ਹੁਣ ਚੀਨ ''ਚ ਬਿਨਾਂ ਫੇਸ ਸਕੈਨ ਕੀਤੇ ਫੋਨ ਇਸਤੇਮਾਲ ਨਹੀਂ ਕਰ ਸਕਣਗੇ ਨਵੇਂ ਯੂਜ਼ਰਜ਼

12/2/2019 2:05:52 PM

ਨਵੀਂ ਦਿੱਲੀ — ਚੀਨ ਦੀ ਸਰਕਾਰ ਨੇ ਮੋਬਾਈਲ ਫੋਨ ਯੂਜ਼ਰਜ਼ ਲਈ ਫੇਸ ਸਕੈਨ ਲਾਜ਼ਮੀ ਕਰ ਦਿੱਤਾ ਹੈ। ਚੀਨ ਦੇ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਐਤਵਾਰ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਚੀਨ ਦੀ ਸਰਕਾਰ ਨੇ ਟੈਲੀਕਾਮ ਆਪਰੇਟਰਾਂ ਨੂੰ ਕਿਹਾ ਹੈ ਕਿ ਉਹ ਫੋਨ ਨੰਬਰ ਦੇ ਰਜਿਸਟ੍ਰੇਸ਼ਨ ਤੋਂ ਪਹਿਲਾਂ ਗਾਹਕਾਂ ਦਾ ਫੇਸ ਸਕੈਨ ਜ਼ਰੂਰ ਕਰਨ।

ਇਕ ਦਸੰਬਰ ਤੋਂ ਫੇਸ ਸਕੈਨ ਲਾਜ਼ਮੀ

ਵੈਸੇ ਤਾਂ ਚੀਨ ਦੀ  ਸਰਕਾਰ ਨੇ ਨਵੇਂ ਫੋਨ ਨੰਬਰਾਂ ਨੂੰ ਆਈ.ਡੀ. ਕਾਰਡ ਨਾਲ ਲਿੰਕ ਕਰਕੇ  2013 ਤੋਂ ਹੀ ਅਸਲੀ ਨਾਮ ਨਾਲ ਰਜਿਸਟ੍ਰੇਸ਼ਨ ਦੀ ਦਿਸ਼ਾ 'ਚ ਕਦਮ ਚੁੱਕੇ ਹਨ ਪਰ ਤਾਜ਼ਾ ਕਦਮ ਆਰਟੀਫਿਸ਼ਿਅਲ ਇੰਟੈਲੀਜੈਂਸੀ ਦੇ ਜ਼ਰੀਏ ਵੈਰੀਫਿਕੇਸ਼ਨ ਨੂੰ ਜ਼ਰੂਰੀ ਬਣਾਉਣ ਦੇ ਲਈ ਹੈ। ਚੀਨੀ ਸਰਕਾਰ ਦਾ ਤਰਕ ਹੈ ਕਿ ਨਵਾਂ ਨਿਯਮ ਆਨਲਾਈਨ ਯੂਜ਼ਰਜ਼ ਦੀ ਸੁਰੱਖਿਆ ਵਧਾਵੇਗਾ। ਹਾਲਾਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਬਾਇਓਮੈਟ੍ਰਿਕ ਵੇਰਵੇ ਨੂੰ ਲੀਕ ਕੀਤਾ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਵੇਚਿਆ ਜਾ ਸਕਦਾ ਹੈ।

ਹਰ ਨਾਗਰਿਕ 'ਤੇ ਰਹੇਗੀ ਨਜ਼ਰ

ਚੀਨ ਪਹਿਲੇ ਹੀ ਦੁਨੀਆ ਦਾ ਸਭ ਤੋਂ ਵੱਡਾ ਕੈਮਰਾ ਸਰਵੀਲਾਂਸ ਸਿਸਟਮ ਬਣਾ ਰਿਹਾ ਹੈ ਜਿਸ ਦੇ ਜ਼ਰੀਏ ਚੀਨੀ ਪ੍ਰਸ਼ਾਸਨ ਦੇਸ਼ ਦੇ ਹਰੇਕ ਨਾਗਰਿਕ 'ਤੇ ਨਜ਼ਰ ਰੱਖ ਸਕੇਗਾ। ਚੀਨ ਦੇ ਗੁਈਯਾਂਗ ਸ਼ਹਿਰ ਵਿਚ ਪੁਲਿਸ ਇਸ ਕੈਰਾ ਸਰਵੀਲਾਂਸ ਦਾ ਇਸਤੇਮਾਲ ਕਰ ਚੁੱਕੀ ਹੈ। ਚੀਨ ਅਜਿਹੇ ਸਰਵੀਲਾਂਸ ਕੈਮਰੇ ਪੂਰੇ ਦੇਸ਼ ਵਿਚ ਲਗਾ ਰਿਹਾ ਹੈ। ਇਸ ਦੇ ਜ਼ਰੀਏ ਕਿਸੇ ਵੀ ਵਿਅਕਤੀ ਦੇ ਚਿਹਰੇ ਦੀ ਪਛਾਣ ਕੀਤੀ ਜਾ ਸਕੇਗੀ ਅਤੇ ਉਮਰ, ਲਿੰਗ ਸੰੰਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।