ATM ਧੋਖਾਧੜੀ ਰੋਕਣ ਲਈ RBI ਨੇ ਬਣਾਈ ਨਵੀਂਂ ਗਾਈਡਲਾਈਂਸ, 31 ਦਸੰਬਰ ਤੱਕ ਹੋਣਗੀਆਂ ਲਾਗੂ

12/07/2019 1:28:14 PM

ਨਵੀਂ ਦਿੱਲੀ — ਨੈੱਟ ਬੈਂਕਿੰਗ ਨੇ ਜਿੱਥੇ ਆਮ ਲੋਕਾਂ ਨੂੰ ਅਸਾਨ ਲੈਣ-ਦੇਣ ਲਈ ATM ਦੀ ਸਹੂਲਤ ਦਿੱਤੀ ਹੈ ਉਥੇ ਅੱਜਕੱਲ੍ਹ ਇਸ ਨਾਲ ਜੁੜੇ ਲੈਣ-ਦੇਣ 'ਚ ਧੋਖਾਧੜੀ ਦੇ ਮਾਮਲੇ ਵੀ ਵਧੇ ਹਨ। ਇਸ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ATM ਟ੍ਰਾਂਜੈਕਸ਼ਨਸ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਗਾਈਡਲਾਈਨ ਜਾਰੀ ਕੀਤੀ ਹੈ। ਆਪਣੀ ਦੋ-ਮਹੀਨਾਵਾਰ ਸਟੇਟਮੈਂਟ ਆਨ ਡਵੈਲਪਮੈਂਟ ਅਤੇ ਰੈਗੂਲੇਟਰੀ ਪਾਲਸੀ ਬਾਰੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਕੁਝ ATM ਨਾਲ ਸਬੰਧਤ ਸੇਵਾਵਾਂ ਲਈ ਥਰਡ ਪਾਰਟੀ ਸਰਵਿਸ ਪ੍ਰੋਵਾਈਡਰ 'ਤੇ ਨਿਰਭਰ ਹੁੰਦੇ ਹਨ। 

ਥਰਡ ਪਾਰਟੀ ਨਾਲ ਕਰਨੇ ਹੋਣਗੇ ਢੁਕਵੇਂ ਸਮਝੌਤੇ

ਇਨ੍ਹਾਂ ਸਰਵਿਸ ਪ੍ਰੋਵਾਈਡਰਸ 'ਤੇ ਹਰ ਸਮੇਂ ਸਾਈਬਰ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਇਹ ਪੇਮੈਂਟ ਸਿਸਟਮ ਨਾਲ ਵੀ ਜੁੜੇ ਹੁੰਦੇ ਹਨ। ਇਸ ਲਈ ਰਿਜ਼ਰਵ ਬੈਂਕ ਨੇ ਇਹ ਫੈਸਲਾ ਲਿਆ ਹੈ ਕਿ ਬੈਂਕਾਂ ਅਤੇ ਦੂਜੀ ਰੈਗੂਲੇਟਿਡ ਇਕਾਈਆਂ ਲਈ ਥਰਡ ਪਾਰਟੀ ਸਰਵਿਸ ਪ੍ਰੋਵਾਈਡਰ ਦੇ ਨਾਲ ਆਪਣੇ ਸਮਝੌਤੇ ਵਿਚ ਕੁਝ ਲਾਜ਼ਮੀ ਸਾਈਬਰ ਕੰਟਰੋਲ ਨੂੰ ਵੀ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ। ਰਿਜ਼ਰਵ ਬੈਂਕ ਮੁਤਾਬਕ ਲਾਜ਼ਮੀ ਗਾਈਡਲਾਈਂਸ ਨਾਲ ਸਰਵਿਸ ਪ੍ਰੋਵਾਈਡਰ ਲਈ ਸਾਈਬਰ ਸੁਰੱਖਿਆ ਦੇ ਤਹਿਤ ਕੋਈ ਠੋਸ ਕਦਮ ਚੁੱਕਣਾ ਜ਼ਰੂਰੀ ਹੋ ਜਾਵੇਗਾ। ਉਨ੍ਹਾਂ ਨੂੰ ਆਪਣੀ ਐਪਲੀਕੇਸ਼ਨ ਸਾਫਟਵੇਅਰ ਵਿਚ ਇਸ ਲਈ ਕੁਝ ਢੁਕਵੇਂ ਬਦਲਾਅ ਕਰਨੇ ਲਾਜ਼ਮੀ ਹੋਣਗੇ ਅਤੇ ਉਨ੍ਹਾਂ ਨੂੰ ਲਗਾਤਾਰ ਇਸ ਦੀ ਕਾਰਜ ਪ੍ਰਣਾਲੀ 'ਤੇ ਨਜ਼ਰ ਬਣਾਏ ਰੱਖਣੀ ਹੋਵੇਗੀ।

31 ਦਸੰਬਰ ਤੋਂ ਲਾਗੂ ਹੋਣਗੀਆਂ ਇਹ ਗਾਈਡਲਾਈਂਸ

ਰਿਜ਼ਰਵ ਬੈਂਕ ਦੀਆਂ ਗਾਈਡਲਾਈਂਸ ਮੁਤਾਬਕ ਸਾਈਬਰ ਸੁਰੱਖਿਆ ਦੇ ਉਪਾਵਾਂ ਨੂੰ ਅਮਲ 'ਚ ਲਿਆਉਣਾ, ਸਟੋਰੇਜ 'ਤੇ ਕੰਟਰੋਲ, ਸੰਵੇਦਨਸ਼ੀਲ ਅੰਕੜਿਆਂ ਦੀ ਪ੍ਰਕਿਰਿਆ ਅਤੇ ਸੰਚਾਰਨ, ਫੋਰੈਂਸਿਕ ਜਾਂਚ ਦਾ ਪ੍ਰਬੰਧ ਕਰਨਾ ਅਤੇ ਘਟਨਾ ਦੇ ਬਾਅਦ ਤੁਰੰਤ ਜ਼ਰੂਰੀ ਕਦਮ ਚੁੱਕਣ ਦੇ ਉਪਾਅ ਲਾਗੂ ਕਰਨ ਦੀ ਵਿਵਸਥਾ ਕਰਨੀ ਹੋਵੇਗੀ। ਰਿਜ਼ਰਵ ਬੈਂਕ ਨੇ ਸਬੰਧਤ ਦਿਸ਼ਾ-ਨਿਰਦੇਸ਼ਾਂ ਨੂੰ 31 ਦਸੰਬਰ ਤੱਕ ਲਾਗੂ ਕਰਨ ਦਾ ਐਲਾਨ ਕੀਤਾ ਹੈ।

 


Related News