ਬਿਹਾਰ ਦੇ ਮਖਾਣੇ ਨੇ ਵਿਦੇਸ਼ਾਂ 'ਚ ਵਧਾਈ ਧੱਕ: ਪੂਰਨੀਆ ਤੋਂ ਦੁਬਈ ਭੇਜੀ ਗਈ ਪਹਿਲੀ ਇਤਿਹਾਸਕ ਖੇਪ

Friday, Apr 03, 2026 - 04:43 PM (IST)

ਬਿਹਾਰ ਦੇ ਮਖਾਣੇ ਨੇ ਵਿਦੇਸ਼ਾਂ 'ਚ ਵਧਾਈ ਧੱਕ: ਪੂਰਨੀਆ ਤੋਂ ਦੁਬਈ ਭੇਜੀ ਗਈ ਪਹਿਲੀ ਇਤਿਹਾਸਕ ਖੇਪ

ਬਿਜ਼ਨੈੱਸ ਡੈਸਕ : ਵਿੱਤੀ ਸਾਲ 2025-26 ਬਿਹਾਰ ਦੇ ਮਖਾਣੇ ਲਈ ਇਤਿਹਾਸਕ ਰਿਹਾ ਹੈ। ਹੁਣ ਬਿਹਾਰ ਦਾ ਮਖਾਣਾ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇੱਕ ਮਜ਼ਬੂਤ ਬ੍ਰਾਂਡ ਵਜੋਂ ਉੱਭਰਿਆ ਹੈ। ਇਸ ਸਫਲਤਾ ਦੀ ਇੱਕ ਵੱਡੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਪੂਰਨੀਆ ਜ਼ਿਲ੍ਹੇ ਤੋਂ 2 ਮੀਟ੍ਰਿਕ ਟਨ ਜੀ.ਆਈ. ਟੈਗ ਪ੍ਰਾਪਤ 'ਮਿਥਿਲਾ ਮਖਾਣਾ' ਦੀ ਪਹਿਲੀ ਖੇਪ ਸਮੁੰਦਰੀ ਰਸਤੇ ਰਾਹੀਂ ਦੁਬਈ (ਯੂ.ਏ.ਈ.) ਭੇਜੀ ਗਈ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

5 ਲੱਖ ਕਿਸਾਨਾਂ ਦੀ ਬਦਲੀ ਕਿਸਮਤ

ਕੇਂਦਰ ਸਰਕਾਰ ਵੱਲੋਂ ਸਤੰਬਰ 2025 ਵਿੱਚ 'ਰਾਸ਼ਟਰੀ ਮਖਾਣਾ ਬੋਰਡ' ਦੇ ਗਠਨ ਨਾਲ ਰਾਜ ਦੇ ਲਗਭਗ 5 ਲੱਖ ਮਖਾਣਾ ਕਿਸਾਨਾਂ ਦੀ ਕਿਸਮਤ ਬਦਲ ਗਈ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੇਸ਼ ਦੇ ਕੁੱਲ ਮਖਾਣਾ ਉਤਪਾਦਨ ਦਾ ਲਗਭਗ 85 ਫੀਸਦੀ ਹਿੱਸਾ ਪੈਦਾ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਸਤੰਬਰ 2025 ਨੂੰ ਪੂਰਨੀਆ ਵਿੱਚ ਇਸ ਬੋਰਡ ਦਾ ਰਸਮੀ ਉਦਘਾਟਨ ਕੀਤਾ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ 2025-26 ਤੋਂ 2030-31 ਤੱਕ ਲਈ 476.03 ਕਰੋੜ ਰੁਪਏ ਦੀ ਕੇਂਦਰੀ ਮਖਾਣਾ ਵਿਕਾਸ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਖੇਤੀ ਦੇ ਰਕਬੇ ਵਿੱਚ ਤਿੰਨ ਗੁਣਾ ਵਾਧਾ

ਸਰਕਾਰੀ ਹੱਲਾਸ਼ੇਰੀ ਅਤੇ ਮਖਾਣਾ ਵਿਕਾਸ ਯੋਜਨਾ ਸਦਕਾ ਮਖਾਣੇ ਦੀ ਖੇਤੀ ਹੇਠਲਾ ਰਕਬਾ ਤਿੰਨ ਗੁਣਾ ਵਧ ਗਿਆ ਹੈ। ਸਾਲ 2012 ਵਿੱਚ ਜਿੱਥੇ ਇਹ ਲਗਭਗ 13,000 ਹੈਕਟੇਅਰ ਸੀ, ਉੱਥੇ ਹੀ ਹੁਣ ਇਹ 35,000 ਹੈਕਟੇਅਰ ਤੱਕ ਪਹੁੰਚ ਗਿਆ ਹੈ। ਰਾਜ ਦੇ ਦਰਭੰਗਾ, ਮਧੂਬਨੀ, ਕਟਿਹਾਰ, ਪੂਰਨੀਆ, ਸਹਰਸਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਇਸ ਦਾ ਭਾਰੀ ਉਤਪਾਦਨ ਹੋ ਰਿਹਾ ਹੈ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

'ਬ੍ਰਾਂਡ ਬਿਹਾਰ' ਵਜੋਂ ਮਿਲੀ ਮਾਨਤਾ

ਬਿਹਾਰ ਦੇ ਖੇਤੀਬਾੜੀ ਮੰਤਰੀ ਰਾਮ ਕ੍ਰਿਪਾਲ ਯਾਦਵ ਨੇ ਦੱਸਿਆ ਕਿ ਦੁਬਈ ਤੱਕ ਸਮੁੰਦਰੀ ਮਾਰਗ ਰਾਹੀਂ ਨਿਰਯਾਤ ਕਰਨਾ ਸੂਬੇ ਲਈ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਖਾਣੇ ਨੂੰ 'ਬ੍ਰਾਂਡ ਬਿਹਾਰ' ਵਜੋਂ ਸਥਾਪਿਤ ਕਰਨ ਲਈ ਵਚਨਬੱਧ ਹੈ। ਇਸ ਪਹਿਲਕਦਮੀ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ, ਸਗੋਂ ਬਿਹਾਰ ਹੁਣ ਅੰਤਰਰਾਸ਼ਟਰੀ ਗੁਣਵੱਤਾ ਮਾਪਦੰਡਾਂ ਅਤੇ ਪੈਕੇਜਿੰਗ ਵਿੱਚ ਵੀ ਪੂਰੀ ਤਰ੍ਹਾਂ ਸਮਰੱਥ ਹੋ ਚੁੱਕਾ ਹੈ।

ਇਹ ਵੀ ਪੜ੍ਹੋ :   ਭਾਰਤ ਕੋਲ ਸਿਰਫ਼ ਕੁਝ ਦਿਨਾਂ ਦਾ ਤੇਲ ਭੰਡਾਰ, ਪੈਟਰੋਲੀਅਮ ਬੋਰਡ ਦੇ ਸਕੱਤਰ ਨੇ ਸਪੱਸ਼ਟ ਕੀਤੀ ਸਥਿਤੀ
ਇਹ ਵੀ ਪੜ੍ਹੋ :  ਸਸਤਾ ਹੋਵੇਗਾ ਪੈਟਰੋਲ-ਡੀਜ਼ਲ ! ਟਰੰਪ ਦੇ ਬਿਆਨ ਮਗਰੋਂ ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ
ਇਹ ਵੀ ਪੜ੍ਹੋ :  ਟਰੰਪ ਦੀ ਈਰਾਨ ਨੂੰ ਚੇਤਾਵਨੀ ਦਾ ਅਸਰ, ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ , ਡਾਲਰ ਹੋਇਆ ਮਜ਼ਬੂਤ
ਇਹ ਵੀ ਪੜ੍ਹੋ
ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News