ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਗਲੋਬਲ ਲੀਡਰਸ਼ਿਪ ਅਵਾਰਡ ਨਾਲ ਸਨਮਾਨਿਤ

Monday, Oct 30, 2023 - 11:31 AM (IST)

ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਗਲੋਬਲ ਲੀਡਰਸ਼ਿਪ ਅਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੂੰ ਗਲੋਬਲ ਲੀਡਰਸ਼ਿਪ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਨੀਤਾ ਅੰਬਾਨੀ ਨੂੰ ਦਿੱਲੀ ਵਿੱਚ ਯੂਐੱਸ ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਫੋਰਮ ਦੇ ਚੇਅਰਮੈਨ ਜੌਹਨ ਚੈਂਬਰਜ਼ ਦੁਆਰਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਉੱਚ ਅਧਿਕਾਰੀ ਅਤੇ ਕਾਰੋਬਾਰੀ ਆਗੂਆਂ ਨੇ ਸ਼ਿਰਕਤ ਕੀਤੀ। 

ਇਸ ਖ਼ਾਸ ਮੌਕੇ ਸ਼੍ਰੀਮਤੀ ਅੰਬਾਨੀ ਨੇ ਕਿਹਾ, “ਮੈਂ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਰਿਲਾਇੰਸ ਫਾਊਂਡੇਸ਼ਨ ਦੀ ਨੁਮਾਇੰਦਗੀ ਕਰਦੀ ਹਾਂ, ਜਿਸ ਰਾਹੀਂ ਅਸੀਂ 7 ਕਰੋੜ 10 ਲੱਖ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ। 'ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ' ਦੇ ਆਦਰਸ਼ ਬਣਨ ਤੋਂ ਬਹੁਤ ਪਹਿਲਾਂ, ਰਿਲਾਇੰਸ 'ਕਾਰਪੋਰੇਟ ਨੈਤਿਕ ਜ਼ਿੰਮੇਵਾਰੀ' ਨੂੰ ਪੂਰਾ ਕਰਦੀ ਆ ਰਹੀ ਹੈ। ਯੂਐੱਸ ਇੰਡੀਆ ਰਣਨੀਤਕ ਭਾਈਵਾਲੀ ਫੋਰਮ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੀਤਾ ਅੰਬਾਨੀ ਸਮਾਜਿਕ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਇੱਕ ਵਪਾਰਕ ਨੇਤਾ ਹੈ, ਜਿਸ ਦੀ ਅਗਵਾਈ ਵਿੱਚ ਰਿਲਾਇੰਸ ਫਾਊਂਡੇਸ਼ਨ ਨੇ ਸਿੱਖਿਆ, ਕਲਾ, ਖੇਡਾਂ ਅਤੇ ਸਿਹਤ ਸੰਭਾਲ ਰਾਹੀਂ ਲੱਖਾਂ ਭਾਰਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। 

ਉਨ੍ਹਾਂ ਦਾ ਕੰਮ ਖ਼ਾਸ ਤੌਰ 'ਤੇ ਮਹਿਲਾ ਸਸ਼ਕਤੀਕਰਨ ਅਤੇ ਬੱਚਿਆਂ ਦੇ ਹਿੱਤਾਂ ਲਈ ਹੈ। ਲਿੰਗ ਪਾੜੇ ਨੂੰ ਦੂਰ ਕਰਨ ਅਤੇ ਭਾਰਤ ਦੀ ਵਧ ਰਹੀ ਅਰਥਵਿਵਸਥਾ ਵਿੱਚ ਔਰਤਾਂ ਦੇ ਯੋਗਦਾਨ ਨੂੰ ਵਧਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਨੀਤਾ ਐਮ ਅੰਬਾਨੀ ਦੇ ਕਲਾ ਅਤੇ ਸੱਭਿਆਚਾਰ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਹਾਲ ਹੀ ਵਿੱਚ ਮਾਨਤਾ ਦਿੱਤੀ ਗਈ ਸੀ ਜਦੋਂ ਉਸਨੂੰ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ, ਨਿਊਯਾਰਕ ਦੇ ਬੋਰਡ ਵਿੱਚ ਆਨਰੇਰੀ ਟਰੱਸਟੀ ਵਜੋਂ ਚੁਣਿਆ ਗਿਆ ਸੀ। ਪਿਛਲੇ ਸਾਲ ਮੁੰਬਈ ਵਿੱਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐਨ.ਐਮ.ਏ.ਸੀ.ਸੀ.) ਖੋਲ੍ਹਿਆ ਗਿਆ ਸੀ, ਜਿਸ ਨੂੰ ਕਾਫ਼ੀ ਪ੍ਰਸ਼ੰਸਾ ਮਿਲੀ ਸੀ। ਰਿਲਾਇੰਸ ਫਾਊਂਡੇਸ਼ਨ ਨੇ ਵੀ ਗਰੀਬਾਂ ਲਈ ਸ਼ਾਨਦਾਰ ਕੰਮ ਕੀਤਾ ਹੈ। 
ਫਾਊਂਡੇਸ਼ਨ ਨੇ ਭਾਰਤ ਦੇ ਨੌਜਵਾਨ ਐਥਲੀਟਾਂ ਨੂੰ ਜ਼ਮੀਨੀ ਪੱਧਰ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ ਚਮਕਣ ਵਿੱਚ ਮਦਦ ਕੀਤੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਵਿੱਚ ਭਾਰਤ ਦੇ ਪ੍ਰਤੀਨਿਧੀ ਵਜੋਂ, ਨੀਤਾ ਅੰਬਾਨੀ ਨੇ ਭਾਰਤੀ ਵਫ਼ਦ ਦੀ ਸਫਲਤਾਪੂਰਵਕ ਅਗਵਾਈ ਕੀਤੀ, ਜਿਸ ਨੇ ਚਾਰ ਦਹਾਕਿਆਂ ਬਾਅਦ ਭਾਰਤ ਵਿੱਚ 141ਵੇਂ IOC ਸੈਸ਼ਨ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਹਾਸਲ ਕੀਤਾ। ਇਹ ਸਮਾਗਮ ਅਕਤੂਬਰ 2023 ਵਿੱਚ ਮੁੰਬਈ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਸੀ। ਇਸ ਨਾਲ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਹੱਕ ਹਾਸਲ ਕਰਨ ਦੀਆਂ ਭਾਰਤੀ ਉਮੀਦਾਂ ਨੂੰ ਹੁਲਾਰਾ ਮਿਲਿਆ ਹੈ। 

ਨੀਤਾ ਅੰਬਾਨੀ ਨੂੰ ਦਿੱਤੇ ਗਏ ਪੁਰਸਕਾਰ 'ਤੇ ਟਿੱਪਣੀ ਕਰਦੇ ਹੋਏ, USISPF ਦੇ ਚੇਅਰਮੈਨ ਜੌਨ ਚੈਂਬਰਜ਼ ਨੇ ਕਿਹਾ: "ਜ਼ਿੰਦਗੀ ਵਿੱਚ ਸਫਲ ਹੋਣ ਵਾਲੇ ਲੋਕਾਂ ਲਈ ਦੂਜਿਆਂ ਨੂੰ ਸਫਲ ਹੋਣ ਵਿੱਚ ਮਦਦ ਕਰਨਾ ਬਹੁਤ ਮਹੱਤਵਪੂਰਨ ਹੈ। ਅਜਿਹੀ ਹੀ ਇੱਕ ਸ਼ਖਸੀਅਤ ਨੀਤਾ ਐਮ ਅੰਬਾਨੀ ਹੈ, ਜੋ ਪਰਉਪਕਾਰ ਦੀ ਇੱਕ ਉਦਾਹਰਣ ਹੈ ਅਤੇ ਰਿਲਾਇੰਸ ਫਾਊਂਡੇਸ਼ਨ ਵਿੱਚ ਕਲਾ, ਖੇਡਾਂ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਮਿਸਾਲੀ ਕੰਮ ਕੀਤਾ ਹੈ।”


author

rajwinder kaur

Content Editor

Related News