1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਨਿਯਮ, ਬਦਲ ਜਾਵੇਗੀ ਤੁਹਾਡੀ ਜ਼ਿੰਦਗੀ

03/25/2019 5:50:56 PM

ਜਲੰਧਰ— ਵਿੱਤ ਸਾਲ 2019-20 ਦੇ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਕ ਅਪ੍ਰੈਲ ਤੋਂ ਨਵੇਂ ਨਿਯਮ ਸ਼ੁਰੂ ਹੋਣ ਵਾਲੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜਿੰਦਗੀ 'ਤੇ ਪੈਣ ਵਾਲਾ ਹੈ। ਇਨ੍ਹਾਂ ਨਿਯਮਾਂ ਦੇ ਰਾਹੀਂ ਤੁਹਾਨੂੰ ਸਸਤੇ ਘਰ ਤੋਂ ਲੈ ਕੇ ਸਸਤੀ ਬਿਜਲੀ ਬਿੱਲ ਤੱਕ ਦਾ ਲਾਭ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਦੇ ਬਾਰੇ 'ਚ...
ਸਸਤੇ ਘਰ ਦਾ ਸੁਪਨਾ ਪੂਰਾ
ਜੇਕਰ ਤੁਸੀਂ ਸਸਤਾ ਘਰ ਖਰੀਦਣ ਦੀ ਸੋਚ ਰਹੇ ਹੋ ਤਾਂ 1 ਅਪ੍ਰੈਲ ਤੋਂ ਤੁਹਾਨੂੰ ਮੌਕਾ ਮਿਲਣ ਵਾਲਾ ਹੈ। ਦਰਅਸਲ ਰੀਅਲ ਐਸਟੇਟ ਸੈਕਟਰ ਦੇ ਲਈ ਜੀ.ਐੱਸ.ਟੀ. ਦੀ ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣ ਵਾਲੀ ਹੈ। ਇਸ ਤਰ੍ਹਾਂ ਨਿਰਮਾਣਧੀਨ ਮਕਾਨਾਂ 'ਤੇ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਅਤੇ ਕਿਫਾਇਤੀ ਦਰਾਂ ਦੇ ਘਰ 'ਤੇ 8 ਤੋਂ ਘਟਾ ਕੇ 1 ਫੀਸਦੀ ਕਰ ਦਿੱਤਾ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਦਾ ਫਾਇਦਾ ਇਹ ਹੋਵੇਗਾ ਕਿ ਨਿਰਮਾਣਧੀਨ ਅਤੇ ਕਿਫਾਇਤੀ ਘਰਾਂ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਸਸਤੀ ਹੋ ਜਾਵੇਗੀ।
ਮੋਬਾਇਲ ਦੀ ਤਰ੍ਹਾਂ ਬਿਜਲੀ ਬਿੱਲ ਰਿਚਾਰਜ਼ੀ
1 ਅਪ੍ਰੈਲ ਤੋਂ ਤੁਸੀਂ ਬਿਜਲੀ ਦਾ ਵੀ ਰਿਚਾਰਜ਼ ਕਰ ਸਕੋਗੇ। ਇਸ ਦਾ ਮਤਲਬ ਇਹ ਹੈ ਕਿ ਹੁਣ ਗਾਹਕ 30 ਦਿਨਾਂ ਲਈ ਜ਼ਰੂਰੀ ਭੁਗਤਾਨ ਦੀ ਬਜਾਏ, ਸਿਰਫ ਉਨ੍ਹਾਂ ਹੀ ਭੁਗਤਾਨ ਕਰੇਗਾ ਜਿਨ੍ਹੀ ਬਿਜਲੀ ਦਾ ਇਸਤੇਮਾਲ ਕਰੇਗਾ। ਦਰਅਸਲ ਬਿਜਲੀ ਦੇ ਵਧਦੇ ਬਿੱਲ ਦੀ ਸ਼ਿਕਾਇਤਾਂ ਦਾ ਹਲ ਨਿਕਲਣ ਲਈ ਸਰਕਾਰ ਨੇ ਇਹ ਪਹਿਲ ਕੀਤੀ ਹੈ।
ਬਦਲ ਜਾਵੇਗੀ ਲੋਨ 'ਤੇ ਵਿਆਜ ਦਰ ਦੀ ਅਰਥਵਿਵਸਥਾ
1 ਅਪ੍ਰੈਲ ਤੋਂ ਹੋਮ ਅਤੇ ਆਟੋ ਲੋਨ 'ਤੇ ਲਗਾਉਣ ਵਾਲੇ ਵਿਆਜ ਦੀ ਅਰਥਵਿਵਸਥਾ ਬਦਲ ਜਾਵੇਗੀ। ਇਸ ਸੰਬੰਧ 'ਚ ਬੀਤੇ ਦਿਨਾਂ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ) ਨੇ ਆਪਣੀ ਪਾਲਿਸੀ 'ਚ ਬਦਲਾਅ ਕੀਤਾ ਹੈ। ਬੈਂਕ ਫਿਲਹਾਲ ਖੁਦ ਹੀ ਤੈਅ ਕਰਦਾ ਹੈ ਕਿ ਵਿਆਜ ਦਰ ਕਦੋ ਵਧਦੀ-ਘਟਦੀ ਹੈ ਪਰ ਅਪ੍ਰੈਲ ਤੋਂ ਬੈਂਕ ਨੂੰ ਆਰ.ਬੀ.ਆਈ. ਦੇ ਰੇਪੋ ਰੇਟ ਘਟਾਉਣ ਦੇ ਤੁਰੰਤ ਬਾਅਦ ਵਿਆਜ ਦਰ ਘਟਾਉਣਾ ਹੋਵੇਗੀ।
ਰੇਲ ਯਾਤਰੀਆਂ ਲਈ ਸੁਵਿਧਾ
1 ਅਪ੍ਰੈਲ ਤੋਂ ਰੇਲ ਯਾਤਰੀਆਂ ਨੂੰ ਇਕ ਨਵੀਂ ਸੁਵਿਧਾ ਮਿਲਣ ਵਾਲੀ ਹੈ। ਦਰਅਸਲ ਭਾਰਤੀ ਰੇਲ ਹੁਣ ਸੰਯੁਕਤ ਪੈਸੇਂਜਰ ਨਾਂ ਰਿਕਾਰਡ (ਪੀ.ਐੱਨ.ਆਰ) ਜਾਰੀ ਕਰੇਗਾ। ਇਸ ਦਾ ਮਤਲਬ ਇਹ ਹੈ ਕਿ ਰੇਲ ਯਾਤਰੀ ਦੌਰਾਨ ਇਕ ਤੋਂ ਬਾਅਦ ਦੂਜੀ ਟ੍ਰੇਨ 'ਚ ਸਫਲ ਕਰੇਗਾ ਤਾਂ ਉਨ੍ਹਾਂ ਨੂੰ ਸੰਯੁਕਤ ਪੀ.ਐੱਨ.ਆਰ. ਮਿਲੇਗਾ। ਹੁਣ ਇਕ ਯਾਤਰਾ ਲਈ 2 ਟ੍ਰੇਨ ਬੁੱਕ ਕਰਦੇ ਹਨ ਤਾਂ ਯਾਤਰੀਆਂ ਦੇ ਨਾਂ 'ਤੇ 2 ਅਲੱਗ-ਅਲੱਗ ਪੀ.ਐੱਨ.ਆਰ. ਨੰਬਰ ਜੇਨਰੇਟ ਹੁੰਦਾ ਹੈ। ਨਵੇਂ ਨਿਯਮ ਦੇ ਆਉਣ ਤੋਂ ਬਾਅਦ ਪਹਿਲਾਂ ਦੀ ਤੁਲਨਾ 'ਚ ਰਿਫੰਡ ਮਿਲਣਾ ਆਸਾਨ ਹੋ ਜਾਵੇਗਾ।
ਆਟੋਮੈਟਿਕ ਪੀ.ਐੱਫ. ਟ੍ਰਾਂਸਫਰ
1 ਅਪ੍ਰੈਲ ਤੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ) ਵੱਡਾ ਬਦਲਾਅ ਲਾਗੂ ਕਰ ਸਕਦਾ ਹੈ। ਨਵੇਂ ਨਿਯਮ ਦੇ ਤਹਿਤ ਹੁਣ ਨੌਕਰੀ ਬਦਲਣ 'ਤੇ ਤੁਹਾਡਾ ਪੀ.ਐੱਫ. ਆਪਣੇ ਤੁਸੀਂ ਟ੍ਰਾਂਸਫਰ ਹੋ ਜਾਵੇਗਾ। ਅਰਥਾਤ ਨੌਕਰੀਪੇਸ਼ਾ ਲੋਕਾਂ ਨੂੰ ਅਗਲੇ ਵਿੱਤ ਸਾਲ ਤੋਂ ਨੌਕਰੀ ਬਦਲਣ 'ਤੇ ਪੀ.ਐੱਫ. ਅਮਾਊਂਟ ਟ੍ਰਾਂਸਫਰ ਕਰਨ ਦਾ ਅਨੁਰੋਧ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਤੱਕ ਯੂਨੀਵਰਸਲ ਅਕਾਊਂਟ ਨੰਬਰ (ਯੂ.ਏ.ਐੱਨ) ਰੱਖਣ ਤੋਂ ਬਾਅਦ ਵੀ ਪੀ.ਐੱਫ. ਅਮਾਊਂਟ ਦੇ ਟ੍ਰਾਂਸਫਰ ਦੇ ਲਈ ਅਲੱਗ ਤੋਂ ਅਨੁਰੋਧ ਕਰਨਾ ਪੈਂਦਾ ਹੈ।


satpal klair

Content Editor

Related News