ਇੰਟਰਪੋਲ ਦਾ ਖੁਲਾਸਾ, 1 ਮਹੀਨੇ ਪਹਿਲਾਂ ਹੀ ਲੰਡਨ ਛੱਡ ਚੁੱਕਾ ਹੈ ਨੀਰਵ ਮੋਦੀ

Wednesday, Jun 13, 2018 - 03:42 PM (IST)

ਇੰਟਰਪੋਲ ਦਾ ਖੁਲਾਸਾ, 1 ਮਹੀਨੇ ਪਹਿਲਾਂ ਹੀ ਲੰਡਨ ਛੱਡ ਚੁੱਕਾ ਹੈ ਨੀਰਵ ਮੋਦੀ

ਬਿਜ਼ਨੈੱਸ ਡੈਸਕ—ਪੀ.ਐੱਨ.ਬੀ. ਘੋਟਾਲੇ 'ਚ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬਾਰੇ 'ਚ ਨਵਾਂ ਖੁਲਾਸਾ ਹੋਇਆ ਹੈ। ਸਰਕਾਰੀ ਸੂਤਰਾਂ ਮੁਤਾਬਕ ਨੀਰਵ ਮੋਦੀ ਲੰਡਨ 'ਚ ਨਹੀਂ ਹੈ। ਇੰਟਰਪੋਲ ਵਲੋਂ ਭਾਰਤੀ ਏਜੰਸੀਆਂ ਨੂੰ ਜਵਾਬ ਦਿੱਤਾ ਗਿਆ ਹੈ ਜਿਸ 'ਚ ਸਾਫ ਤੌਰ 'ਤੇ ਦੱਸਿਆ ਗਿਆ ਹੈ ਕਿ ਨੀਰਵ ਮੋਦੀ ਬ੍ਰਿਟੇਨ 'ਚ ਨਹੀਂ ਹੈ। ਇਹ ਜਵਾਬ 5ਜੂਨ ਨੂੰ ਹੀ ਦਿੱਤਾ ਗਿਆ ਹੈ। 
ਭਾਰਤੀ ਪਾਸਪੋਰਟ 'ਤੇ ਕਰ ਰਿਹਾ ਹੈ ਯਾਤਰਾ
ਦੱਸਿਆ ਜਾ ਰਿਹਾ ਹੈ ਕਿ ਕਰੀਬ 1 ਮਹੀਨੇ ਪਹਿਲਾਂ ਹੀ ਨੀਰਵ ਨੇ ਲੰਡਨ ਛੱਡ ਦਿੱਤਾ ਸੀ। ਇੰਟਰਪੋਲ ਮੁਤਾਬਕ ਨੀਰਵ ਅਜੇ ਵੀ ਭਾਰਤੀ ਪਾਸਪੋਰਟ 'ਤੇ ਯਾਤਰਾ ਕਰ ਰਿਹਾ ਹੈ ਜਿਸ ਤੋਂ ਬਾਅਦ ਅਜੇ ਭਾਰਤੀ ਏਜੰਸੀਆਂ ਇਸ ਗੱਲ 'ਤੇ ਵਿਦੇਸ਼ ਮੰਤਰਾਲਾ ਤੋਂ ਪੁੱਛਗਿੱਛ ਕਰ ਸਕਦੀ ਹੈ ਕਿ ਆਖਿਰ ਉਹ ਭਾਰਤੀ ਪਾਸਪੋਰਟ 'ਤੇ ਕਿਸ ਤਰ੍ਹਾਂ ਯਾਤਰਾ ਕਰ ਰਿਹਾ ਹੈ। 
ਇੰਟਰਪੋਲ ਨੂੰ ਲਿੱਖੀ ਚਿੱਠੀ
ਭਾਰਤੀ ਸੁਰੱਖਿਆ ਏਜੰਸੀਆਂ ਨੇ ਇਕ ਵਾਰ ਫਿਰ ਇੰਟਰਪੋਲ ਨੂੰ ਚਿੱਠੀ ਲਿਖ ਕੇ ਨੀਰਵ ਮੋਦੀ ਦੀ ਨਵੀਂ ਲੋਕੇਸ਼ਨ ਦੇ ਬਾਰੇ 'ਚ ਜਾਣਕਾਰੀ ਮੰਗੀ ਹੈ। ਸੀ.ਬੀ.ਆਈ. ਨੂੰ ਇੰਟਰਪੋਲ ਦੀ ਇਹ ਚਿੱਠੀ 6 ਜੂਨ ਨੂੰ ਮਿਲੀ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਹੀ ਸਮੇਂ 'ਚ ਨੀਰਵ ਮੋਦੀ 4 ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ।
ਦੱਸ ਦੇਈਏ ਕਿ ਸੀ.ਬੀ.ਆਈ ਨੇ 14 ਮਈ ਨੂੰ ਮੁੰਬਈ ਦੇ ਸੀ.ਬੀ.ਆਈ. ਕੋਰਟ 'ਚ ਪਹਿਲੀ ਚਾਰਟਸ਼ੀਟ ਦਾਖਲ ਕੀਤੀ। ਸੀ.ਬੀ.ਆਈ. ਵਲੋਂ ਦਾਖਲ ਚਾਰਟਸ਼ੀਟ 'ਚ 13,400 ਕਰੋੜ ਰੁਪਏ ਦੇ ਇਸ ਘੋਟਾਲੇ 'ਚ ਮੁੱਖ ਦੋਸ਼ੀ ਨੀਰਵ ਮੋਦੀ ਤੋਂ ਇਲਾਵਾ 24 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਜਿਸ 'ਚ ਇਲਾਹਾਬਾਦ ਬੈਂਕ ਦੀ ਸੀ.ਈ.ਓ. ਉਸ਼ਾ ਅਨੰਤਸੁਬਰਮਣੀਅਮ ਦਾ ਨਾਂ ਵੀ ਸ਼ਾਮਲ ਸੀ।  


Related News