ਘਰੋਂ ਕੰਮ ਕਰਨ ਲਈ ਸਰਕਾਰ ਨੇ ਜਾਰੀ ਕੀਤਾ ਖਰੜਾ, ਅਪ੍ਰੈਲ ’ਚ ਲਾਗੂ ਹੋ ਸਕਦੇ ਹਨ ਨਵੇਂ ਨਿਯਮ

01/02/2021 5:29:40 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਲਾਗ ਕਾਰਨ ਦਫ਼ਤਰ ਦੇ ਕੰਮਕਾਜ ਦੇ ਤਰੀਕੇ ’ਚ ਵੱਡੀ ਤਬਦੀਲੀ ਆਈ ਹੈ। ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੰਮ ਵਾਲੀਆਂ ਥਾਵਾਂ ’ਤੇ ਘਰੋਂ ਕੰਮ ਕਰਨ ਦੀ ਸਹੂਲਤ ਦਿੱਤੀ ਜਾ ਰਹੀ þ। ਇਸ ਦੇ ਤਹਿਤ ਮੁਲਾਜ਼ਮ ਆਪਣੇ ਦਫਤਰ ਦਾ ਕੰਮ ਘਰੋਂ ਕਰ ਸਕਦੇ ਹਨ। ਇਸ ਦੇ ਨਾਲ ਹੀ ਸਰਕਾਰ ਅਜਿਹੇ ਨਿਯਮ ਲਿਆਉਣ ’ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਕਾਮੇ ਘਰ ਤੋਂ ਕੰਮ ਦਾ ਵਿਕਲਪ ਚੁਣ ਸਕਣਗੇ। ਕਿਰਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਲਈ ਇਕ ਖਰੜਾ ਜਾਰੀ ਕੀਤਾ ਹੈ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਮਾਈਨਿੰਗ, ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ਦੇ ਕਾਮਿਆਂ ਨੂੰ ਵੀ ਨਵੇਂ ਕਾਨੂੰਨ ਦੇ ਖਰੜੇ ਵਿਚ ਸ਼ਾਮਲ ਕੀਤਾ ਜਾਵੇਗਾ।

ਆਈ ਟੀ ਸੈਕਟਰ ਨੂੰ ਮਿਲੇਗੀ ਸਹੂਲਤ 

ਕਿਰਤ ਮੰਤਰਾਲੇ ਦੇ ਘਰੋਂ ਕੰਮ ਕਰਨ ਦੇ ਡਰਾਫਟ ਅਨੁਸਾਰ ਆਈ.ਟੀ. ਸੈਕਟਰ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ। ਇਸ ਡਰਾਫਟ ਵਿਚ ਆਈ.ਟੀ. ਕਾਮੇ ਕੰਮ ਕਰਨ ਦੇ ਸਮੇਂ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਕਿਰਤ ਮੰਤਰਾਲੇ ਅਨੁਸਾਰ, ‘ਆਈਟੀ ਸੈਕਟਰ ਵਿਚ ਕੰਮ ਕਰ ਰਹੇ ਕਾਮਿਆਂ ਦੀ ਸੁਰੱਖਿਆ ਲਈ ਖਰੜੇ ਵਿਚ ਇੱਕ ਪ੍ਰਾਵਧਾਨ ਕੀਤਾ ਗਿਆ ਹੈ। ਕਿਰਤ ਮੰਤਰਾਲੇ ਦੇ ਅਨੁਸਾਰ ਸੇਵਾ ਖੇਤਰ ਦੀ ਜ਼ਰੂਰਤ ਅਨੁਸਾਰ ਪਹਿਲੀ ਵਾਰ ਇਕ ਵੱਖਰਾ ਮਾਡਲ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ

ਡਰਾਫਟ ਵਿਚ ਕਈ ਹੋਰ ਵਿਸ਼ੇਸ਼ਤਾਵਾਂ 

ਨਵੇਂ ਖਰੜੇ ਵਿਚ ਸਾਰੇ ਕਾਮਿਆਂ ਲਈ ਰੇਲ ਯਾਤਰਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪਹਿਲਾਂ ਇਹ ਸਹੂਲਤ ਸਿਰਫ ਖਨਨ ਖੇਤਰ ਦੇ ਮਜ਼ਦੂਰਾਂ ਲਈ ਸੀ। ਇਸ ਦੇ ਨਾਲ ਹੀ ਅਨੁਸ਼ਾਸਨ ਭੰਗ ਕਰਨ ਦੀ ਸਜ਼ਾ ਦੀ ਵਿਵਸਥਾ ਨੂੰ ਵੀ ਨਵੇਂ ਖਰੜੇ ਵਿਚ ਰੱਖੀ ਗਈ ਹੈ।

ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਬੈਂਕ ਨੇ Festival Bonanza ਦੀ ਮਿਆਦ ਵਧਾਈ

ਸਰਕਾਰ ਨੇ ਖਰੜਾ ਬਾਰੇ ਮੰਗੇ ਸੁਝਾਅ 

ਕਿਰਤ ਮੰਤਰਾਲੇ ਨੇ ‘ਨਵੇਂ ਉਦਯੋਗਿਕ ਸੰਬੰਧ ਕੋਡ’ ਬਾਰੇ ਸੁਝਾਅ ਮੰਗੇ ਹਨ। ਜੇ ਤੁਸੀਂ ਆਪਣੇ ਸੁਝਾਅ ਭੇਜਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ 30 ਦਿਨਾਂ ਦੇ ਅੰਦਰ ਕਿਰਤ ਮੰਤਰਾਲੇ ਨੂੰ ਭੇਜ ਸਕਦੇ ਹੋ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕਿਰਤ ਮੰਤਰਾਲਾ ਅਪ੍ਰੈਲ ਵਿਚ ਇਸ ਤਹਿਤ ਕਾਨੂੰਨ ਨੂੰ ਲਾਗੂ ਕਰ ਸਕਦਾ ਹੈ।

ਇਹ ਵੀ ਪੜ੍ਹੋ : Jio ਵਲੋਂ ਲਾਏ ਦੋਸ਼ਾਂ ਨੂੰ Airtel ਨੇ ਦੱਸਿਆ ਬੇਬੁਨਿਆਦ ਤੇ ਬੇਤੁਕਾ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News