ਨਿਸਾਨ ਮੈਗਨਾਈਟ SUV ਨੇ 5 ਦਿਨਾਂ 'ਚ ਪ੍ਰਾਪਤ ਕੀਤੀ 5,000 ਬੁਕਿੰਗ

Monday, Dec 07, 2020 - 09:37 PM (IST)

ਨਿਸਾਨ ਮੈਗਨਾਈਟ SUV ਨੇ  5 ਦਿਨਾਂ 'ਚ ਪ੍ਰਾਪਤ ਕੀਤੀ 5,000 ਬੁਕਿੰਗ

ਨਵੀਂ ਦਿੱਲੀ— ਨਿਸਾਨ ਇੰਡੀਆ ਨੂੰ ਲਾਂਚਿੰਗ ਤੋਂ ਪੰਜ ਦਿਨਾਂ ਦੇ ਅੰਦਰ ਮੈਗਨਾਈਟ ਲਈ 50,000 ਤੋਂ ਵੱਧ ਪੁੱਛਗਿੱਛ ਅਤੇ 5,000 ਬੁਕਿੰਗ ਮਿਲੀ ਹੈ। ਨਿਸਾਨ ਮੋਟਰ ਇੰਡੀਆ ਨੂੰ ਹਾਲ ਹੀ 'ਚ ਪੇਸ਼ ਕੰਪੈਕਟ ਐੱਸ. ਯੂ. ਵੀ. ਮੈਗਨਾਈਟ ਦੀ 5,000 ਬੁਕਿੰਗ ਹਾਸਲ ਹੋਈਆਂ ਹਨ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਜ਼ਿਆਦਾਤਰ ਬੁਕਿੰਗ ਕਾਰ ਦੇ ਟਾਪ ਮਾਡਲ ਲਈ ਮਿਲੀਆਂ ਹਨ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਗੱਡੀ ਬਾਰੇ ਦੇਸ਼ ਭਰ 'ਚ 50,000 ਤੋਂ ਵੱਧ ਲੋਕਾਂ ਨੇ ਪੁੱਛਗਿੱਛ ਕੀਤੀ ਹੈ। ਕੰਪਨੀ ਨੇ ਦੋ ਦਸੰਬਰ ਨੂੰ 20 ਤੋਂ ਜ਼ਿਆਦਾ ਮਾਡਲਾਂ ਦੇ ਨਾਲ ਇਸ ਕਾਰ ਨੂੰ ਪੇਸ਼ ਕੀਤਾ ਸੀ। ਇਸ ਦੀ ਪੇਸ਼ਕਸ਼ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੈ।

ਕੰਪਨੀ ਨੇ ਕਿਹਾ ਕਿ 60 ਫ਼ੀਸਦੀ ਤੋਂ ਜ਼ਿਆਦਾ ਬੁਕਿੰਗ ਦੋ ਟਾਪ ਮਾਡਲ ਐਕਸ ਵੀ ਅਤੇ ਐਕਸ ਵੀ ਪ੍ਰੀਮੀਅਮ ਲਈ ਮਿਲੀਆਂ ਹਨ। ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਨਵੀਂ ਨਿਸਾਨ ਮੈਗਨਾਈਟ ਨੂੰ ਭਾਰਤੀ ਗਾਹਕਾਂ ਤੋਂ ਚੰਗੀ ਪ੍ਰਤੀਕਿਰਿਆ ਮਿਲੀ ਹੈ। ਇਸ ਕਾਰ ਨੇ 'ਮੇਕ ਇਨ ਇੰਡੀਆ, ਮੇਕ ਫਾਰ ਵਰਲਡ' 'ਚ ਸਾਡੇ ਭਰੋਸੇ ਨੂੰ ਵਧਾਇਆ ਹੈ। ਇਸ ਕੰਪੈਕਟ ਐੱਸ.ਯੂ.ਵੀ. ਨੂੰ ਕੰਪਨੀ ਦੀ ਡੀਲਰਸ਼ਿਪ ਜਾਂ ਆਨਲਾਈਨ ਤਰੀਕੇ ਨਾਲ 25,000 ਰੁਪਏ ਦੇ ਕੇ ਬੁਕ ਕੀਤਾ ਜਾ ਸਕਦਾ ਹੈ। ਇਸ ਨੂੰ ਚਾਰ ਮਾਡਲਾਂ ’ਚ ਲਿਆਇਆ ਗਿਆ ਹੈ ਅਤੇ ਟਾਪ ਸਪੇਕ XV ਪ੍ਰੀਮੀਅਮ CVT ਮਾਡਲ ਦੀ ਕੀਮਤ 9.35 ਲੱਖ ਰੁਪਏ ਦੱਸੀ ਗਈ ਹੈ। ਨਿਸਾਨ ਮੈਗਨਾਈਟ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਕੀਆ ਸੋਨੇਟ, ਹੁੰਡਈ ਵੈਨਿਊ, ਮਹਿੰਦਰਾ XUV300, ਟਾਟਾ ਨੈਕਸਨ, ਫੋਰਡ ਈਕੋਸਪੋਰਟ, ਮਾਰੂਤੀ ਵਿਟਾਰਾ ਬ੍ਰੇਜ਼ਾ ਅਤੇ ਟੋਇਟਾ ਅਰਬਨ ਕਰੂਜ਼ਰ ਨਾਲ ਹੋਵੇਗਾ।


author

Sanjeev

Content Editor

Related News