ਗੂਗਲ ਦੇ ਕੋ-ਫਾਊਂਡਰ ਦੀ ਪਤਨੀ ਦੇ ਨਾਲ ਮੇਰਾ ਕੋਈ ਚੱਕਰ ਨਹੀਂ : ਮਸਕ

Tuesday, Jul 26, 2022 - 06:05 PM (IST)

ਗੂਗਲ ਦੇ ਕੋ-ਫਾਊਂਡਰ ਦੀ ਪਤਨੀ ਦੇ ਨਾਲ ਮੇਰਾ ਕੋਈ ਚੱਕਰ ਨਹੀਂ : ਮਸਕ

ਵਾਸ਼ਿੰਗਟਨ (ਇੰਟ.) - ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਏਲੋਨ ਮਸਕ ਨੇ ਗੂਗਲ ਦੇ ਕੋ-ਫਾਊਂਡਰ ਸਰਗੇਈ ਬ੍ਰਿਨ ਦੀ ਪਤਨੀ ਨਿਕੋਲ ਸ਼ਾਨਾਹਨ ਨਾਲ ਆਪਣੀ ਪ੍ਰੇਮ ਕਹਾਣੀ ਦੀਆਂ ਚਰਚਾਵਾਂ ਨੂੰ ਖਾਰਿਜ ਕੀਤਾ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਚਰਚਾ ਵਿਚ ਕੋਈ ਤੱਥ ਨਹੀਂ ਹੈ। ਅਮਰੀਕੀ ਅਖਰਾਬ ‘ਦਿ ਵਾਲ ਸਟਰੀਟ ਜਰਨਲ ’ ਵਿਚ ਦੋਨਾਂ ਦੀ ਦੋਸਤੀ ਖਤਮ ਹੋਣ ਬਾਰੇ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਬਾਅਦ ਮਸਕ ਦੀ ਇਹ ਟਿੱਪਣੀ ਸਾਹਮਣੇ ਆਈ ਹੈ।

ਮਸਕ ਨੇ ਟਵਿਟਰ ’ਤੇ ਇਕ ਪੋਸਟ ਨਾਲ ਲਿੰਕ ਦੀ ਇਕ ਰਿਪੋਰਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ। ਸਰਗੇਈ ਤੇ ਮੈਂ ਦੋਸਤ ਹਾਂ ਅਤੇ ਅਸੀਂ ਕੱਲ ਰਾਤ ਇਕ ਪਾਰਟੀ ਵਿਚ ਇਕੱਠੇ ਸੀ। ਮਸਕ ਨੇ ਕਿਹਾ ਕਿ ਮੈਂ ਨਿਕੋਲ ਨੂੰ ਤਿੰਨ ਸਾਲ ਵਿਚ ਸਿਰਫ ਦੋ ਵਾਰ ਦੇਖਿਆ ਹੈ, ਦੋਨਾਂ ਬਾਰੀ ਨੇੜੇ-ਤੇੜੇ ਕਈ ਹੋਰ ਲੋਕ ਵੀ ਨਾਲ ਸਨ ਇਸ ਵਿਚ ਕੁਝ ਵੀ ਰੂਮਾਨੀ ਗੱਲ ਨਹੀਂ ਸੀ।

 


author

Harinder Kaur

Content Editor

Related News