SP ਸਮੂਹ ਤੋਂ ਵੱਖ ਹੋਣ ਦਾ ਪ੍ਰਸਤਾਵ ਨਹੀਂ ਮਿਲਿਆ : ਟਾਟਾ

Saturday, Oct 17, 2020 - 11:36 PM (IST)

SP ਸਮੂਹ ਤੋਂ ਵੱਖ ਹੋਣ ਦਾ ਪ੍ਰਸਤਾਵ ਨਹੀਂ ਮਿਲਿਆ : ਟਾਟਾ

ਨਵੀਂ ਦਿੱਲੀ –ਟਾਟਾ ਸਮੂਹ ਨੇ ਕਿਹਾ ਕਿ ਹੁਣ ਤੱਕ ਉਸ ਨੂੰ ਸ਼ਾਪੂਰਜੀ ਪਾਲੋਨਜੀ (ਐੱਸ. ਪੀ.) ਸਮੂਹ ਵਲੋਂ ਵੱਖ ਹੋਣ ਦਾ ਰਸਮੀ ਤੌਰ ’ਤੇ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਸੁਪਰੀਮ ਕੋਰਟ ਦੇ ਸ਼ਾਪੂਰਜੀ ਪਾਲੋਨਜੀ ਸਮੂਹ ’ਤੇ ਟਾਟਾ ਸੰਨਸ ਦੇ ਸ਼ੇਅਰ ਰਹਨ ਰੱਖਣ ਤੋਂ ਰੋਕ ਲਗਾਉਣ ਤੋਂ ਬਾਅਦ ਸਮੂਹ ਨੇ 22 ਸਤੰਬਰ ਨੂੰ ਬਿਆਨ ਜਾਰੀ ਕੀਤਾ ਸੀ। ਇਸ ’ਚ ਕਿਹਾ ਗਿਆ ਸੀ ਕਿ ਹੁਣ ਟਾਟਾ ਸਮੂਹ ਤੋਂ ਵੱਖ ਹੋਣ ਦਾ ਸਮਾਂ ਆ ਗਿਆ ਹੈ।

ਜ਼ਿਕਰਯੋਗ ਹੈ ਕਿ ਟਾਟਾ ਸਮੂਹ ’ਚ ਸ਼ਾਪੂਰਜੀ ਪਾਲੋਨਜੀ ਸਮੂਹ ਸਭ ਤੋਂ ਵੱਡਾ ਸਿੰਗਲ ਹਿੱਸੇਦਾਰ ਹੈ। ਟਾਟਾ ਸਮੂਹ ਦੀ ਧਾਰਕ ਕੰਪਨੀ ਟਾਟਾ ਸੰਨਸ ’ਚ ਸ਼ਾਪੂਰਜੀ ਪਾਲੋਨਜੀ ਸਮੂਹ ਦੀ 18.37 ਫੀਸਦੀ ਹਿੱਸੇਦਾਰੀ ਹੈ। ਟਾਟਾ ਸੰਨਸ ਨੇ ਇਕ ਬਿਆਨ ’ਚ ਕਿਹਾ ਕਿ ਸ਼ਾਪੂਰਜੀ ਪਾਲੋਨਜੀ ਸਮੂਹ ਦੇ ਇਸ ਬਿਆਨ ਨੇ ਮੀਡੀਆ ’ਚ ਕਾਫੀ ਅਟਕਲਾਂ ਨੂੰ ਜਨਮ ਦਿੱਤਾ। ਇਸ ਮਾਮਲੇ ’ਚ ਸਾਨੂੰ ਸਮੂਹ ਵਲੋਂ ਹੁਣ ਤੱਕ ਕੋਈ ਅਧਿਕਾਰਕ ਬਿਆਨ ਪ੍ਰਾਪਤ ਨਹੀਂ ਹੋਇਆ ਹੈ।

ਕੰਪਨੀ ਨੇ ਕਿਹਾ ਕਿ ਮਾਮਲਾ ਹਾਲੇ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ, ਇਸ ਲਈ ਉਹ ਅਦਾਲਤ ਦੀਆਂ ਸਰਗਰਮੀਆਂ ਮੁੜ ਸ਼ੁਰੂ ਹੋਣ ਦਾ ਇੰਤਜ਼ਾਰ ਕਰੇਗੀ। ਇਹ 28 ਅਕਤੂਬਰ ਲਈ ਨਿਰਧਾਰਤ ਹੈ। ਟਾਟਾ ਸੰਨਸ ਨੇ ਸ਼ਾਪੂਰਜੀ ਪਾਲੋਨਜੀ ਸਮੂਹ ਵਲੋਂ ਉਸ ਦੇ ਸ਼ੇਅਰ ਗਹਿਣੇ ਰੱਖਣ ’ਤੇ ਇਤਰਾਜ਼ ਪ੍ਰਗਟਾਇਆ ਸੀ। ਸਮੂਹ ਇਹ ਸ਼ੇਅਰ ਫੰਡ ਜੁਟਾਉਣ ਲਈ ਗਹਿਣੇ ਰੱਖਣਾ ਚਾਹੁੰਦਾ ਸੀ।


author

Karan Kumar

Content Editor

Related News