SBI ਨੇ ਗਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਬੇਸ ਰੇਟ ''ਚ ਕੀਤੀ ਕਟੌਤੀ
Monday, Jan 01, 2018 - 03:25 PM (IST)
ਨਵੀਂ ਦਿੱਲੀ—ਨਵੇਂ ਸਾਲ ਦੇ ਮੌਕੇ 'ਤੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਗਾਹਕਾਂ ਨੂੰ ਖਾਸ ਤੋਹਫਾ ਦਿੱਤਾ ਹੈ। ਬੈਂਕ ਨੇ ਬੇਸ ਰੇਟ 8.95 ਫੀਸਦੀ ਤੋਂ ਘਟਾ ਕੇ 8.65 ਫੀਸਦੀ ਕਰ ਦਿੱਤਾ ਹੈ ਭਾਵ 0.30 ਫੀਸਦੀ ਦੀ ਕਟੌਤੀ। ਇਸ ਕਟੌਤੀ ਤੋਂ ਬਾਅਦ ਐੱਸ.ਬੀ.ਆਈ. ਦਾ ਹੋਮ ਅਤੇ ਕਾਰ ਲੋਨ ਸਸਤਾ ਹੋ ਜਾਵੇਗਾ।
ਪੁਰਾਣੇ ਗਾਹਕਾਂ ਨੂੰ ਫਾਇਦਾ
ਐੱਸ.ਬੀ.ਆਈ. ਵਲੋਂ ਬੇਸ ਰੇਟ ਘਟਾਉਣ ਨਾਲ ਸਿਰਫ ਉਨ੍ਹਾਂ ਪੁਰਾਣੇ ਗਾਹਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੇ ਬੇਸ ਰੇਟ ਤੇ ਲੋਨ ਲਿਆ ਹੋਇਆ ਹੈ। ਭਾਵ ਬੇਸ ਰੇਟ 'ਤੇ ਲੋਨ ਲੈਣ ਵਾਲਿਆਂ ਦੇ ਹੋਮ ਲੋਨ, ਕਾਰ ਲੋਨ ਬਿਜ਼ਨੈੱਸ ਲੋਨ ਅਤੇ ਪਰਸਨਲ ਲੋਨ ਦੀ ਈ.ਐੱਮ.ਆਈ. ਘੱਟ ਹੋ ਜਾਵੇਗੀ। ਹਾਲਾਂਕਿ ਬੈਂਕ ਦੇ ਇਸ ਫੈਸਲੇ ਨਾਲ ਨਵੇਂ ਲੋਨ ਲੈਣ ਵਾਲਿਆਂ (1 ਅਪ੍ਰੈਲ 2016 ਤੋਂ) ਨੂੰ ਫਾਇਦਾ ਨਹੀਂ ਹੋਵੇਗਾ। ਬੈਂਕ ਨਵੇਂ ਲੋਨ ਮਾਰਜਨਲ ਕਾਸਟ-ਬੇਸਡ ਲੇਂਡਿੰਗ ਰੇਟ (ਐੱਮ.ਸੀ.ਐੱਲ.ਆਰ) 'ਤੇ ਦਿੰਦਾ ਹੈ।
ਕਰਮਚਾਰੀਆਂ ਨੂੰ ਵੀ ਤੋਹਫਾ
ਇਸ ਤੋਂ ਪਹਿਲਾਂ ਪਿਛਲੇ ਹਫਤੇ ਬੈਂਕ ਨੇ ਆਪਣੇ ਕਰਮਚਾਰੀਆਂ ਲਈ ਵੀ ਕਈ ਤੋਹਫੇ ਐਲਾਨ ਕੀਤੇ ਸਨ। ਜਿਸ 'ਚ ਕਰਮਚਾਰੀਆਂ ਨੂੰ ਸ਼ੌਂਕ ਮਨਾਉਣ ਲਈ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤ 'ਚ ਪਬਲਿਕ ਸੈਕਟਰ ਦਾ ਕੋਈ ਬੈਂਕ ਆਪਣੇ ਕਰਮਚਾਰੀਆਂ ਦੀ ਅਜਿਹੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਾਸਿਕ ਪੈਂਸ਼ਨ ਚੁੱਕਣ ਵਾਲੇ ਰਿਟਾਇਰਡ ਕਰਮਚਾਰੀਆਂ ਨੂੰ ਮੈਡੀਕਲੇਮ ਦੇ ਪ੍ਰੀਮੀਅਮ 'ਚ 75 ਫੀਸਦੀ ਦੀ ਸਬਸਿਡੀ ਵੀ ਦੇਣ ਦਾ ਐਲਾਨ ਕੀਤਾ ਸੀ।
