ਕੋਰੋਨਾ ਆਫ਼ਤ ਕਾਰਨ ਲਗਾਤਾਰ ਦੂਜੇ ਸਾਲ ਸ਼ਿਪਕੀ ਲਾ ਜ਼ਰੀਏ ਚੀਨ ਨਾਲ ਨਹੀਂ ਹੋਵੇਗਾ ਵਪਾਰ

Friday, Jun 11, 2021 - 06:38 PM (IST)

 ਇੰਟਰਨੈਸ਼ਨਲ ਡੈਸਕ : ਕੋਰੋਨਾ ਆਫ਼ਤ ਨੇ ਭਾਰਤ ’ਚ ਕਹਿਰ ਮਚਾਇਆ ਹੋਇਆ ਹੈ ਭਾਵੇਂ ਇਸ ਲਾਗ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ’ਚ ਹੁਣ ਕਮੀ ਆਉਣੀ ਸ਼ੁਰੂ ਹੋ ਗਈ ਹੈ ਪਰ ਇਸ ਲਾਗ ਨਾਲ ਵੱਡੀ ਗਿਣਤੀ ’ਚ ਮੌਤਾਂ ਹੋ ਰਹੀਆਂ ਹਨ। ਇਸ ਕਾਰਨ ਬਾਹਰਲੇ ਦੇਸ਼ਾਂ ਤੋਂ ਵਸਤੂਆਂ ਦੀ ਦਰਾਮਦ ਤੇ ਬਰਾਮਦ ’ਤੇ ਵੀ ਅਸਰ ਪੈ ਰਿਹਾ ਹੈ। ਇਸੇ ਦਰਮਿਆਨ ਲਗਾਤਾਰ ਦੂਜੇ ਸਾਲ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਸ਼ਿਪਕੀ ਲਾ ਤੋਂ ਭਾਰਤ ਤੇ ਚੀਨ ਵਿਚਾਲੇ ਸਾਲਾਨਾ ਅੰਤਰ-ਸਰਹੱਦੀ ਵਪਾਰ ਨਹੀਂ ਹੋਵੇਗਾ। ਪਿਛਲੇ ਦਿਨੀਂ ਸਰਹੱਦੀ ਪਿੰਡ ਨਾਮਗੀਆ ਨੂੰ ਇਕ ਦਿਨ ’ਚ 36 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਕ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ । ਸਾਲਾਨਾ ਵਪਾਰ ਜੂਨ ਤੋਂ ਨਵੰਬਰ ਵਿਚਕਾਰ ਹੁੰਦਾ ਹੈ। ਚੀਨ ਨਾਲ ਲੱਗਦੇ ਸੂਬੇ ਦੇ ਬਹੁਤੇ ਕਬਾਇਲੀ ਜ਼ਿਲ੍ਹਿਆਂ ਲਾਹੌਲ-ਸਪਿਤੀ ਅਤੇ ਕਿੰਨੌਰ ਦੇ ਵਪਾਰੀ ਮਈ ’ਚ ਇਸ ’ਚ ਆਪਣਾ ਨਾਂ ਦਰਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ

ਕਿੰਨੌਰ ਦੇ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ ਜੀਆ ਰਾਮ ਅਭਿਲਾਸ਼ੀ ਨੇ ਦੱਸਿਆ ਕਿ ਅਜੇ ਤੱਕ ਕੇਂਦਰ ਸਰਕਾਰ ਨਾਲ ਵਪਾਰ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ। ਆਮ ਤੌਰ ’ਤੇ ਵਪਾਰ ਲਈ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਵੱਖ-ਵੱਖ ਏਜੰਸੀਆਂ ਵੱਲੋਂ ਵਪਾਰੀਆਂ ਦੇ ਪ੍ਰਮਾਣ ਪੱਤਰਾਂ ਦੀ ਜਾਂਚ ਕੀਤੀ ਜਾਂਦੀ ਹੈ। ਭਾਰਤ ਤੇ ਚੀਨ ਦਰਮਿਆਨ ਰਵਾਇਤੀ ਵਪਾਰ ’ਚ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। 1962 ’ਚ ਭਾਰਤ-ਚੀਨ ਯੁੱਧ ਕਾਰਨ ਬੰਦ ਹੋਣ ਤੋਂ ਬਾਅਦ ਸ਼ਿਪਕੀ ਲਾ ਮੁੜ ਦੋਪੱਖੀ ਵਪਾਰ ਲਈ 1993 ’ਚ ਦੁਬਾਰਾ ਖੋਲ੍ਹਿਆ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ

ਸ਼ਿਪਕੀ ਲਾ ਇਕ ਪਹਾੜੀ ਰਾਹ ਹੈ, ਜੋ ਕਿੰਨੌਰ ਜ਼ਿਲ੍ਹੇ ਨੂੰ ਚੀਨ ਦੇ ਤਿੱਬਤੀ ਖੁਦਮੁਖਤਿਆਰੀ ਖੇਤਰ ਨਾਲ ਜੋੜਦਾ ਹੈ। ਇਹ ਇਕ ਸਰਹੱਦੀ ਚੌਕੀ ਹੈ, ਜੋ 18599 ਫੁੱਟ ਦੀ ਉਚਾਈ ’ਤੇ ਹੈ। ਕਿੰਨੌਰ ਆਧਾਰਿਤ ਇੰਡੋ-ਚਾਈਨਾ ਟ੍ਰੇਡ ਐਸੋਸੀਏਸ਼ਨ ਦੇ ਵਪਾਰੀ ਸਰਹੱਦ ’ਤੇ ਹੋਰ ਸਹੂਲਤਾਂ ਦੀ ਭਾਲ ਕਰ ਰਹੇ ਹਨ। ਚੁਪਾਨ ਵਿਖੇ ਇਕ ਵਪਾਰ ਕੇਂਦਰ ਸਮੇਤ ਸਰਕਾਰ ਨੇ ਇਸ ਦੇ ਨਿਰਮਾਣ ਲਈ ਜ਼ਮੀਨ ਦੀ ਪਛਾਣ ਕੀਤੀ ਹੈ ਪਰ ਅਜੇ ਕੰਮ ਸ਼ੁਰੂ ਨਹੀਂ ਹੋਇਆ ਹੈ। ਸਰਹੱਦੀ ਪਿੰਡ ਚਿਤਕੂਲ ਦਾ ਵਸਨੀਕ ਜੀਆ ਲਾਲ ਨੇਗੀ ਕਹਿੰਦਾ ਹੈ, ‘‘ਸਰਕਾਰ ਨੂੰ ਹੋਰ ਸਹੂਲਤਾਂ ਜੋੜਨ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਵਪਾਰ ਹੌਲੀ-ਹੌਲੀ ਮਰ ਜਾਵੇਗਾ। ਇਹ ਨਵੀਂ ਪੀੜ੍ਹੀ ਨੂੰ ਉਤਸ਼ਾਹਤ ਨਹੀਂ ਕਰੇਗਾ।’’
ਚੀਨ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ 29 ਵਸਤਾਂ ’ਚ ਕੱਚਾ ਰੇਸ਼ਮ, ਯਾਕ ਦੇ ਵਾਲ, ਚਾਈਨੀ ਮਿੱਟੀ, ਬੋਰੇਕਸ, ਮੱਖਣ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਪਾਕਿ SC ਨੇ ਭਾਰਤ ’ਚ 11 ਪਾਕਿਸਤਾਨੀ ਹਿੰਦੂਆਂ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕੀਤੀ ਖਤਮ

ਇਸ ਤੋਂ ਇਲਾਵਾ ਮੈਟਸ, ਜੁੱਤੀਆਂ, ਰਜਾਈਆਂ, ਕੰਬਲ, ਕਾਰਪੈੱਟ ਅਤੇ ਸਥਾਨਕ ਹਰਬਲ ਮੈਡੀਸਨ ਵਪਾਰ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਭਾਰਤੀ ਸਰਕਾਰ ਨੇ ਵੱਖ-ਵੱਖ ਸਹੂਲਤਾਂ ਦੀ ਘਾਟ ਕਾਰਨ ਪਸ਼ੂਆਂ ਦੀ ਦਰਾਮਦ ਅਤੇ ਐਕਸਪੋ ’ਤੇ ਪਾਬੰਦੀ ਲਗਾ ਦਿੱਤੀ, ਜੋ 2012 ਦੇ ਵਪਾਰ ਦਾ ਇਕ ਵੱਡਾ ਹਿੱਸਾ ਸੀ। ਪਸ਼ੂ ਧਨ ਸਰਹੱਦ ਪਾਰ ਦੇ ਵਪਾਰ ਦਾ ਇਕ ਵੱਡਾ ਹਿੱਸਾ ਸ਼ਾਮਲ ਕਰਦਾ ਹੈ। ਵਪਾਰੀ ਚੀਨ ਵੱਲੋਂ ਨਿਯੰਤਰਿਤ ਤਿੱਬਤ ’ਚ ਉੱਨ ਅਤੇ ਮੀਟ ਲਈ ਚਿਗੂ ਬੱਕਰੀ ਦਾ ਆਯਾਤ ਕਰਦੇ ਹਨ, ਜਦਕਿ ਚਰਮੂਰੀ ਘੋੜੇ ਭਾਰਤੀ ਵਪਾਰੀਆਂ ’ਚ ਬਹੁਤ ਪ੍ਰਸਿੱਧ ਸਨ।


Manoj

Content Editor

Related News