ਲਘੂ ਬਚਤ ਯੋਜਨਾਵਾਂ ਉੱਤੇ ਵਿਆਜ ਦਰਾਂ ਵਿਚ ਬਦਲਾਅ ਨਹੀਂ, PPF ਉੱਤੇ ਮਿਲੇਗਾ 7.1 ਫੀਸਦੀ ਵਿਆਜ

04/01/2022 2:42:13 PM

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਵੀਰਵਾਰ ਨੂੰ ਜਨਤਕ ਭਵਿੱਖ ਨਿਧੀ (ਪੀ. ਪੀ. ਐੱਫ.) ਅਤੇ ਰਾਸ਼ਟਰੀ ਬਚਤ ਪ੍ਰਮਾਣ ਪੱਤਰ (ਐੱਨ. ਐੱਸ. ਸੀ.) ਵਰਗੀਆਂ ਲਘੂ ਬਚਤ ਯੋਜਨਾਵਾਂ ਉੱਤੇ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਲਈ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ। ਪੀ. ਪੀ. ਐੱਫ., ਐੱਨ. ਐੱਸ. ਸੀ. ਉੱਤੇ ਸਾਲਾਨਾ ਵਿਆਜ ਦਰ ਪਹਿਲੀ ਤਿਮਾਹੀ ਵਿਚ ਕ੍ਰਮਵਾਰ : 7.1 ਫੀਸਦੀ ਅਤੇ 6.8 ਫੀਸਦੀ ਬਣੀ ਰਹੇਗੀ।

ਵਿੱਤ ਮੰਤਰਾਲਾ ਨੇ ਇਕ ਸੂਚਨਾ ਵਿਚ ਕਿਹਾ,‘‘ਵੱਖ-ਵੱਖ ਲਘੂ ਬਚਤ ਯੋਜਨਾਵਾਂ ਲਈ 2022-23 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਇਨ੍ਹਾਂ ਯੋਜਨਾਵਾਂ ਉੱਤੇ ਉਹੀ ਵਿਆਜ ਮਿਲੇਗਾ ਜੋ, ਚੌਥੀ ਤਿਮਾਹੀ (ਜਨਵਰੀ-ਮਾਰਚ, 2021) ਵਿਚ ਸੀ। ਲਘੂ ਬਚਤ ਯੋਜਨਾਵਾਂ ਲਈ ਵਿਆਜ ਦਰਾਂ ਨੂੰ ਤਿਮਾਹੀ ਆਧਾਰ ਉੱਤੇ ਸੂਚਿਤ ਕੀਤਾ ਜਾਂਦਾ ਹੈ। ਇਕ ਸਾਲ ਦੀ ਮਿਆਦੀ ਜਮ੍ਹਾ ਉੱਤੇ ਵਿਆਜ ਦਰ 1 ਅਪ੍ਰੈਲ, 2022 ਤੋਂ ਸ਼ੁਰੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 5.5 ਫੀਸਦੀ ਹੋਵੇਗੀ, ਉਥੇ ਹੀ ਲੜਕੀਆਂ ਲਈ ਬਚਤ ਯੋਜਨਾ ਸੁਕੰਨਿਆ ਸਮ੍ਰਿਧੀ ਯੋਜਨਾ ਉੱਤੇ 7.6 ਫੀਸਦੀ ਵਿਆਜ ਮਿਲੇਗਾ। ਸੂਚਨਾ ਅਨੁਸਾਰ 5 ਸਾਲ ਦੀ ਸੀਨੀਅਰ ਨਾਗਰਿਕ ਬਚਤ ਯੋਜਨਾ ਉੱਤੇ 7.4 ਫੀਸਦੀ ਦੀ ਵਿਆਜ ਦਰ ਮਿਲਦੀ ਰਹੇਗੀ। ਬਚਤ ਖਾਤੇ ਉੱਤੇ ਵਿਆਜ ਪਹਿਲਾਂ ਦੀ ਤਰ੍ਹਾਂ 4 ਫੀਸਦੀ ਹੋਵੇਗਾ। ਇਕ ਸਾਲ ਤੋਂ 5 ਸਾਲ ਦੀ ਮਿਆਦ ਲਈ ਮਿਆਦੀ ਜਮ੍ਹਾ ਉੱਤੇ ਵਿਆਜ 5.5 ਫੀਸਦੀ ਤੋਂ 6.7 ਫੀਸਦੀ ਹੋਵੇਗੀ, ਜਦੋਂਕਿ 5 ਸਾਲ ਦੀ ਆਵਰਤੀ ਜਮ੍ਹਾ (ਆਰ. ਡੀ.) ਉੱਤੇ 5.8 ਫੀਸਦੀ ਵਿਆਜ ਮਿਲੇਗਾ।


Harinder Kaur

Content Editor

Related News