ਸਰਕਾਰੀ ਕਰਮਚਾਰੀਆਂ ਨੂੰ ਤੋਹਫਾ, ਹੁਣ GPF ''ਤੇ ਮਿਲੇਗਾ 8 ਫੀਸਦੀ ਵਿਆਜ

Wednesday, Oct 17, 2018 - 11:24 AM (IST)

ਸਰਕਾਰੀ ਕਰਮਚਾਰੀਆਂ ਨੂੰ ਤੋਹਫਾ, ਹੁਣ GPF ''ਤੇ ਮਿਲੇਗਾ 8 ਫੀਸਦੀ ਵਿਆਜ

ਨਵੀਂ ਦਿੱਲੀ — ਤਿਉਹਾਰੀ ਸੀਜ਼ਨ ਵਿਚ ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਖਾਸ ਤੋਹਫਾ ਦਿੱਤਾ ਹੈ। ਸਰਕਾਰ ਨੇ ਜਨਰਲ ਪ੍ਰਾਵੀਡੈਂਟ ਫੰਡ(ਜੀ.ਪੀ.ਐੱਫ.) 'ਤੇ ਅਕਤੂਬਰ-ਸਤੰਬਰ ਦੀ ਚਾਲੂ ਤਿਮਾਹੀ ਲਈ ਵਿਆਜ 0.4 ਫੀਸਦੀ ਵਧਾ ਕੇ 8 ਫੀਸਦੀ ਸਾਲਾਨਾ ਕਰ ਦਿੱਤਾ ਹੈ। ਇਹ ਜਨਰਲ ਪ੍ਰਾਵੀਡੈਂਟ ਫੰਡ ਸਕੀਮ ਵਿਚ ਜਮ੍ਹਾ ਧਨ 'ਤੇ ਭੁਗਤਾਨ ਯੋਗ ਵਿਆਜ ਦੇ ਬਰਾਬਰ ਹੈ। ਜੁਲਾਈ-ਸਤੰਬਰ ਤਿਮਾਹੀ 'ਚ ਜੀ.ਪੀ.ਐੱਫ. 'ਤੇ ਵਿਆਜ 7.6 ਫੀਸਦੀ ਸਾਲਾਨਾ ਸੀ।

8 ਫੀਸਦੀ ਤੱਕ ਵਧਾਈ ਵਿਆਜ ਦਰ

ਵਿੱਤ ਮੰਤਰਾਲੇ ਦੇ ਆਰਥਿਕ ਵਿਭਾਗ ਦੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ,'ਸਾਲ 2018-19 ਦੌਰਾਨ 1 ਅਕਤੂਬਰ 2018 ਤੋਂ 31 ਦਸੰਬਰ 2018 ਦੀ ਮਿਆਦ 'ਚ ਜਨਰਲ ਪ੍ਰਾਵੀਡੈਂਟ ਫੰਡ ਅਤੇ ਇਸ ਤਰ੍ਹਾਂ ਦੇ ਹੋਰ ਪ੍ਰਾਵੀਡੈਂਟ ਫੰਡ ਦੇ ਸ਼ੇਅਰ ਹੋਲਡਰਾਂ ਦੇ ਖਾਤੇ ਵਿਚ ਜਮ੍ਹਾ ਧਨ 'ਤੇ ਵਿਆਜ 8 ਫੀਸਦੀ ਦੀ ਦਰ ਨਾਲ ਮਿਲੇਗਾ। ਸਰਕਾਰ ਨੇ ਪਿਛਲੇ ਮਹੀਨੇ ਐੱਨ.ਐੱਸ.ਸੀ.(ਰਾਸ਼ਟਰੀ ਬਚਤ ਸਰਟੀਫਿਕੇਟ) ਅਤੇ ਪੀ.ਪੀ.ਐੱਫ. (ਪਬਲਿਕ ਪ੍ਰਾਵੀਡੈਂਟ ਫੰਡ)  'ਤੇ ਵੀ ਵਿਆਜ 0.4 ਫੀਸਦੀ ਵਧਾ ਦਿੱਤਾ ਸੀ। ਬੈਂਕਾਂ ਵਿਚ ਜਮ੍ਹਾਂ ਯੋਜਨਾਵਾਂ 'ਚ ਵਿਆਜ ਦਰਾਂ 'ਚ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੇ ਆਪਣੀ ਯੋਜਨਾਵਾਂ 'ਚ ਵਿਆਜ ਵਧਾਉਣ ਦਾ ਫੈਸਲਾ ਕੀਤਾ ਹੈ।

ਜੀ.ਪੀ.ਐੱਫ.(ਜਨਰਲ ਪ੍ਰਾਵੀਡੈਂਟ ਫੰਡ)

ਜੀ.ਪੀ.ਐੱਫ. ਇਕ ਤਰ੍ਹਾਂ ਦਾ ਪ੍ਰਾਵੀਡੈਂਟ ਫੰਡ ਹੁੰਦਾ ਹੈ, ਪਰ ਇਸ ਨੂੰ ਪ੍ਰਾਈਵੇਟ ਕਰਮਚਾਰੀ ਨਹੀਂ ਖੁਲ੍ਹਵਾ ਸਕਦੇ। ਇਸ ਖਾਤੇ ਦੀ ਸਹੂਲਤ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਮਿਲਦੀ ਹੈ। ਇਸ ਵਿਚ ਜਮ੍ਹਾ ਪੈਸਾ ਰਿਟਾਇਰਮੈਂਟ ਦੇ ਸਮੇਂ ਸਰਕਾਰੀ ਕਰਮਚਾਰੀਆਂ ਨੂੰ ਮਿਲ ਜਾਂਦਾ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਕਰਮਚਾਰੀਆਂ ਨੂੰ ਆਪਣੀ ਸੈਲਰੀ ਦਾ ਇਕ ਹਿੱਸਾ ਜੀ.ਪੀ.ਐੱਫ. 'ਚ ਜਮ੍ਹਾ ਕਰਵਾਉਣਾ ਹੁੰਦਾ ਹੈ, ਜੇਕਰ ਕਰਮਚਾਰੀ ਨੂੰ ਜ਼ਰੂਰਤ ਹੋਵੇ ਤਾਂ ਉਹ ਖਾਤੇ ਵਿਚੋਂ ਲੋਨ ਵੀ ਲੈ ਸਕਦਾ ਹੈ। ਇਸ ਲੋਨ 'ਤੇ ਕਈ ਵਿਆਜ ਨਹੀਂ ਲੱਗਦਾ। ਕਰਮਚਾਰੀ ਜਿੰਨੀ ਵਾਰੀ ਚਾਹੇ ਇਸ ਖਾਤੇ ਵਿਚੋਂ ਲੋਨ ਲੈ ਸਕਦਾ ਹੈ।


Related News