ਵਿੱਤੀ ਘਾਟੇ ’ਚ ਕਮੀ ਕਾਰਨ ਭਾਰਤ ਦੀ ਭਰੋਸੇਯੋਗਤਾ ’ਚ ਕੋਈ ਖ਼ਾਸ ਬਦਲਾਅ ਨਹੀਂ : ਫਿੱਚ
Saturday, Feb 03, 2024 - 10:14 AM (IST)
ਨਵੀਂ ਦਿੱਲੀ (ਭਾਸ਼ਾ)– ਫਿੱਚ ਰੇਟਿੰਗਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿੱਤੀ ਘਾਟੇ ਵਿਚ ਤੇਜ਼ ਰਫ਼ਤਾਰ ਨਾਲ ਕਮੀ ਦੇ ਬਾਵਜੂਦ ਭਾਰਤ ਦੀ ਭਰੋਸੇਯੋਗਤਾ ’ਚ ਕੋਈ ਖ਼ਾਸ ਬਦਲਾਅ ਨਹੀਂ ਆਇਆ ਹੈ। ਰੇਟਿੰਗ ਏਜੰਸੀ ਨੇ ਹਾਲਾਂਕਿ ਕਿਹਾ ਕਿ ਘਾਟਾ ਘੱਟ ਕਰਨ ’ਤੇ ਸਰਕਾਰ ਦੇ ਜ਼ੋਰ ਨਾਲ ਦਰਮਿਆਨੀ ਮਿਆਦ ਵਿਚ ਕਰਜ਼ਾ-ਜੀ. ਡੀ. ਪੀ. ਅਨੁਪਾਤ ਨੂੰ ਸਥਿਰ ਕਰਨ ’ਚ ਮਦਦ ਮਿਲੇਗੀ। ਫਿੱਚ ਰੇਟਿੰਗਸ ਦੇ ਡਾਇਰੈਕਟਰ (ਸਾਵਰੇਨ ਰੇਟਿੰਗ) ਜੇਰੇਮੀ ਜੂਕ ਨੇ ਬਜਟ ਤੋਂ ਬਾਅਦ ਟਿੱਪਣੀ ’ਚ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਭਾਰਤ ਦਾ ਸਰਕਾਰੀ ਕਰਜ਼ਾ ਜੀ. ਡੀ. ਪੀ. ਅਨੁਪਾਤ ਮੋਟੇ ਤੌਰ ’ਤੇ 80 ਫ਼ੀਸਦੀ ਤੋਂ ਉੱਪਰ ਸਥਿਰ ਰਹੇਗਾ।
ਇਹ ਵੀ ਪੜ੍ਹੋ - Budget 2024: ਬਜਟ 'ਚ ਰੱਖਿਆ ਗਿਆ 'ਸਿਹਤ' ਦਾ ਖ਼ਾਸ ਧਿਆਨ, ਸੀਤਾਰਮਨ ਨੇ ਕਰ ਦਿੱਤੇ ਵੱਡੇ ਐਲਾਨ
ਇਹ ਅਨੁਮਾਨ ਘਾਟੇ ’ਚ ਕ੍ਰਮਵਾਰ ਤੌਰ ’ਤੇ ਕਮੀ ਦੇ ਨਾਲ ਹੀ ਚਾਲੂ ਕੀਮਤਾਂ ’ਤੇ ਕਰੀਬ 10.5 ਫ਼ੀਸਦੀ ਦੇ ਜੀ. ਡੀ. ਪੀ. ਵਿਕਾਸ ’ਤੇ ਆਧਾਰਿਤ ਹੈ। ਸੰਸਦ ’ਚ ਵੀਰਵਾਰ ਨੂੰ ਪੇਸ਼ ਕੀਤੇ ਗਏ ਅੰਤਰਿਮ ਬਜਟ 2024-25 ਵਿਚ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਵਿੱਤੀ ਘਾਟੇ ਦੇ ਟੀਚੇ ਨੂੰ 5.9 ਫ਼ੀਸਦੀ ਦੇ ਬਜਟ ਅਨੁਮਾਨ ਤੋਂ ਘਟਾ ਕੇ 5.8 ਫ਼ੀਸਦੀ ਕਰ ਦਿੱਤਾ। ਸਰਕਾਰ ਦਾ ਟੀਚਾ ਹੈ ਕਿ ਵਿੱਤੀ ਘਾਟਾ 2024-25 ਵਿਚ ਘੱਟ ਹੋ ਕੇ 5.1 ਫ਼ੀਸਦੀ ਅਤੇ 2025-26 ਤਕ 4.5 ਫ਼ੀਸਦੀ ਹੋ ਜਾਏਗਾ। ਫਿੱਚ ਨੇ ਕਿਹਾ ਕਿ ਅੰਤਰਿਮ ਬਜਟ ਚੋਣ ਸਾਲ ਦੇ ਬਾਵਜੂਦ ਕ੍ਰਮਵਾਰ ਵਿੱਤੀ ਮਜ਼ਬੂਤੀ ਦੇ ਰਾਹ ’ਤੇ ਬਣੇ ਰਹਿਣ ਦੀ ਸਰਕਾਰ ਦੀ ਦ੍ਰਿੜ ਇੱਛਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ - Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕੀਤੇ ਇਹ ਸਾਰੇ ਅਹਿਮ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8