ਨੇਪਾਲ ਦਾ ਭਾਰਤ ਨੂੰ ਬਿਜਲੀ ਐਕਸਪੋਰਟ ਸ਼ੁਰੂ

05/29/2023 9:20:36 AM

ਕਾਠਮਾਂਡੂ (ਭਾਸ਼ਾ) – ਨੇਪਾਲ ਨੇ ਸ਼ਨੀਵਾਰ ਤੋਂ ਭਾਰਤ ਨੂੰ ਬਿਜਲੀ ਦਾ ਐਕਸਪੋਰਟ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਿਮਾਲਿਆਈ ਦੇਸ਼ ’ਚ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਨਦੀਆਂ ’ਚ ਪਾਣੀ ਵਧਣ ਨਾਲ ਹਾਈਡ੍ਰੋਇਲੈਕਟ੍ਰਿਕ ਦਾ ਉਤਪਾਦਨ ਵਧ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀਵਾਲੀਆ ਹੋਇਆ ਤਾਂ ਡੁੱਬ ਜਾਵੇਗੀ ਦੁਨੀਆ, 78 ਲੱਖ ਨੌਕਰੀਆਂ ਅਤੇ 10 ਲੱਖ ਕਰੋੜ ਡਾਲਰ

ਪਿਛਲੇ ਸਾਲ ਵੀ ਨੇਪਾਲ ਨੇ ਜੂਨ ਤੋਂ ਨਵੰਬਰ ਤੱਕ ਭਾਰਤ ਨੂੰ ਹਾਈਡ੍ਰੋਇਲੈਕਟ੍ਰਿਕ ਦਾ ਐਕਸਪੋਰਟ ਕੀਤਾ ਸੀ। ਨੇਪਾਲ ਬਿਜਲੀ ਅਥਾਰਿਟੀ ਦੇ ਬੁਲਾਰੇ ਸੁਰੇਸ਼ ਭੱਟਾਰਾਈ ਨੇ ਕਿਹਾ ਕਿ ਅਸੀਂ ਸ਼ਨੀਵਾਰ ਤੋਂ ਭਾਰਤ ਨੂੰ 600 ਮੈਗਾਵਾਟ ਘੰਟੇ ਬਿਜਲੀ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਦੇਸ਼ ’ਚ ਬਿਜਲੀ ਵਧੇਰੇ ਹੈ। ਕੁੱਝ ਸਮਾਂ ਪਹਿਲਾਂ ਨੇਪਾਲ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਭਾਰਤ ਤੋਂ 400 ਮੈਗਾਵਾਟ ਤੱਕ ਬਿਜਲੀ ਦਾ ਇੰਪੋਰਟ ਕਰ ਰਿਹਾ ਸੀ। ਨੇਪਾਲ ’ਚ ਸਰਦੀਆਂ ’ਚ ਬਿਜਲੀ ਦੀ ਘਰੇਲੂ ਮੰਗ ਵਧ ਜਾਂਦੀ ਹੈ ਜਦ ਕਿ ਗਰਮੀਆਂ ’ਚ ਮੰਗ ਘਟ ਜਾਂਦੀ ਹੈ। ਪਿਛਲੇ ਸਾਲ ਨੇਪਾਲ ਨੇ ਭਾਰਤ ਨੂੰ ਬਿਜਲੀ ਐਕਸਪੋਰਟ ਕਰ ਕੇ ਕਰੀਬ 12 ਅਰਬ ਰੁਪਏ ਕਮਾਏ ਸਨ।

ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News