ਗਡਕਰੀ ਦਾ ਕਾਗਜ਼ ਦਰਾਮਦ ਘੱਟ ਕਰਨ ’ਤੇ ਜ਼ੋਰ, ਘਰੇਲੂ ਉਦਯੋਗਾਂ ਨੂੰ ਮਿਲੇ ਉਤਸ਼ਾਹ

Wednesday, Dec 04, 2019 - 01:39 AM (IST)

ਗਡਕਰੀ ਦਾ ਕਾਗਜ਼ ਦਰਾਮਦ ਘੱਟ ਕਰਨ ’ਤੇ ਜ਼ੋਰ, ਘਰੇਲੂ ਉਦਯੋਗਾਂ ਨੂੰ ਮਿਲੇ ਉਤਸ਼ਾਹ

ਨਵੀਂ ਦਿੱਲੀ (ਭਾਸ਼ਾ)-ਦੇਸ਼ ’ਚ ਵੱਖ-ਵੱਖ ਪ੍ਰਕਾਰ ਦੇ ਕਾਗਜ਼ ਉਦਯੋਗ (ਪੇਪਰ ਇੰਡਸਟਰੀ) ਦੀ ਹਾਜ਼ਰੀ ਦੇ ਬਾਵਜੂਦ ਵੱਡੀ ਮਾਤਰਾ ’ਚ ਕਾਗਜ਼ ਦੀ ਦਰਾਮਦ ’ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਘਰੇਲੂ ਕਾਗਜ਼ ਉਦਯੋਗ ਨੂੰ ਉਤਸ਼ਾਹ ਦਿੱਤੇ ਜਾਣ ਦੀ ਜ਼ਰੂਰਤ ਦੱਸੀ। ਉਨ੍ਹਾਂ ਕਾਗਜ਼ ਉਦਯੋਗ ’ਚ ਕੱਚੇ ਮਾਲ ਦੇ ਤੌਰ ’ਤੇ ਬਾਂਸ ਦੀ ਵਰਤੋਂ ਵਧਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੇ ‘ਬੰਬੂ ਮਿਸ਼ਨ’ ਲਈ ਬਜਟ ’ਚ 1300 ਕਰੋਡ਼ ਰੁਪਏ ਅਲਾਟ ਕੀਤੇ ਹਨ।

ਕੇਂਦਰੀ ਮਹੀਨ, ਛੋਟੇ ਅਤੇ ਮੱਧਵਰਗੀ ਅਦਾਰਾ (ਐੱਮ. ਐੱਸ. ਐੱਮ. ਈ.) ਮੰਤਰੀ ਨਿਤਿਨ ਗਡਕਰੀ ਨੇ ਪ੍ਰਗਟੀ ਮੈਦਾਨ ’ਚ 3 ਦਿਨਾ ਪੇਪਰ ਉਦਯੋਗ ਪ੍ਰਦਰਸ਼ਨੀ ‘ਪੇਪਰੈਕਸ 2019’ ਦਾ ਉਦਘਾਟਨ ਕਰਦਿਆਂ ਕਿਹਾ, ‘‘ਦੇਸ਼ ’ਚ ਕਾਗਜ਼ ਦੀ ਵੱਖ-ਵੱਖ ਖੇਤਰਾਂ ਦੀ ਹਾਜ਼ਰੀ ਦੇ ਬਾਵਜੂਦ ਵੱਡੇ ਪੱਧਰ ’ਤੇ ਦਰਾਮਦ ਹੋ ਰਹੀ ਹੈ। ਮੈਂ ਖਾਸ ਤੌਰ ’ਤੇ ਛੋਟੀਆਂ ਪੇਪਰ ਅਤੇ ਪਲਪ ਇਕਾਈਆਂ ਦੇ ਵਾਧੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਤ ਹਾਂ। ਇਹ ਖੇਤਰ ਐੱਮ. ਐੱਸ. ਐੱਮ. ਈ. ਦਾ ਮਹੱਤਵਪੂਰਨ ਹਿੱਸਾ ਹੈ।’’ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ’ਚ ਗਡਕਰੀ ਦਾ ਵੀਡੀਓ ਮੈਸੇਜ ਸੁਣਾਇਆ ਗਿਆ।

ਪ੍ਰਦਰਸ਼ਨੀ ਦਾ ਆਯੋਜਨ ਇੰਡੀਅਨ ਐਗਰੋ ਐਂਡ ਰਿਸਾਈਕਲਡ ਪੇਪਰ ਮਿੱਲਸ ਐਸੋਸੀਏਸ਼ਨ (ਆਈ. ਏ. ਆਰ. ਪੀ. ਐੱਮ. ਏ.) ਦੀ ਇਕਾਈ ਇਨਪੇਪਰ ਇੰਟਰਨੈਸ਼ਨਲ ਵੱਲੋਂ ਕੀਤਾ ਜਾ ਰਿਹਾ ਹੈ। ਕਾਗਜ਼ ਦੀ ਵਧਦੀ ਮੰਗ ਕਾਰਣ 2025 ਤੱਕ ਇਸ ਦੀ ਮੰਗ ਮੌਜੂਦਾ 1 ਕਰੋਡ਼ 85 ਲੱਖ ਟਨ ਤੋਂ ਵਧ ਕੇ ਢਾਈ ਕਰੋਡ਼ ਟਨ ਤੱਕ ਪਹੁੰਚ ਜਾਣ ਦਾ ਅੰਦਾਜ਼ਾ ਹੈ।


author

Karan Kumar

Content Editor

Related News