Apple ਦੇ CDO ਦੇ ਅਸਤੀਫੇ ਦੀ ਖਬਰ ਤੋਂ ਬਾਅਦ ਕੰਪਨੀ ਦੇ ਡੁੱਬੇ 63 ਹਜ਼ਾਰ ਕਰੋੜ ਰੁਪਏ

Saturday, Jun 29, 2019 - 03:38 PM (IST)

ਮੁੰਬਈ — ਐਪਲ ਦੇ ਚੀਫ ਡਿਜ਼ਾਈਨ ਆਫਿਸਰ ਜੋਨਾਥਨ ਈਵ 27 ਸਾਲ ਬਾਅਦ ਆਪਣੀ ਕੰਪਨੀ ਛੱਡ ਰਹੇ ਹਨ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜੋਨਾਥਨ ਇਸ ਸਾਲ ਦੇ ਆਖਿਰ ਤੱਕ ਆਪਣਾ ਅਹੁਦਾ ਛੱਡ ਦੇਣਗੇ। iPhone ਅਤੇ iPod ਨੂੰ ਡਿਜ਼ਾਈਨ ਕਰਨ ਵਾਲੇ ਜੋਨਾਥਨ ਦਾ ਅਸਤੀਫਾ ਕੰਪਨੀ ਲਈ ਕਿੰਨੀ ਵੱਡੀ ਘਟਨਾ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆ ਗਈ ਹੈ। 

ਇਕ ਦਿਨ ਵਿਚ ਹੀ ਕੰਪਨੀ ਦੀ ਮਾਰਕਿਟ ਵੈਲਿਊ 9 ਅਰਬ ਡਾਲਰ(63 ਹਜ਼ਾਰ ਕਰੋੜ ਰੁਪਏ) ਘੱਟ ਕੇ 910 ਅਰਬ ਡਾਲਰ ਰਹਿ ਗਈ। ਮਾਰਕਿਟ ਵੈਲਿਊ 'ਚ ਗਿਰਾਵਟ ਦੀ ਨਜ਼ਰ ਨਾਲ ਦੇਖਿਏ ਤਾਂ ਕੰਪਨੀ ਲਈ ਇਹ ਝਟਕਾ ਸਟੀਵ ਜਾਬਸ ਨੇ ਸਿਹਤ ਕਾਰਨਾਂ ਦੇ ਕਾਰਨ ਜਦੋਂ 2011 ਵਿਚ ਅਸਤੀਫੇ ਦਾ ਐਲਾਨ ਕੀਤਾ ਸੀ ਤਾਂ ਕੰਪਨੀ ਦੀ ਮਾਰਕਿਟ ਵੈਲਿਊ 10 ਅਰਬ ਡਾਲਰ ਘੱਟ ਗਈ ਸੀ।

ਜੋਨਾਥਨ ਦੇ ਪਿੱਛੇ ਐਪਲ

ਫਾਇਨਾਂਸ਼ਿਅਲ ਟਾਈਮਸ ਨੂੰ ਦਿੱਤੇ ਇੰਟਰਵਿਊ ਦੇ ਜ਼ਰੀਏ ਅਸਤੀਫੇ ਦਾ ਐਲਾਨ ਕਰਨ ਵਾਲੇ ਜੋਨਾਥਨ ਹੁਣ ਆਪਣੀ ਡਿਜ਼ਾਈਨ ਕੰਪਨੀ ਖੋਲ੍ਹਣਗੇ ਜਿਸ ਦਾ ਨਾਮ ਹੋਵੇਗਾ  Love From। ਐਪਲ ਦਾ ਉਨ੍ਹਾਂ ਦਾ ਗਾਹਕ ਬਣਨਾ ਪਹਿਲਾਂ ਤੋਂ ਤੈਅ ਹੈ। ਕੰਪਨੀ ਵੇਅਰਏਬਲ ਤਕਨਾਲੋਜੀ ਅਤੇ ਹੈਲਥਕੇਅਰ ਨਾਲ ਜੁੜੇ ਮਾਮਲਿਆਂ 'ਚ ਉਨ੍ਹਾਂ ਦੀਆਂ ਸੇਵਾਵਾਂ ਲਵੇਗੀ। ਹਾਲਾਂਕਿ ਜੋਨਾਥਨ ਦੂਜੀਆਂ ਕੰਪਨੀਆਂ ਲਈ ਵੀ ਕੰਮ ਕਰਨਗੇ। ਉਨ੍ਹਾਂ ਨੇ 1992 'ਚ ਕੰਪਨੀ ਨੂੰ ਜੁਆਇਨ ਕੀਤਾ ਸੀ ਅਤੇ 1998 'ਚ iMac ਤੋਂ ਲੈ ਕੇ ਸਾਰੇ ਪ੍ਰੋਜੈਕਟ ਲਈ ਕੰਮ ਕੀਤਾ।

PunjabKesari

ਕੀ ਸੰਕਟ ਵਿਚ ਹੈ ਐਪਲ?

ਅਮਰੀਕਾ ਅਤੇ ਚੀਨ ਦੇ ਵਿਚਕਾਰ ਟੈਰਿਫ ਵਾਰ ਦਾ ਐਪਲ 'ਤੇ ਕਾਫੀ ਬੁਰਾ ਅਸਰ ਪਿਆ ਹੈ। 2002 ਦੇ ਬਾਅਦ ਪਹਿਲੀ ਵਾਰ ਕੰਪਨੀ ਨੂੰ ਆਪਣੀ ਆਮਦਨੀ ਦੇ ਅਨੁਪਾਤ ਨੂੰ ਘਟਾਉਣਾ ਪਿਆ ਹੈ। ਜੋਨਾਥਨ ਤੋਂ ਪਹਿਲਾਂ ਵੀ ਕਈ ਸੀਨੀਅਰ ਅਧਿਕਾਰੀਆਂ ਨੇ ਕੰਪਨੀ ਦਾ ਸਾਥ ਛੱਡਿਆ ਹੈ। ਚੀਫ ਰਿਟੇਲ ਆਫਿਸਰ ਏਂਗੀਲਾ ਨੇ ਫਰਵਰੀ ਵਿਚ ਅਸਤੀਫਾ ਦਿੱਤਾ ਸੀ। ਇਸ ਤੋਂ ਇਲਾਵਾ ਪਿੱਛਲੇ ਸਾਲ ਐਪਲ ਇੰਡੀਆ ਦੇ 3 ਸੀਨੀਅਰ ਸੇਲਜ਼ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਸੀ। ਐਪਲ ਸਭ ਤੋਂ ਪਹਿਲਾਂ 1 ਟ੍ਰਿਲੀਅਨ ਮੁੱਲ ਦੀ ਕੰਪਨੀ ਬਣੀ ਸੀ। ਇਸ ਸਮੇਂ ਇਸ ਦੀ ਮਾਰਕਿਟ ਵੈਲਿਊ  919 ਅਰਬ ਡਾਲਰ ਹੈ।


Related News