ਨਵੇਂ ਸਾਲ 2023 : ਜਨਵਰੀ ਵਿਚ ਜਾਣੋ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਦੇਖੋ ਸੂਚੀ

Sunday, Dec 18, 2022 - 06:20 PM (IST)

ਨਵੇਂ ਸਾਲ 2023 : ਜਨਵਰੀ ਵਿਚ ਜਾਣੋ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਦੇਖੋ ਸੂਚੀ

ਨਵੀਂ ਦਿੱਲੀ — ਸਾਲ 2022 ਖਤਮ ਹੋਣ 'ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੇ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਵੇਂ ਸਾਲ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਜੇਕਰ ਤੁਹਾਡੇ ਕੋਲ ਆਪਣੇ ਬੈਂਕ ਨਾਲ ਸਬੰਧਤ ਕੋਈ ਕੰਮ ਹੈ, ਤਾਂ ਉਸ ਬਾਰੇ ਆਪਣੀ ਯੋਜਨਾ ਤਿਆਰ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਅਸੀਂ ਤੁਹਾਨੂੰ ਨਵੇਂ ਸਾਲ ਯਾਨੀ ਜਨਵਰੀ 2023 ਵਿੱਚ ਬੈਂਕਾਂ ਦੇ ਬੰਦ ਰਹਿਣ ਦੀਆਂ ਤਰੀਕਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਬੈਂਕ ਨਾਲ ਸਬੰਧਤ ਕਿਸੇ ਵੀ ਕੰਮ ਲਈ ਕੰਮ ਦਿਨਾਂ ਦੀ ਯੋਜਨਾ ਬਣਾ ਸਕਦੇ ਹੋ।

ਇਹ ਵੀ ਪੜ੍ਹੋ : ਰੇਲ ਗੱਡੀ 'ਚ ਪਾਣੀ ਦੀ ਬੋਤਲ ਲਈ 5 ਰੁਪਏ ਵਾਧੂ ਵਸੂਲੀ ਦੇ ਦੋਸ਼ 'ਚ ਠੇਕੇਦਾਰ ਨੂੰ 1 ਲੱਖ ਰੁਪਏ ਜੁਰਮਾਨਾ

ਆਨਲਾਈਨ ਬੈਂਕਿੰਗ ਨਾਲ ਆਪਣਾ ਕੰਮ ਕਰ ਸਕਦੇ ਹੋ ਪੂਰਾ

ਤੁਸੀਂ ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਨਾਲ ਆਪਣੇ ਜ਼ਿਆਦਾਤਰ ਬੈਂਕਿੰਗ ਕੰਮਾਂ ਨੂੰ ਪੂਰਾ ਕਰ ਸਕਦੇ ਹੋ। ਬੈਂਕ ਬ੍ਰਾਂਚ ਬੰਦ ਹੋਣ 'ਤੇ ਵੀ ਤੁਸੀਂ ਆਪਣੇ ਕਈ ਬੈਂਕਿੰਗ ਕੰਮ ਆਨਲਾਈਨ ਕਰ ਸਕਦੇ ਹੋ। ਗਾਹਕਾਂ ਲਈ ਆਨਲਾਈਨ ਬੈਂਕਿੰਗ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਸ ਦੇ ਨਾਲ ਹੀ ਏ.ਟੀ.ਐਮ ਸੇਵਾ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ

ਮਿਤੀ                                ਦਿਨ-ਤਿਉਹਾਰ

1 ਜਨਵਰੀ         ਐਤਵਾਰ ਦੀ ਦੇਸ਼ ਭਰ ਵਿਚ ਛੁੱਟੀ
2 ਜਨਵਰੀ        ਮਿਜ਼ੋਰਮ ਵਿੱਚ ਨਵੇਂ ਸਾਲ ਦੀ ਛੁੱਟੀ
11 ਜਨਵਰੀ       ਮਿਜ਼ੋਰਮ ਵਿੱਚ ਮਿਸ਼ਨਰੀ ਦਿਵਸ (ਮਿਜ਼ੋਰਮ)
12 ਜਨਵਰੀ     ਪੱਛਮੀ ਬੰਗਾਲ ਵਿੱਚ ਸਵਾਮੀ ਵਿਵੇਕਾਨੰਦ ਜਯੰਤੀ
14 ਜਨਵਰੀ      ਗੁਜਰਾਤ, ਕਰਨਾਟਕ ਵਿੱਚ ਮਕਰ ਸੰਕ੍ਰਾਂਤੀ, ਅਸਾਮ ਵਿੱਚ ਮਾਘ ਬਿਹੂ, ਸਿੱਕਮ ਅਤੇ ਤੇਲੰਗਾਨਾ
15 ਜਨਵਰੀ     ਦੇਸ਼ ਭਰ ਵਿਚ ਹਫ਼ਤਾਵਾਰੀ ਛੁੱਟੀ ਐਤਵਾਰ
16 ਜਨਵਰੀ      ਆਂਧਰਾ ਪ੍ਰਦੇਸ਼ 'ਚ ਕਨੂਮਾ ਪਾਂਡੂਗਾ, ਪਾਂਡੀਚੇਰੀ ਅਤੇ ਤਾਮਿਲਨਾਡੂ ਵਿਖੇ ਉਝਵਰ ਤਿਰੁਨਾਲੀ ਵਿਖੇ
22 ਜਨਵਰੀ      ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ
23 ਜਨਵਰੀ      ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ 'ਤੇ ਅਸਾਮ ਵਿੱਚ 
25 ਜਨਵਰੀ      ਹਿਮਾਚਲ ਪ੍ਰਦੇਸ਼ 'ਚ  2023 ਨੂੰ ਰਾਜ ਦਿਵਸ
26 ਜਨਵਰੀ      ਗਣਤੰਤਰ ਦਿਵਸ 'ਤੇ ਰਾਸ਼ਟਰੀ ਛੁੱਟੀ
31 ਜਨਵਰੀ      ਆਸਾਮ ਵਿੱਚ ਮੀ-ਦਮ-ਮੀ-ਫੀ 

ਇਹ ਵੀ ਪੜ੍ਹੋ : ਅਮਰੀਕਾ: ਸਰਕਾਰੀ ਉਪਕਰਣਾਂ ਵਿਚ 'TikTok' ਅਤੇ 'Wechat' ਸਮੇਤ ਕਈ ਚੀਨੀ ਐਪਸ ਦੀ ਵਰਤੋਂ 'ਤੇ ਪਾਬੰਦੀ

ਇਨ੍ਹਾਂ ਤਾਰੀਖਾਂ 'ਤੇ ਹਫ਼ਤਾਵਾਰੀ ਛੁੱਟੀ

ਨਵੇਂ ਸਾਲ ਦੀ ਪਹਿਲੀ ਛੁੱਟੀ 1 ਜਨਵਰੀ, 2023 ਯਾਨੀ ਐਤਵਾਰ ਨੂੰ ਪੈ ਰਹੀ ਹੈ। ਇਸ ਤੋਂ ਇਲਾਵਾ 8 ਜਨਵਰੀ, 15 ਜਨਵਰੀ, 22 ਜਨਵਰੀ ਅਤੇ 29 ਜਨਵਰੀ ਨੂੰ ਵੀ ਐਤਵਾਰ ਹਨ, ਜਿਸ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ। ਦੂਜੇ ਪਾਸੇ ਦੂਜਾ ਸ਼ਨੀਵਾਰ 14 ਜਨਵਰੀ ਨੂੰ ਅਤੇ ਚੌਥਾ ਸ਼ਨੀਵਾਰ 28 ਜਨਵਰੀ ਨੂੰ ਪੈ ਰਿਹਾ ਹੈ। ਇਸ ਦੇ ਨਾਲ ਹੀ 26 ਜਨਵਰੀ ਗਣਤੰਤਰ ਦਿਵਸ ਸਮੇਤ ਕਈ ਤਿਉਹਾਰਾਂ 'ਤੇ ਬੈਂਕ ਨਹੀਂ ਖੁੱਲ੍ਹਣਗੇ।

ਇਹ ਵੀ ਪੜ੍ਹੋ : ਕੇਂਦਰ ਦੀ ਟੈਕਸ ਰਾਸ਼ੀ 'ਚ ਸੈੱਸ ਯੋਗਦਾਨ 7 ਸਾਲਾਂ ਵਿਚ ਦੁੱਗਣਾ ਹੋ ਕੇ 18% ਹੋਇਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News