ਅਗਲੇ ਸਾਲ ਮੁੜ ਆਪ੍ਰੇਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ’ਚ ਜੁਟੀ ਜੈੱਟ ਏਅਰਵੇਜ਼

Saturday, Dec 04, 2021 - 11:41 AM (IST)

ਅਗਲੇ ਸਾਲ ਮੁੜ ਆਪ੍ਰੇਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ’ਚ ਜੁਟੀ ਜੈੱਟ ਏਅਰਵੇਜ਼

ਮੁੰਬਈ (ਭਾਸ਼ਾ) – ਅਗਲੇ ਸਾਲ ਮੁੜ ਆਪ੍ਰੇਟਿੰਗ ਸ਼ੁਰੂ ਕਰਨ ਦੀ ਤਿਆਰੀਆਂ ’ਚ ਜੁਟੀ ਜੈੱਟ ਏਅਰਵੇਜ਼ ਨੇ ਕਿਹਾ ਕਿ ਜਹਾਜ਼ਾਂ ਦੀ ਖਰੀਦ ਨਾਲ ਉਨ੍ਹਾਂ ਨੂੰ ਲੀਜ਼ ’ਤੇ ਲੈਣ ਲਈ ਉਸ ਦੀ ਏਅਰਬਸ ਅਤੇ ਬੋਇੰਗ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਜੈੱਟ ਏਅਰਵੇਜ਼ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਸੂਚਨਾ ’ਚ ਕਿਹਾ ਕਿ ਜਹਾਜ਼ ਨਿਰਮਾਤਾ ਕੰਪਨੀਆਂ ਨਾਲ ਜਾਰੀ ਉਸ ਦੀ ਗੱਲਬਾਤ ਉਸ ਦੇ ਮੁੜ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਦਾ ਹਿੱਸਾ ਹੈ।

ਇਹ ਵੀ ਪੜ੍ਹੋ : ਵੱਡਾ ਝਟਕਾ: ATM ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਮੁੰਬਈ ਬੈਂਚ ਨੇ ਉਸ ਦੀ ਰਿਵਾਈਵਲ ਯੋਜਨਾ ’ਤੇ ਮੋਹਰ ਲਗਾਈ ਹੋਈ ਹੈ। ਕਰਜ਼ੇ ’ਚ ਫਸੀ ਇਸ ਏਅਰਲਾਈਨ ਦੀ ਆਪ੍ਰੇਟਿੰਗ ਅਪ੍ਰੈਲ 2019 ’ਚ ਬੰਦ ਹੋ ਗਈ ਸੀ ਪਰ ਦਿਵਾਲਾ ਪ੍ਰਕਿਰਿਆ ਦੇ ਤਹਿਤ ਮੁਰਾਰੀਲਾਲ ਜਾਲਾਨ ਅਤੇ ਕਾਲਰਾਕ ਕੈਪੀਟਲ ਦੇ ਸਮੂਹ ਨੇ ਉਸ ਦੀ ਐਕਵਾਇਰਮੈਂਟ ਕਰ ਲਈ ਹੈ। ਹੁਣ ਉਸ ਦੀ ਮੁੜ ਆਪ੍ਰੇਟਿੰਗ ਦਾ ਰਾਹ ਪੱਧਰਾ ਹੋ ਗਿਆ ਹੈ। ਜੈੱਟ ਏਅਰਵੇਜ਼ ਨੇ ਕਿਹਾ ਕਿ ਐੱਨ. ਸੀ. ਐੱਲ. ਟੀ. ਤੋਂ ਮਨਜ਼ੂਰ ਕੀਤੀ ਗਈ ਰਿਵਾਈਵਲ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਅਤੇ ਉਸ ਦੇ ਇਕ ਹਿੱਸੇ ਦੇ ਤੌਰ ’ਤੇ ਸਮੂਹ ਜਹਾਜ਼ ਕੰਪਨੀਆਂ ਨਾਲ ਗੱਲ ਕਰ ਰਿਹਾ ਹੈ।

ਏਅਰਲਾਈਨ ਨੇ ਕਿਹਾ ਕਿ ਇਹ ਗੱਲਬਾਤ ਅੱਗੇ ਵਧ ਚੁੱਕੀ ਹੈ। ਬੋਇੰਗ ਤੋਂ ਇਲਾਵਾ ਏਅਰਬੱਸ ਨਾਲ ਵੀ ਜਹਾਜ਼ਾਂ ਦੀ ਖਰੀਦ ਅਤੇ ਲੀਜ਼ ਨੂੰ ਲੈ ਕੇ ਗੱਲਬਾਤ ਜਾਰੀ ਹੈ। ਉਸ ਨੇ ਸੰਭਾਵਿਤ ਸੌਦੇ ਦੀ ਕੋਈ ਕੀਮਤ ਦੱਸਣ ’ਚ ਅਸਮਰੱਥਾ ਪ੍ਰਗਟਾਉਂਦਿਆਂ ਕਿਹਾ ਕਿ ਕੋਈ ਤੈਅ ਕੀਮਤ ਨਹੀਂ ਦੱਸੀ ਜਾ ਸਕਦੀ ਹੈ ਕਿਉਂਕਿ ਹਾਲੇ ਗੱਲਬਾਤ ਚੱਲ ਹੀ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਸਪੱਸ਼ਟ ਕੀਤਾ ਹੈ ਕਿ 100 ਜਹਾਜ਼ਾਂ ਦੀ ਖਰੀਦ ਬਾਰੇ ਆਈ ਮੀਡੀਆ ਰਿਪੋਰਟ ਅਟਕਲਾਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਕਰੋੜਾਂ ਦਾ ਨਿਵੇਸ਼ ਕਰੇਗਾ 'ਆਯੁਸ਼ ਮੰਤਰਾਲਾ' , ਵਧਣਗੇ ਆਮਦਨ ਦੇ ਸਾਧਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News