ਖ਼ਤਮ ਹੋਵੇਗਾ ਮੁਫ਼ਤ ਕ੍ਰਿਕਟ! Jio-Disney ਰਲੇਵੇਂ ਤੋਂ ਬਾਅਦ ਮੁਫ਼ਤ ਸਟ੍ਰੀਮਿੰਗ 'ਤੇ ਲੱਗਣਗੇ ਨਵੇਂ ਸਬਸਕ੍ਰਿਪਸ਼ਨ ਚਾਰ

03/04/2024 2:48:30 PM

ਬਿਜ਼ਨੈੱਸ ਡੈਸਕ : ਡਿਜ਼ਨੀ ਅਤੇ ਜੀਓ ਵਲੋਂ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵੇਂ ਕੰਪਨੀਆਂ ਵਿਚ ਰਲੇਵਾਂ ਹੋ ਜਾਵੇਗਾ। ਮਾਹਿਰਾਂ ਨੇ ਰਲੇਵੇਂ ਦੇ ਵੱਡੇ ਪ੍ਰਭਾਵ ਬਾਰੇ ਹੁਣ ਤੋਂ ਹੀ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਕਾਰੋਬਾਰ ਤੋਂ ਇਲਾਵਾ ਭਾਰਤ 'ਚ ਕ੍ਰਿਕਟ ਪ੍ਰਸਾਰਣ ਅਤੇ ਸਟ੍ਰੀਮਿੰਗ 'ਤੇ ਵੀ ਇਸ ਦਾ ਵੱਡਾ ਅਸਰ ਪਵੇਗਾ। 70,352 ਕਰੋੜ ਰੁਪਏ ਦੇ ਇਸ ਰਲੇਵੇਂ ਦਾ ਚੰਗਾ-ਮਾੜਾ ਅਸਰ ਭਾਰਤੀ ਦਰਸ਼ਕਾਂ ਨੂੰ ਭੁਗਤਣਾ ਪਵੇਗਾ। ਇਸ ਵਿਚ ਸਭ ਤੋਂ ਪਹਿਲਾਂ, ਭਾਰਤੀ ਖਪਤਕਾਰਾਂ ਨੂੰ ਮੁਫ਼ਤ ਕ੍ਰਿਕਟ ਮਿਲਣਾ ਬੰਦ ਹੋ ਸਕਦਾ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ

ਜਿਓ ਦੇ ਮਾਰਕੀਟ ਵਿੱਚ ਆਉਣ ਤੋਂ ਬਾਅਦ ਦਰਸ਼ਕਾਂ ਨੂੰ ਆਈਸੀਸੀ ਵਿਸ਼ਵ ਕੱਪ ਦੇ ਨਾਲ ਆਈਪੀਐੱਲ ਮੁਫ਼ਤ ਵਿੱਚ ਦੇਖਣ ਨੂੰ ਮਿਲਿਆ ਪਰ ਹੁਣ ਰਲੇਵੇਂ ਤੋਂ ਬਾਅਦ ਕੰਪਨੀਆਂ ਕ੍ਰਿਕਟ 'ਤੇ ਸਬਸਕ੍ਰਿਪਸ਼ਨ ਮਾਡਲ ਲਾਗੂ ਕਰ ਸਕਦੀਆਂ ਹਨ। ਨੁਵਾਮਾ ਇੰਸਟੀਚਿਊਸ਼ਨਲ ਇਕੁਇਟੀਜ਼ ਦੇ ਕਾਰਜਕਾਰੀ ਨਿਰਦੇਸ਼ਕ (ਖੋਜ) ਅਬਨੇਸ਼ ਰਾਏ ਨੇ ਕਿਹਾ, “ਭਾਰਤੀ ਦਰਸ਼ਕਾਂ ਦਾ ਹਨੀਮੂਨ ਪੀਰੀਅਡ ਹੌਲੀ-ਹੌਲੀ ਖ਼ਤਮ ਹੋ ਜਾਵੇਗਾ, ਕਿਉਂਕਿ ਰਲੇਵੇਂ ਤੋਂ ਬਾਅਦ ਸਬਸਕ੍ਰਿਪਸ਼ਨ ਦੀਆਂ ਕੀਮਤਾਂ ਵਧ ਸਕਦੀਆਂ ਹਨ। ਹਾਲਾਂਕਿ ਇਸ ਦਾ ਫ਼ਾਇਦਾ ਵੀ ਭਾਰਤੀ ਦਰਸ਼ਕਾਂ ਨੂੰ ਮਿਲੇਗਾ। ਦਰਸ਼ਕਾਂ ਨੂੰ ਵੱਖ-ਵੱਖ ਸੀਰੀਜ਼ ਜਾਂ ਕ੍ਰਿਕਟ ਈਵੈਂਟ ਨੂੰ ਦੇਖਣ ਲਈ ਦੋਵਾਂ ਪਲੇਟਫਾਰਮਾਂ ਦੇ ਸਬਸਕ੍ਰਿਪਸ਼ਨ ਨਹੀਂ ਖਰੀਦਣੇ ਹੋਣਗੇ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ

ਇਸ ਤੋਂ ਇਲਾਵਾ ਹੁਣ ਡਿਜ਼ਨੀ-ਜੀਓ ਭਾਰਤ ਦਾ ਸਭ ਤੋਂ ਵੱਡਾ ਟੀ.ਵੀ. ਪਲੇਅਰ ਵੀ ਬਣ ਜਾਵੇਗਾ। ਦੋਵਾਂ ਦੇ ਰਲੇਵੇਂ ਵਿਚ ਕੁੱਲ 100+ਟੀਵੀ ਚੈਨਲ ਹੋਣਗੇ। ਜਦੋਂ ਕਿ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਕੰਪਨੀ, ਜੋ ਦੂਜੇ ਸਥਾਨ 'ਤੇ ਰਹੀ, ਉਸ ਕੋਲ ਸਿਰਫ਼ 50 ਟੀ.ਵੀ. ਚੈਨਲ ਹਨ। ਖ਼ਬਰਾਂ ਮੁਤਾਬਕ ਇਸ ਰਲੇਵੇਂ 'ਚ ਰਿਲਾਇੰਸ ਨੂੰ ਜ਼ਿਆਦਾ ਤਾਕਤ ਮਿਲੇਗੀ, ਜਿਸ ਕਾਰਨ ਜਿਓ ਕ੍ਰਿਕਟ ਸਟ੍ਰੀਮਿੰਗ ਦੇ ਹੱਬ ਵਜੋਂ ਉਭਰੇਗਾ। ਇਸ ਦੇ ਨਾਲ ਹੀ, ਡਿਜ਼ਨੀ ਸਟਾਰ ਨੂੰ ਭਾਰਤ ਵਿੱਚ ਪ੍ਰਸਾਰਣ ਦਾ ਲੰਬਾ ਤਜਰਬਾ ਹੈ, ਜਿਸ ਕਾਰਨ ਸਟਾਰ ਕੋਲ ਟੀਵੀ 'ਤੇ ਕ੍ਰਿਕਟ ਦੇ ਅਧਿਕਾਰ ਹੋਣਗੇ। ਇਸ ਰਲੇਵੇਂ ਕਾਰਨ ਸਟਾਰ ਸਪੋਰਟਸ ਦਾ ਨਾਂ 'ਜੀਓ ਸਟਾਰ ਸਪੋਰਟਸ' ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਮੰਨਿਆ ਜਾ ਸਕਦਾ ਹੈ ਕਿ ਦੋਵਾਂ ਦੇ ਇਸ ਰਲੇਵੇਂ ਦੀ ਸ਼ੁਰੂਆਤ ਵੀ ਕ੍ਰਿਕਟ ਕਾਰਨ ਹੋਈ ਸੀ। ਸਾਲ 2019 ਵਿਚ ਜਦੋਂ ਗਲੋਬਲ ਕੰਪਨੀ ਡਿਜ਼ਨੀ ਭਾਰਤ ਆਈ ਤਾਂ ਉਸਨੇ ਸਟਾਰ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਸਟਾਰ ਨੈੱਟਵਰਕ ਭਾਰਤ ਵਿੱਚ ਕ੍ਰਿਕਟ ਦਾ ਸਭ ਤੋਂ ਵੱਡਾ ਪ੍ਰਸਾਰਕ ਸੀ ਅਤੇ ਇਸ ਕੋਲ ਭਾਰਤ ਦੇ ਘਰੇਲੂ ਮੈਚਾਂ ਸਮੇਤ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ, ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰ ਸਨ। 2019 ਵਿੱਚ ਹੀ, ਡਿਜ਼ਨੀ ਨੇ ਆਪਣੀ ਮੋਬਾਈਲ ਐਪ ਡਿਜ਼ਨੀ ਹੌਟਸਟਾਰ 'ਤੇ ਗਾਹਕੀ ਵਜੋਂ ਆਈਪੀਐੱਲ ਨੂੰ ਸਟ੍ਰੀਮ ਕੀਤਾ।

ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ

ਇਹ ਸਥਿਤੀ 2023 ਵਿੱਚ ਬਦਲ ਗਈ, ਜਦੋਂ ਰਿਲਾਇੰਸ ਨੇ ਆਈਪੀਐੱਲ ਦੇ ਸਟ੍ਰੀਮਿੰਗ ਅਧਿਕਾਰ ਜਿੱਤੇ। ਜਿਓ ਨੇ ਆਪਣੀ ਐਪ 'ਤੇ IPL ਦੇਖਣਾ ਮੁਫ਼ਤ ਕਰ ਦਿੱਤਾ ਹੈ। ਇਸ ਕਾਰਨ ਡਿਜ਼ਨੀ ਦੇ 46 ਲੱਖ ਗਾਹਕਾਂ ਨੇ ਆਪਣਾ ਸਬਸਕ੍ਰਿਪਸ਼ਨ ਵਾਪਸ ਨਹੀਂ ਖਰੀਦਿਆ। ਹਾਲਾਂਕਿ, ਹੁਣ ਦੋਵਾਂ ਦੇ ਰਲੇਵੇਂ ਤੋਂ ਬਾਅਦ, ਰਿਲਾਇੰਸ ਜੀਓ ਦੇ ਸਾਂਝੇ ਉੱਦਮ ਦਾ ਭਾਰਤ ਵਿੱਚ 70-80% ਕ੍ਰਿਕਟ ਸੰਚਾਲਨ ਹੋਵੇਗਾ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News