ਮੰਗ ਵਧਣ ਤੇ ਮਹਿੰਗਾਈ ਘਟਣ ਕਾਰਨ ਬਰਾਮਦ ਲਈ ਚੰਗਾ ਰਹਿ ਸਕਦੈ ਨਵਾਂ ਸਾਲ

Monday, Jan 01, 2024 - 11:48 AM (IST)

ਮੰਗ ਵਧਣ ਤੇ ਮਹਿੰਗਾਈ ਘਟਣ ਕਾਰਨ ਬਰਾਮਦ ਲਈ ਚੰਗਾ ਰਹਿ ਸਕਦੈ ਨਵਾਂ ਸਾਲ

ਨਵੀਂ ਦਿੱਲੀ (ਭਾਸ਼ਾ)- ਵਿਕਸਿਤ ਦੇਸ਼ਾਂ ’ਚ ਮਹਿੰਗਾਈ ’ਚ ਗਿਰਾਵਟ, ਵਿਆਜ ਦਰਾਂ ’ਚ ਨਰਮੀ, ਕੌਮਾਂਤਰੀ ਮੰਗ ’ਚ ਹੌਲੀ-ਹੌਲੀ ਸੁਧਾਰ ਅਤੇ ਹੋਰ ਕਾਰਨਾਂ ਕਾਰਨ ਨਵਾਂ ਸਾਲ ਦੇਸ਼ ਦੀ ਬਰਾਮਦ ਲਈ ਚੰਗਾ ਰਹਿਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ 2024 ’ਚ ਦੇਸ਼ ਦੀ ਕੁੱਲ ਬਰਾਮਦ (ਮਾਲ ਅਤੇ ਸੇਵਾਵਾਂ) 900 ਅਰਬ ਡਾਲਰ ਦਾ ਅੰਕੜਾ ਪਾਰ ਕਰ ਸਕਦੀ ਹੈ। ਅੰਤਰਰਾਸ਼ਟਰੀ ਵਪਾਰ ਮਾਹਿਰਾਂ ਨੂੰ ਉਮੀਦ ਹੈ ਕਿ ਸੇਵਾ ਖੇਤਰ ਦਾ ਪ੍ਰਦਰਸ਼ਨ ਮਾਲ ਨਾਲੋਂ ਬਿਹਤਰ ਰਹੇਗਾ। ਦੇਸ਼ ਦੀ ਕੁੱਲ ਬਰਾਮਦ 2024 ’ਚ 900 ਅਰਬ ਡਾਲਰ ਤੋਂ ਵੱਧ ਹੋ ਸਕਦੀ ਹੈ। ਇਸ ਦੇ 2023 ’ਚ 764 ਅਰਬ ਡਾਲਰ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਦੱਸ ਦੇਈਏ ਕਿ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਰਤਾ, ਲਾਤੀਨੀ ਅਮਰੀਕਾ ਅਤੇ ਅਫਰੀਕਾ ਵਰਗੇ ਨਵੇਂ ਬਾਜ਼ਾਰਾਂ ’ਤੇ ਧਿਆਨ, ਮੋਬਾਇਲ ਅਤੇ ਤਾਜ਼ੇ ਫਲਾਂ ਵਰਗੀਆਂ ਨਵੀਆਂ ਵਸਤੂਆਂ, ਈ-ਕਾਮਰਸ ਬਰਾਮਦ ਨੂੰ ਉਤਸ਼ਾਹਿਤ ਕਰਨਾ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਅਤੇ ਆਸਟ੍ਰੇਲੀਆ ਦੇ ਨਾਲ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਨਾਲ ਵੀ ਦੇਸ਼ ਨੂੰ ਬਰਾਮਦ ’ਚ ਨਵੇਂ ਸਾਲ ’ਚ ਸਿਹਤਮੰਦ ਵਾਧਾ ਦਰਜ ਕਰਨ ’ਚ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਭੂ-ਰਾਜਨੀਤਕ ਦਬਾਅ ਅਤੇ ਮਹਾਮਾਰੀ ਤੋਂ ਬਾਅਦ ਚੀਨ ਦੀ ਹੌਲੀ ਮੁੜ ਸੁਰਜੀਤੀ ਸਮੇਤ ਵੱਖ-ਵੱਖ ਚੁਣੌਤੀਆਂ ਕਾਰਨ ਇਸ ਸਾਲ ਬਰਾਮਦ ’ਤੇ ਅਸਰ ਪੈਣ ਦੇ ਬਾਵਜੂਦ ਭਾਰਤ ਦੇ ਵਸਤੂਆਂ ਅਤੇ ਸੇਵਾਵਾਂ ਦੇ ਬਰਾਮਦਕਾਰਾਂ ਨੇ ਵਿਕਸਿਤ ਦੇ ਨਾਲ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਮੌਕਿਆਂ ਦਾ ਫ਼ਾਇਦਾ ਉਠਾਇਆ। ਮੌਜੂਦਾ ਸਾਲ ਦੀ ਸ਼ੁਰੂਆਤ ਬਰਾਮਦ ’ਚ ਗਿਰਾਵਟ ਨਾਲ ਹੋਈ ਹੈ। ਜੂਨ ’ਚ ਬਰਾਮਦ ’ਚ 19 ਫ਼ੀਸਦੀ ਦੀ ਕਮੀ ਆਈ। ਹਾਲਾਂਕਿ, ਨਵੰਬਰ 2023 ’ਚ ਬਰਾਮਦ ’ਚ ਗਿਰਾਵਟ 2.83 ਫ਼ੀਸਦੀ ਰਹਿ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਅਕਤੂਬਰ ’ਚ ਵਸਤੂਆਂ ਦੀ ਬਰਾਮਦ ’ਚ 6.21 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਰੁਝਾਨ 2024 ’ਚ ਵੀ ਜਾਰੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਵਪਾਰ ਦੇ ਮੋਰਚੇ ’ਤੇ ਪ੍ਰਦਰਸ਼ਨ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਕਾਰਕਾਂ ’ਤੇ ਨਿਰਭਰ
ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਸਹਿ-ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ,“ਭਾਰਤ ਦਾ 2024 ’ਚ ਵਪਾਰ ਦੇ ਮੋਰਚੇ ’ਤੇ ਪ੍ਰਦਰਸ਼ਨ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਕਾਰਕਾਂ ’ਤੇ ਨਿਰਭਰ ਕਰੇਗਾ, ਕਿਉਂਕਿ ਵਿਸ਼ਵ ਵਪਾਰ ’ਚ ਭਾਰਤ ਦੀ ਹਿੱਸੇਦਾਰੀ ਸਿਰਫ 2 ਫ਼ੀਸਦੀ ਹੈ। ਇਸ ਲਈ ਕਿਰਤ-ਸਬੰਧੀ ਖੇਤਰਾਂ ’ਚ ਖੇਤਰੀ ਮੁਕਾਬਲੇਬਾਜ਼ੀ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰਨ ਅਤੇ ਸੇਵਾਵਾਂ ਦੇ ਖੇਤਰ ’ਚ ਵਿਭਿੰਨਤਾ ਜ਼ਰੀਏ ਅਸੀਂ ਬਰਾਮਦ ਦੇ ਮੋਰਚੇ ’ਤੇ ਕੁਝ ਹੈਰਾਨੀਜਨਕ ਕਰਨ ਵਾਲਾ ਪ੍ਰਦਰਸ਼ਨ ਕਰ ਸਕਦੇ ਹਾਂ।’’ ਉਨ੍ਹਾਂ ਨੇ ਕਿਹਾ ਕਿ 2023 ’ਚ ਭਾਰਤ ਦਾ ਕਾਰੋਬਾਰੀ ਨਜ਼ਰੀਆ ਵਿਸ਼ਵਵਿਆਪੀ ਰੁਝਾਨ ਨੂੰ ਦਰਸਾਉਂਦਾ ਹੈ। ਕੁੱਲ ਵਪਾਰਕ ਬਰਾਮਦ ’ਚ 5.3 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ, ਜੋ ਅੰਕਟਾਡ (ਸੰਯੁਕਤ ਰਾਸ਼ਟਰ ਕਾਨਫਰੰਸ ਆਨ ਟਰੇਡ ਐਂਡ ਡਿਵੈੱਲਪਮੈਂਟ) ਦੇ ਵਿਸ਼ਵ ਵਪਾਰ ’ਚ 5 ਫ਼ੀਸਦੀ ਦੀ ਗਿਰਾਵਟ ਦੇ ਅਨੁਮਾਨ ਦੇ ਅਨੁਸਾਰ ਹੈ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

2024 ’ਚ ਨਵੇਂ ਆਰਡਰ ਵਧਣ ਦੀ ਉਮੀਦ
ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਐੱਫ. ਆਈ. ਈ. ਓ.) ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ,‘‘ਵਿਸ਼ਵ ਪੱਧਰ ’ਤੇ ਮਹਿੰਗਾਈ ਘਟ ਹੋ ਰਹੀ ਹੈ ਅਤੇ ਜ਼ਿਆਦਾਤਰ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ’ਚ ਵਾਧਾ ਰੋਕ ਦਿੱਤਾ ਹੈ, ਜਿਸ ਨਾਲ ਮੰਗ ਵਧ ਰਹੀ ਹੈ।’’ ਸਹਾਏ ਨੇ ਕਿਹਾ,“2024 ’ਚ ਨਵੇਂ ਆਰਡਰ ਵਧਣ ਦੀ ਉਮੀਦ ਹੈ। ਸਾਡਾ ਅੰਦਾਜ਼ਾ ਹੈ ਕਿ ਨਵੇਂ ਸਾਲ ’ਚ ਸਾਡੀਆਂ ਵਸਤਾਂ ਅਤੇ ਸੇਵਾਵਾਂ ਦੀ ਬਰਾਮਦ 900 ਅਰਬ ਡਾਲਰ ਤੋਂ ਵੱਧ ਰਹੇਗੀ।’’

ਇਹ ਵੀ ਪੜ੍ਹੋ - Boeing 737 MAX ਜਹਾਜ਼ 'ਚੋਂ ਗਾਇਬ ਮਿਲਿਆ ਨਟ, ਏਅਰਕ੍ਰਾਫਟ ਕੰਪਨੀ ਨੇ Airlines ਨੂੰ ਕੀਤੀ ਇਹ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News