ਰਾਕੇਸ਼ ਸ਼੍ਰੀਵਾਸਤਵ ਬਣੇ ਨਿਸਾਨ ਦੇ ਭਾਰਤੀ ਸੰਚਾਲਨ ਦੇ ਪ੍ਰਬੰਧ ਨਿਰਦੇਸ਼ਕ
Thursday, Sep 05, 2019 - 11:38 AM (IST)

ਨਵੀਂ ਦਿੱਲੀ—ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਰਾਕੇਸ਼ ਸ਼੍ਰੀਵਾਸਤਵ ਨੂੰ ਆਪਣੇ ਭਾਰਤੀ ਸੰਚਾਲਨ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਹੈ। ਕੰਪਨੀ ਦੇ ਭਾਰਤੀ ਸੰਚਾਲਨ ਦੇ ਪ੍ਰਧਾਨ ਸਿਨਾਨ ਓਜਕੋਕ ਨੇ ਇਸ ਬਾਰੇ 'ਚ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਆਪਣੇ ਸ਼ਾਨਦਾਰ ਅਨੁਭਵ ਅਤੇ ਭਾਰਤ ਬਾਜ਼ਾਰ ਦੀ ਵਧੀਆ ਸਮਝ ਦੇ ਕਾਰਨ ਉਹ (ਸ਼੍ਰੀਵਾਸਤਵ) ਸਾਡੀ ਵਿਕਰੀ ਨੂੰ ਮਜ਼ਬੂਤ ਕਰਨਗੇ। ਸ਼੍ਰੀਵਾਸਤਵ ਇਸ ਤੋਂ ਪਹਿਲਾਂ ਜੇ.ਐੱਸ.ਡਬਲਿਊ. ਗਰੁੱਪ 'ਚ ਨਿਰਦੇਸ਼ਕ ਸਨ ਅਤੇ ਇਲੈਕਟ੍ਰਿਕ ਵਾਹਨ ਇਕਾਈ ਦੇ ਪ੍ਰਭਾਵੀ ਸਨ। ਉਹ ਹੁੰਡਈ ਮੋਟਰ ਇੰਡੀਆ ਅਤੇ ਮਾਰੂਤੀ ਸੁਜ਼ੂਕੀ 'ਚ ਵੀ ਕੰਮ ਕਰ ਚੁੱਕੇ ਹਨ।