ਸੈਂਸੈਕਸ 'ਚ 130 ਅੰਕ ਦਾ ਉਛਾਲ, ਨਿਫਟੀ 15,600 ਤੋਂ ਪਾਰ ਰਿਕਾਰਡ 'ਤੇ ਖੁੱਲ੍ਹਾ

Tuesday, Jun 01, 2021 - 09:16 AM (IST)

ਸੈਂਸੈਕਸ 'ਚ 130 ਅੰਕ ਦਾ ਉਛਾਲ, ਨਿਫਟੀ 15,600 ਤੋਂ ਪਾਰ ਰਿਕਾਰਡ 'ਤੇ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ, ਮਾਰਚ ਤਿਮਾਹੀ ਵਿਚ ਜੀ. ਡੀ. ਪੀ. ਦੇ ਸਕਾਰਾਤਮਕ ਅੰਕੜੇ ਤੇ ਕੋਰੋਨਾ ਮਾਮਲੇ ਘੱਟ ਹੋਣ ਵਿਚਕਾਰ ਮੰਗਲਵਾਰ ਭਾਰਤੀ ਬਾਜ਼ਾਰ ਤੇਜ਼ੀ ਵਿਚ ਸ਼ੁਰੂ ਹੋਏ ਹਨ। ਹਾਲਾਂਕਿ, ਬੀ. ਐੱਸ. ਈ. ਸੈਂਸੈਕਸ 129.10 ਅੰਕ ਯਾਨੀ 0.25 ਫ਼ੀਸਦੀ ਦੀ ਹਲਕੀ ਮਜਬੂਤੀ ਨਾਲ 52,066.54 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 36.95 ਅੰਕ ਯਾਨੀ 0.24 ਫ਼ੀਸਦੀ ਦੀ ਬੜ੍ਹਤ ਨਾਲ 15,619.75 ਦੇ ਰਿਕਾਰਡ ਪੱਧਰ 'ਤੇ ਸ਼ੁਰੂਆਤ ਕੀਤੀ ਹੈ। 

ਮਾਰਚ ਤਿਮਾਹੀ ਵਿਚ ਜੀ. ਡੀ. ਪੀ. 1.6 ਫ਼ੀਸਦੀ ਦਰ ਨਾਲ ਵਧੀ ਹੈ। ਵਿੱਤੀ ਸਾਲ 2020-21 ਵਿਚ ਦੋ ਤਿਮਾਹੀਆਂ ਵਿਚ ਜੀ. ਡੀ. ਪੀ. ਵਿਚ ਗਿਰਾਵਟ ਰਹੀ, ਜਦੋਂ ਕਿ ਦੋ ਤਿਮਾਹੀਆਂ ਵਿਚ ਬੜ੍ਹਤ ਦੇਖੀ ਗਈ। ਕੋਰੋਨਾ ਦੇ ਬਾਵਜੂਦ ਦੇਸ਼ ਦੀ ਆਰਥਿਕਤਾ ਵਧਦੀ ਨਜ਼ਰ ਆਈ ਹੈ। ਹਾਲਾਂਕਿ, ਪੂਰੇ ਸਾਲ 2020-21 ਵਿਚ ਜੀ. ਡੀ. ਪੀ. 7.3 ਫ਼ੀਸਦੀ ਲੁੜਕੀ ਹੈ।

ਉੱਥੇ ਹੀ, ਅੱਜ ਆਟੋ ਕੰਪਨੀਆਂ ਦੇ ਮਈ ਵਿਕਰੀ ਦੇ ਅੰਕੜੇ ਆਉਣੇ ਹਨ। ਇਸ ਤੋਂ ਇਲਾਵਾ ਆਈ. ਟੀ. ਸੀ., ਗੁਜਰਾਤ ਗੈਸ, ਜੇ. ਐੱਮ. ਫਾਈਨੈਂਸ਼ਲ, ਰੈਡਿਕੋ ਖੇਤਾਨ, ਬਲਰਾਮਪੁਰ ਚਿੰਨੀ ਮਿੱਲਜ਼, ਟਾਟਾ ਕੌਫੀ, ਸਟਰਲਿੰਗ ਅਤੇ ਵਿਲਸਨ ਸੋਲਰ, ਫਾਈਨੋਟੇਕਸ ਕੈਮੀਕਲਜ਼, ਇਮਾਮੀ ਪੇਪਰ ਮਿੱਲਜ਼, ਸਾਲਸਰ ਟੈਕਨੋ ਇੰਜੀਨੀਅਰਿੰਗ ਅਤੇ ਟੀ. ਵੀ. ਮਾਰਚ ਤਿਮਾਹੀ ਦੇ ਨਤੀਜੇ ਐਲਾਨਣਗੀਆਂ।

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਦੀ ਗੱਲ ਕਰੀਏ ਤਾਂ ਡਾਓ ਜੋਂਸ 64.81 ਅੰਕ ਯਾਨੀ 0.19 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 34,529 'ਤੇ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.08 ਫ਼ੀਸਦੀ ਦੀ ਮਜਬੂਤੀ ਨਾਲ 4,204 'ਤੇ ਅਤੇ ਨੈਸਡੇਕ ਕੰਪੋਜ਼ਿਟ 0.09 ਫ਼ੀਸਦੀ ਦੀ ਬੜ੍ਹਤ ਨਾਲ 13,748 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ- ਸੋਨੇ 'ਚ ਮਈ 'ਚ 2,300 ਰੁਪਏ ਦਾ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪੁੱਜਾ ਪਾਰ

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨ ਹਨ। ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 50 ਅੰਕ ਯਾਨੀ 0.32 ਫ਼ੀਸਦੀ ਦੇ ਉਛਾਲ ਨਾਲ 15,620 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.61 ਫ਼ੀਸਦੀ ਡਿੱਗ ਕੇ 3,593 'ਤੇ ਸੀ। ਹਾਂਗਕਾਂਗ ਦਾ ਹੈਂਗਸੇਂਗ 0.03 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ 29,161 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਕੋਸਪੀ 0.47 ਫ਼ੀਸਦੀ ਦੀ ਮਜਬੂਤੀ ਨਾਲ 3,218 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਝੋਨਾ ਲਾਉਣ ਤੋਂ ਪਹਿਲਾਂ 'ਨੈਨੋ ਯੂਰੀਆ' ਲਾਂਚ


author

Sanjeev

Content Editor

Related News