ਨਿਫਟੀ ''ਚ ਹਲਕਾ ਵਾਧਾ, ਸੈਂਸੇਕਸ 50 ਅੰਕ ਮਜ਼ਬੂਤ

06/20/2017 11:31:30 AM

ਨਵੀਂ ਦਿੱਲੀ— ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਹਲਕੇ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੀ ਚਾਲ ਥੋੜੀ ਸੁਸਤ ਹੈ, ਪਰ ਸੈਂਸੇਕਸ 'ਚ 0.15 ਫੀਸਦੀ ਦਾ ਵਾਧਾ ਆਇਆ ਹੈ। ਨਿਫਟੀ 9670 ਦੇ ਕਰੀਬ ਪਹੁੰਚਿਆ ਹੈ,ਜਦਕਿ ਸੈਂਸੇਕਸ 50 ਅੰਕਾਂ ਤੱਕ ਮਜ਼ਬੂਤ ਹੋਇਆ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ ਆਈ ਹੈ। ਬੀ.ਐਸ.ਈ ਦਾ ਮਿਡਕੈਪ ਇੰਡੇਕਸ 0.4 ਫੀਸਦੀ ਤੱਕ ਵੱਧਿਆ ਹੈ, ਜਦਕਿ ਨਿਫਟੀ ਦਾ ਮਿਡਕੈਪ 100 ਇੰਡੇਕਸ 'ਚ 0.1 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਬੀ.ਐਸ.ਈ.ਦਾ ਸਮਾਲਕੈਪ ਇੰਡੇਕਸ 0.25 ਫੀਸਦੀ ਤੱਕ ਵੱਧਿਆ ਹੈ।
ਆਟੋ, ਕੈਪੀਟਲ ਚੀਜ਼ਾਂ, ਕਨਜ਼ਿਊਮਰ ਟਿਕਾਊ ਅਤੇ ਪਾਵਰ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 0.1 ਫੀਸਦੀ ਤੱਕ ਗਿਰਾਵਟ 23,722 ਦੇ ਸਤਰ 'ਤੇ ਨਜ਼ਰ ਆ ਰਿਹਾ ਹੈ। ਪੀ.ਐਸ.ਯੂ ਬੈਂਕ ਅਤੇ ਰਿਆਲਟੀ ਵਿਕਰੀ ਆਈ ਹੈ। ਫਿਲਹਾਲ ਬੀ.ਐਸ.ਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੇਕਸ ਸੈਂਸੇਕਸ 53 ਅੰਕ ਯਾਨੀ 0.15 ਫੀਸਦੀ ਤੱਕ ਵੱਧ ਕੇ 31,364 ਦੇ ਸਤਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਐਨ ਐੱਸ ਆਈ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੇਕਸ ਨਿਫਟੀ 12 ਅੰਕ ਦੀ ਤੇਜੀ ਦੇ ਨਾਲ 9669 ਦੇ ਸਤਰ 'ਤੇ ਕਾਰੋਬਾਰ ਕਰ ਰਿਹਾ ਹੈ।


Related News