨ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਰੁਪਿਆ ਹੋਰ ਏਸ਼ੀਆਈ ਮੁਦਰਾਵਾਂ ਦੇ ਮੁਕਾਬਲੇ ਜ਼ਿਆਦਾ ਸਥਿਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਹੁਣ ਕੁਝ ਮਹੀਨੇ ਪਹਿਲਾਂ ਨਾਲੋਂ ਬਿਹਤਰ ਸਥਿਤੀ 'ਚ ਹੈ, ਪਰ ਕਈ ਦੇਸ਼ਾਂ 'ਚ ਮਹਿੰਗਾਈ ਅਜੇ ਵੀ ਟੀਚੇ ਦੀ ਸੀਮਾ ਤੋਂ ਬਾਹਰ ਬਣੀ ਹੋਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 

 


author

Aarti dhillon

Content Editor

Related News