ਅਡਾਨੀ ਸਮੂਹ ਹੀ ਨਹੀਂ ਇਨ੍ਹਾਂ ਸਰਕਾਰੀ ਬੈਂਕਾਂ ਨੂੰ ਵੀ ਲੱਗਾ ਹਿੰਡਨਬਰਗ ਰਿਪੋਰਟ ਦਾ ਝਟਕਾ, 18 ਫ਼ੀਸਦੀ ਡਿੱਗੇ ਸ਼ੇਅਰ

Sunday, Feb 26, 2023 - 05:18 PM (IST)

ਅਡਾਨੀ ਸਮੂਹ ਹੀ ਨਹੀਂ ਇਨ੍ਹਾਂ ਸਰਕਾਰੀ ਬੈਂਕਾਂ ਨੂੰ ਵੀ ਲੱਗਾ ਹਿੰਡਨਬਰਗ ਰਿਪੋਰਟ ਦਾ ਝਟਕਾ, 18 ਫ਼ੀਸਦੀ ਡਿੱਗੇ ਸ਼ੇਅਰ

ਨਵੀਂ ਦਿੱਲੀ - ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਅਡਾਨੀ ਸਮੂਹ ਬਾਰੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਵਿਚ ਅਡਾਨੀ ਦੇ ਸ਼ੇਅਰਾਂ ਨੂੰ 85 ਫ਼ੀਸਦੀ ਓਵਰਵੈਲਿਊਡ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਸਮੂਹ ਉੱਤੇ ਸ਼ੇਅਰਾਂ ਵਿਚ ਹੇਰਫੇਰ ਦਾ ਦੋਸ਼ ਵੀ ਲੱਗਿਆ ਸੀ। ਇਸ ਤੋਂ ਬਾਅਦ ਤੋਂ ਹੀ ਅਡਾਨੀ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ। ਹਿੰਡਨਬਰਗ ਰਿਪੋਰਟ ਦੇ ਬਾਅਦ ਤੋਂ ਅਡਾਨੀ ਦੀ 10 ਸੂਚੀਬੰਧ ਕੰਪਨੀਆਂ ਦੀ ਮਾਰਕਿਟ ਵੈਲਿਊ 146 ਅਰਬ ਡਾਲਰ ਜਾਂ ਲਗਭਗ 60 ਫ਼ੀਸਦੀ ਘੱਟ ਗਈ ਹੈ। ਅਡਾਨੀ ਦੇ ਕੁਝ ਸ਼ੇਅਰਾਂ ਵਿਚ ਤਾਂ ਲਗਾਤਾਰ ਲੋਅਰ ਸਰਕਟ ਲੱਗ ਰਿਹਾ ਹੈ। ਸਿਰਫ਼ ਅਡਾਨੀ ਹੀ ਨਹੀਂ ਭਾਰਤੀ ਜੀਵਨ ਬੀਮਾ ਨਿਗਮ ਅਤੇ ਕੁਝ ਬੈਂਕਾਂ ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੁਝ ਸਰਕਾਰੀ ਬੈਂਕਾਂ ਦੇ ਸ਼ੇਅਰ 18 ਫ਼ੀਸਦੀ ਤੱਕ ਡਿੱਗ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਸਰਕਾਰੀ ਬੈਂਕਾਂ ਦੇ ਨਾਂ...

ਇਹ ਵੀ ਪੜ੍ਹੋ : ਤਾਲਿਬਾਨ ਦੀ ਪਾਕਿ ਸਰਕਾਰ ਨੂੰ ਆਫ਼ਰ - ਅੱਤਵਾਦੀਆਂ ਦੇ ਬਣਾਓ ਘਰ ਤੇ ਦਿਓ ਪੈਸੇ, ਤਾਂ ਹੀ

ਬੈਂਕ ਆਫ਼ ਇੰਡੀਆ

ਸਰਕਾਰੀ ਖ਼ੇਤਰ ਦੇ ਬੈਂਕ ਆਫ਼ ਇੰਡੀਆ ਦਾ ਸ਼ੇਅਰ ਪਿਛਲੇ 1 ਮਹੀਨੇ ਤੋਂ 10 ਫ਼ੀਸਦੀ ਤੱਕ ਡਿੱਗ ਗਏ ਹਨ। ਸ਼ੁੱਕਰਵਾਰ ਨੂੰ ਇਸ ਦੇ ਸ਼ੇਅਰ 1.68 ਫ਼ੀਸਦੀ ਜਾਂ 1.20 ਰੁਪਏ ਡਿੱਗ ਕੇ 70.05 ਰੁਪਏ 'ਤੇ ਬੰਦ ਹੋਇਆ ਸੀ। ਇਹ ਸ਼ੇਅਰ ਦਾ 52 ਹਫ਼ਤਿਆਂ ਦਾ ਉੱਚ ਪੱਧਰ 103.50 ਰੁਪਏ ਅਤੇ 52 ਹਫ਼ਤਿਆਂ ਦਾ  ਹੇਠਲਾ ਪੱਧਰ 40.40 ਰੁਪਏ ਹੈ। ਇਸ ਬੈਂਕ ਦਾ ਬੀਐੱਸਈ 'ਤੇ ਮਾਰਕਿਟ ਕੈਪ ਸ਼ੁੱਕਰਵਾਰ ਨੂੰ 28,745.48 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : 12,000 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਤੋਂ ਬਾਅਦ ਹੁਣ Google ਨੇ Robot ਨੂੰ ਵੀ ਕੱਢਿਆ

ਇੰਡੀਅਨ ਓਵਰਸੀਜ਼ ਬੈਂਕ ਵੀ ਟੁੱਟਿਆ

ਬੀਤੇ ਮਹੀਨੇ ਇੰਡੀਅਨ ਓਵਰਸੀਜ਼ ਬੈਂਕ ਦਾ ਸ਼ੇਅਰ 17 ਫ਼ੀਸਦੀ ਟੁੱਟ ਗਿਆ ਹੈ। ਇਹ ਸ਼ੇਅਰ 24 ਜਨਵਰੀ ਨੂੰ 29.15 ਰੁਪਏ 'ਤੇ ਸੀ। ਸ਼ੁੱਕਰਵਾਰ ਨੂੰ ਇਹ 24.20 ਰੁਪਏ 'ਤੇ ਬੰਦ ਹੋਇਆ ਸੀ। ਸਟਾਕ ਦਾ 52 ਹਫਤੇ ਦਾ ਉੱਚਾ ਪੱਧਰ 36.70 ਰੁਪਏ ਹੈ ਅਤੇ 15.25 ਰੁਪਏ ਦਾ ਨੀਵਾਂ ਪੱਧਰ ਹੈ।

ਯੂਨੀਅਨ ਬੈਂਕ ਆਫ ਇੰਡੀਆ ਦੇ ਸ਼ੇਅਰ 16 ਫੀਸਦੀ ਡਿੱਗੇ

ਪਿਛਲੇ ਇਕ ਮਹੀਨੇ 'ਚ ਯੂਨੀਅਨ ਬੈਂਕ ਆਫ ਇੰਡੀਆ ਦੇ ਸਟਾਕ 'ਚ 16.7 ਫੀਸਦੀ ਦੀ ਗਿਰਾਵਟ ਆਈ ਹੈ। ਇਹ ਸ਼ੇਅਰ ਮਹੀਨਾ ਪਹਿਲਾਂ 80 ਰੁਪਏ ਸੀ, ਜੋ ਸ਼ੁੱਕਰਵਾਰ ਨੂੰ 67.05 ਰੁਪਏ 'ਤੇ ਬੰਦ ਹੋਇਆ ਹੈ। ਇਸ ਦਾ 52 ਹਫਤਿਆਂ ਦਾ ਸਭ ਤੋਂ ਉੱਚਾ ਭਾਅ 96.40 ਰੁਪਏ ਹੈ ਅਤੇ ਇਸ ਦਾ ਨੀਵਾਂ ਪੱਧਰ 33.55 ਰੁਪਏ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਡੁੱਬਣ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਵਿਰੋਧੀ ਧਿਰ ਨੂੰ ਕੀਤੀ ਇਹ ਅਪੀਲ

ਸੈਂਟਰਲ ਬੈਂਕ ਆਫ ਇੰਡੀਆ ਦਾ ਸ਼ੇਅਰ 16.47% ਡਿੱਗਿਆ

ਸਰਕਾਰੀ ਖੇਤਰ ਦੇ ਬੈਂਕ ਸੈਂਟਰਲ ਬੈਂਕ ਆਫ਼ ਇੰਡੀਆ ਦਾ ਸ਼ੇਅਰ ਪਿਛਲੇ ਇੱਕ ਮਹੀਨੇ ਵਿੱਚ 16.47% ਘਟਿਆ ਹੈ। ਸ਼ੁੱਕਰਵਾਰ ਨੂੰ ਸਟਾਕ 25.35 ਰੁਪਏ 'ਤੇ ਬੰਦ ਹੋਇਆ ਸੀ।

ਪੰਜਾਬ ਐਂਡ ਸਿੰਧ ਬੈਂਕ ਦਾ ਸਟਾਕ 15.6 ਫੀਸਦੀ ਡਿੱਗਿਆ

ਪੰਜਾਬ ਐਂਡ ਸਿੰਧ ਬੈਂਕ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਮਹੀਨੇ ਵਿੱਚ ਇਸ ਸਟਾਕ ਵਿੱਚ 15.6% ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਇਹ 4.86 ਫੀਸਦੀ ਜਾਂ 1.30 ਰੁਪਏ ਦੀ ਗਿਰਾਵਟ ਨਾਲ 25.45 ਰੁਪਏ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ : PM ਜਲਦ ਜਾਰੀ ਕਰਨ ਵਾਲੇ ਹਨ ਕਿਸਾਨ ਨਿਧੀ  ਦੀ 13ਵੀਂ ਕਿਸ਼ਤ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News