ਨਿਸਾਨ ਦੇ ਸ਼ੇਅਰਧਾਰਕਾਂ ਨੇ ਸਾਬਕਾ-ਪ੍ਰਮੁੱਖ ਘੋਸਨ ਨੂੰ ਕੀਤਾ ਬਾਹਰ
Monday, Apr 08, 2019 - 07:18 PM (IST)

ਨਵੀਂ ਦਿੱਲੀ—ਜਾਪਾਨ ਦੀ ਕਾਰ ਬਣਾਉਣ ਵਾਲੀ ਕੰਪਨੀ ਨਿਸਾਨ ਮੋਟਰਸ ਦੇ ਸ਼ੇਅਰਧਾਰਕਾਂ ਨੇ ਸੋਮਵਾਰ ਨੂੰ ਕੰਪਨੀ ਦੇ ਸਾਬਕਾ ਚੇਅਰਮੈਨ ਕਾਰਲੋਸ ਘੋਸਨ ਨੂੰ ਨਿਰਦੇਸ਼ ਮੰਡਲ ਤੋਂ ਬਾਹਰ ਕਰ ਦਿੱਤਾ। ਦੱਸਣਯੋਗ ਹੈ ਕਿ ਘੋਸਨ ਵੱਖ-ਵੱਖ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਚੱਲਦੇ ਉਹ ਹਿਰਾਸਤ 'ਚ ਹਨ। ਉਨ੍ਹਾਂ 'ਤੇ ਆਪਣੀ ਤਨਖਾਰ ਨੂੰ ਲੁਕਾਉਣ ਦਾ ਦੋਸ਼ ਪ੍ਰਮੁੱਖ ਹੈ। ਇਸ ਦੇ ਲਈ ਸ਼ੇਅਰਧਾਰਕਾਂ ਦੀ ਇਕ ਅਸਾਧਰਨ ਬੈਠਕ ਟੋਕੀਓ ਦੇ ਇਕ ਹੋਟਲ 'ਚ ਬੁਲਾਈ ਗਈ। 65 ਸਾਲਾ ਘੋਸਨ ਦੇ 19 ਨਵੰਬਰ 2018 'ਚ ਗ੍ਰਿਫਤਾਰ ਹੋਣ ਤੋਂ ਬਾਅਦ ਕੰਪਨੀ ਵੱਲੋਂ ਬੁਲਾਈ ਗਈ ਪਹਿਲੀ ਅਜਿਹੀ ਬੈਠਕ ਹੈ। ਬੈਠਕ 'ਚ ਘੋਸਨ ਨੂੰ ਕੰਪਨੀ ਤੋਂ ਬਾਹਰ ਕਰਨ 'ਤੇ ਵੋਟਿੰਗ ਦੇ ਨਾਲ-ਨਾਲ ਗ੍ਰੇਗ ਕੇਲੀ ਨੂੰ ਹਟਾਉਣ ਦੀ ਪੇਸ਼ਕਸ਼ 'ਤੇ ਵੀ ਸ਼ੇਅਰਧਾਰਕਾਂ ਦੇ ਵੋਟ ਲਏ ਗਏ। ਕੇਲੀ ਨੂੰ ਘੋਸਨ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਹ ਵੀ ਜਾਪਾਨ 'ਚ ਸਮਾਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਬੈਠਕ 'ਚ ਘੋਸਨ ਦੀ ਜਗ੍ਹਾ 'ਤੇ ਰੈਨਾ ਦੇ ਚੇਅਰਮੈਨ ਜੀਨ ਡੀਮੀਨਿਕਿਊ ਸੇਨਾਰਡ ਨੂੰ ਨਿਸਾਨ ਦੀ ਜ਼ਿੰਮੇਦਾਰੀ ਦੇਣ ਦੀ ਪੇਸ਼ਕਸ਼ 'ਤੇ ਵੀ ਮੁਹਰ ਲੱਗਾ ਦਿੱਤੀ ਗਈ।