Paytm ਦੇ IPO ਤੋਂ ਪਹਿਲਾਂ ਕੰਪਨੀ ਦੇ ਪ੍ਰਮੋਟਰ ਨਹੀਂ ਰਹਿਣਗੇ ਵਿਜੇ ਸ਼ੇਖਰ ਸ਼ਰਮਾ, ਬੈਠਕ ’ਚ ਹੋਵੇਗਾ ਫੈਸਲਾ
Saturday, Jun 19, 2021 - 12:35 PM (IST)
ਨਵੀਂ ਦਿੱਲੀ (ਇੰਟ.) – ਡਿਜੀਟਲ ਪੇਮੈਂਟਸ ਕੰਪਨੀ ਪੇਅ. ਟੀ. ਐੱਮ. ਦੇਸ਼ ਦਾ ਸਭ ਤੋਂ ਵੱਡਾ ਆਈ. ਪੀ. ਓ. ਲਾਂਚ ਕਰਨ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਕੰਪਨੀ ਆਪਣੇ ਫਾਊਂਡਰ ਵਿਜੇ ਸ਼ੇਖਰ ਸ਼ਰਮਾ ਨੂੰ ਪ੍ਰਮੋਟਰ ਦੀ ਭੂਮਿਕਾ ਤੋਂ ਹਟਾਉਣ ਦੀ ਤਿਆਰੀ ’ਚ ਹੈ। ਇਸ ਲਈ ਕੰਪਨੀ ਨੇ ਐਕਸਟ੍ਰਾਆਰਡਨਰੀ ਸ਼ੇਅਰਹੋਲਡਰਸ ਦੀ ਮੀਟਿੰਗ 12 ਜੁਲਾਈ ਨੂੰ ਦਿੱਲੀ ’ਚ ਸੱਦੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਪੇਅ. ਟੀ. ਐੱਮ. ਅਕਤੂਬਰ-ਨਵੰਬਰ ’ਚ ਆਪਣੇ ਪ੍ਰਸਤਾਵਿਤ ਆਈ. ਪੀ. ਓ. ਤੋਂ ਪਹਿਲਾਂ ਹੀ 12 ਹਜ਼ਾਰ ਕਰੋੜ ਰੁਪਏ ਦੇ ਫ੍ਰੈੱਸ਼ ਇਕਵਿਟੀ ਸ਼ੇਅਰ ਜਾਰੀ ਕਰ ਸਕਦਾ ਹੈ। ਪੇਅ. ਟੀ. ਐੱਮ. ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨ ਨੇ ਆਪਣੇ ਸ਼ੇਅਰਹੋਲਡਰਾਂ ਨੂੰ 21 ਪੰਿਨਆਂ ਦੀ ਚਿੱਠੀ ’ਚ ਕਿਹਾ ਕਿ ਕੰਪਨੀ 1 ਰੁਪਏ ਫੇਸ ਵੈਲਯੂ ਦੇ 12 ਹਜ਼ਾਰ ਕਰੋੜ ਰੁਪਏ ਦੇ ਫਰੈੱਸ਼ ਇਕਵਿਟੀ ਸ਼ੇਅਰ ਜਾਰੀ ਕਰੇਗਾ। ਇਸ ’ਚ ਕੰਪਨ ਦੀ ਮੌਜੂਦਾ ਸ਼ੇਅਰਧਾਰਕਾਂ ਵਲੋਂ ਆਫਰ ਫਾਰ ਸੇਲ ਵੀ ਸ਼ਾਮਲ ਹੋ ਸਕਦਾ ਹੈ। ਕੰਪਨੀ ਵਿਜੇ ਸ਼ੇਖਰ ਸ਼ਰਮਾ ਦਾ ‘ਪ੍ਰਮੋਟਰ’ ਦਾ ਦਰਜਾ ਵੀ ਹਟਾ ਸਕਦੀ ਹੈ। ਸ਼ੇਅਰਹੋਲਡਰਾਂ ਦੀ ਮੀਟਿੰਗ ਬਾਰੇ ਜੋ ਪੱਤਰ ਭੇਜਿਆ ਗਿਆ ਹੈ, ਇਸ ’ਚ ਕਿਹਾ ਗਿਆ ਹੈ ਕਿ ਕੰਪਨੀ ਦਾ ਫਾਊਂਡਰ ਨੇ ਬੋਰਡ ਆਫ ਡਾਇਰੈਕਟਰਜ਼ ਨੂੰ ਕਿਹਾ ਹੈ ਕਿ ਉਸ ਨੂੰ ਪ੍ਰਮੋਟਰ ਦੇ ਸਟੇਟਸ ਤੋਂ ਹਟਾ ਦਿੱਤਾ ਜਾਵੇ। ਵਿਜੇ ਸ਼ੇਖਰ ਸ਼ਰਮਾ ਕੋਲ ਇਸ ਸਮੇਂ ਕੰਪਨੀ ਦੀ 14.61 ਫੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : ਜਲਦ ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਘਟਾਈ ਦਰਾਮਦ ਡਿਊਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।