BS-6 ਇੰਜਣ ਨਾਲ ਭਾਰਤ ’ਚ ਲਾਂਚ ਹੋਈ ਨਵੀਂ Renault Duster

Monday, Mar 16, 2020 - 05:47 PM (IST)

ਆਟੋ ਡੈਸਕ– ਰੇਨੋਲਟ ਨੇ ਬੀ.ਐੱਸ.-6 ਇੰਜਣ ਦੇ ਨਾਲ ਆਪਣੀ ਡਸਟਰ ਕਾਰ ਦੇ ਪੈਟਰੋਲ ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀਕੀਮਤ 8.49 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ਨੂੰ 3 ਟ੍ਰਿਮ ਆਪਸ਼ੰਸ RXE, RXS ਅਤੇ RXZ ’ਚ ਉਪਲੱਬਧ ਕੀਤਾ ਜਾਵੇਗਾ ਜਿਨ੍ਹਾਂ ’ਚੋਂ ਟਾਪ ਮਾਡਲ ਦੀ ਕੀਮਤ 9.99 ਲੱਖ ਰੁਪਏ ਹੋਵੇਗੀ। 

PunjabKesari

ਇੰਜਣ
ਨਵੀਂ ਰੇਨੋਲਟ ਡਸਟਰ ’ਚ 1.5 ਲੀਟਰ ਦਾ ਬੀ.ਐੱਸ.-6 ਪੈਟਰੋਲ ਇੰਜਣ ਲੱਗਾ ਹੈ ਜੋ 105 ਬੀ.ਐੱਚ.ਪੀ. ਦੀ ਪਾਵਰ ਅਤੇ 142 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਰਬਾਕਸ ਦੇ ਨਾਲ ਜੋੜਿਆ ਗਿਆ ਹੈ। ਹਾਲਾਂਕਿ ਕੰਪਨੀ ਇਸ ਨੂੰ 1.3 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਆਪਸ਼ਨ ਦੇ ਨਾਲ ਵੀ ਜਲਦ ਹੀ ਉਪਲੱਬਧ ਕਰ ਸਕਦੀ ਹੈ ਜਿਸ ਵਿਚ CVT ਦਾ ਆਪਸ਼ਨ ਵੀ ਦੇਖਣ ਨੂੰ ਮਿਲੇਗਾ। ਰੇਨੋਲਟ ਡਸਟਰ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਮਾਰੂਤੀ ਸੁਜ਼ੂਕੀ S-CROSS ਅਤੇ ਮਹਿੰਦਰਾ Scorpio ਨਾਲ ਹੋਵੇਗਾ। 


Related News