ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

Friday, Jan 01, 2021 - 05:08 PM (IST)

ਨਵੀਂ ਦਿੱਲੀ (ਵਾਰਤਾ) : ਤੇਲ ਮਾਰਕੀਟਿੰਗ ਕੰਪਨੀਆਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਵਪਾਰਕ ਗੈਸ ਸਿਲੰਡਰ ਉਪਭੋਗਤਾਵਾਂ ਨੂੰ ਝਟਕਾ ਦਿੰਦੇ ਹੋਏ ਦੇਸ਼ ਦੇ 4 ਵੱਡੇ ਮਹਾਨਗਰਾਂ ਵਿੱਚ 19 ਕਿੱਲੋਗ੍ਰਾਮ ਸਿਲੰਡਰ ਦੀ ਕੀਮਤ ਵਿੱਚ 16.50 ਰੁਪਏ ਤੋਂ ਲੈ ਕੇ 22.50 ਰੁਪਏ ਤੱਕ ਵਾਧਾ ਕੀਤਾ ਹੈ। ਹਾਲਾਂਕਿ ਰਸੋਈ ਗੈਸ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ

ਤੇਲ ਮਾਰਕੀਟਿੰਗ ਖੇਤਰ ਦੀ ਆਗੂ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਤੋਂ 19 ਕਿੱਲੋਗ੍ਰਾਮ ਵਾਲਾ ਵਪਾਰਕ ਇਸਤੇਮਾਲ ਵਿੱਚ ਆਉਣ ਵਾਲਾ ਸਿਲੰਡਰ ਦਿੱਲੀ ਵਿੱਚ 17 ਰੁਪਏ ਵੱਧ ਕੇ 1332 ਰੁਪਏ ਤੋਂ 1349 ਰੁਪਏ ਦਾ ਹੋ ਗਿਆ ਹੈ। ਦਿੱਲੀ ਵਿੱਚ 14.2 ਕਿੱਲੋਗ੍ਰਾਮ ਵਾਲੇ ਗੈਰ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 694 ਰੁਪਏ ਹੀ ਹੈ। ਕੋਲਕਾਤਾ ਵਿੱਚ ਇਸ ਦਾ ਮੁੱਲ 720.50 ਰੁਪਏ, ਮੁੰਬਈ ਵਿੱਚ 694 ਰੁਪਏ ਅਤੇ ਚੇਨਈ ਵਿੱਚ 710 ਰੁਪਏ ਹੈ। ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਵਿੱਚ 15 ਦਸੰਬਰ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : BCCI ਦੇ ਫ਼ੈਸਲੇ ਤੋਂ ਪਰੇਸ਼ਾਨ ਯੁਵਰਾਜ ਸਿੰਘ, ਪਿਤਾ ਯੋਗਰਾਜ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਵਪਾਰਕ ਇਸਤੇਮਾਲ ਵਾਲਾ 19 ਕਿੱਲੋਗ੍ਰਾਮ ਦਾ ਸਿਲੰਡਰ ਕੋਲਕਾਤਾ ਵਿੱਚ 22.50 ਰੁਪਏ ਵੱਧ ਕੇ 1387.50 ਤੋਂ 1410 ਰੁਪਏ ਹੋ ਗਿਆ ਹੈ। ਮੁੰਬਈ ਵਿੱਚ ਇਹ 17 ਰੁਪਏ ਮਹਿੰਗਾ ਹੋ ਕੇ 1280.50 ਤੋਂ 1297.50 ਰੁਪਏ ਹੋ ਗਿਆ ਹੈ। ਚੇਨਈ ਵਿੱਚ ਇਸ ਦੀ ਕੀਮਤ 16.50 ਰੁਪਏ ਵਧੀ ਹੈ ਅਤੇ ਇਹ 1446.50 ਰੁਪਏ ਤੋਂ 1463.50 ਰੁਪਏ ਦਾ ਹੋ ਗਿਆ ਹੈ। ਸਰਕਾਰ ਇੱਕ ਸਾਲ ਵਿੱਚ 14.2 ਕਿੱਲੋਗ੍ਰਾਮ ਦੇ 12 ਸਿਲੰਡਰਾਂ ਨੂੰ ਸਬਸਿਡੀ ਦਰ ਉੱਤੇ ਦਿੰਦੀ ਹੈ। ਇਸ ਤੋਂ ਜ਼ਿਆਦਾ ਲੈਣ ਉੱਤੇ ਖ਼ਪਤਕਾਰ ਨੂੰ ਬਾਜ਼ਾਰ ਮੁੱਲ ਅਦਾ ਕਰਣਾ ਹੁੰਦਾ ਹੈ। ਗੈਸ ਸਿਲਿੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ।

ਇਹ ਵੀ ਪੜ੍ਹੋ :  ਨਵੇਂ ਸਾਲ ’ਤੇ ਸਸਤਾ ਸੋਨਾ ਖ਼ਰੀਦਣ ਦਾ ਆਖ਼ਰੀ ਮੌਕਾ, ਜਲਦ ਚੁੱਕੋ ਫ਼ਾਇਦਾ

ਇੰਝ ਚੈੱਕ ਕਰੋ ਐੱਲ.ਪੀ.ਜੀ. ਦੇ ਮੁੱਲ
ਰਸੋਈ ਗੈਸ ਦੇ ਮੁੱਲ ਚੈਕ ਕਰਣ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈਬਸਾਈਟ 'ਤੇ ਜਾਣਾ ਹੋਵੇਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੀਆਂ ਕੀਮਤਾਂ ਜ਼ਾਰੀ ਕਰਦੀਆਂ ਹਨ।  https://iocl.com/Products/IndaneGas.aspx  ਇਸ ਲਿੰਕ 'ਤੇ ਜਾ ਕੇ ਤੁਸੀ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਚੈੱਕ ਕਰ ਸਕਦੇ ਹੋ ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News