RBI ਦਾ ਬੈਂਕ ਗਾਹਕਾਂ ਨੂੰ ਤੋਹਫਾ, ਬਿਨਾਂ ਚਾਰਜ 24x7 ਕਰ ਸਕੋਗੇ ਪੈਸੇ ਟਰਾਂਸਫਰ

Wednesday, Aug 07, 2019 - 01:24 PM (IST)

RBI ਦਾ ਬੈਂਕ ਗਾਹਕਾਂ ਨੂੰ ਤੋਹਫਾ, ਬਿਨਾਂ ਚਾਰਜ 24x7 ਕਰ ਸਕੋਗੇ ਪੈਸੇ ਟਰਾਂਸਫਰ

ਨਵੀਂ ਦਿੱਲੀ— ਬੈਂਕ ਗਾਹਕਾਂ ਲਈ ਗੁੱਡ ਨਿਊਜ਼ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜਲਦ ਹੀ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ (NEFT) ਸਰਵਿਸ ਰੋਜ਼ਾਨਾ 24 ਘੰਟੇ ਉਪਲੱਬਧ ਕਰਵਾਉਣ ਜਾ ਰਿਹਾ ਹੈ, ਯਾਨੀ ਹੁਣ ਇਕ ਬੈਂਕ ਦੇ ਖਾਤੇ 'ਚੋਂ ਦੂਜੇ ਖਾਤੇ 'ਚ ਪੈਸੇ ਟਰਾਂਸਫਰ ਜਿਸ ਸਮੇਂ ਚਾਹੋ ਕਰ ਸਕੋਗੇ। ਮੌਜੂਦਾ ਸਮੇਂ ਇਹ ਸਰਵਿਸ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤਕ ਹੀ ਉਪਲੱਬਧ ਹੁੰਦੀ ਹੈ ਤੇ ਛੁੱਟੀ ਵਾਲੇ ਦਿਨ ਇਸ ਜ਼ਰੀਏ ਪੈਸੇ ਟਰਾਂਸਫਰ ਨਹੀਂ ਹੁੰਦੇ।

 

 

ਇਸ ਸਾਲ ਦਸੰਬਰ ਤੋਂ ਆਰ. ਬੀ. ਆਈ. NEFT ਸਿਸਟਮ ਨੂੰ ਰੋਜ਼ਾਨਾ 24 ਘੰਟੇ ਲਈ ਖੋਲ੍ਹਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਮਾਨਿਟਰੀ ਪਾਲਿਸੀ ਜਾਰੀ ਕਰਨ ਦੌਰਾਨ ਦਿੱਤੀ।
ਬੁੱਧਵਾਰ ਨੂੰ ਆਰ. ਬੀ. ਆਈ. ਨੇ ਰੇਪੋ ਦਰ 'ਚ 0.35 ਫੀਸਦੀ ਦੀ ਕਮੀ ਕੀਤੀ ਹੈ, ਜਿਸ ਮਗਰੋਂ ਹੁਣ ਇਹ ਦਰ 5.40 ਫੀਸਦੀ ਹੋ ਗਈ ਹੈ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਆਰ. ਬੀ. ਆਈ. ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਇਸ ਨਾਲ ਸਾਰੇ ਤਰ੍ਹਾਂ ਦੇ ਬੈਂਕਿੰਗ ਲੋਨ ਸਸਤੇ ਹੋਣ ਜਾ ਰਹੇ ਹਨ। ਇਸ ਨਾਲ ਹੋਮ ਲੋਨ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਜਲਦ ਸਸਤੇ ਹੋਣਗੇ, ਨਾਲ ਹੀ ਫਲੋਟਿੰਗ 'ਤੇ ਚੱਲ ਰਹੇ ਕਰਜ਼ ਦੀ ਈ. ਐੱਮ. ਆਈ. ਵੀ ਘੱਟ ਹੋਵੇਗੀ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਫਰਵਰੀ, ਅਪ੍ਰੈਲ ਅਤੇ ਜੂਨ 'ਚ ਤਿੰਨੋਂ ਵਾਰ 0.25-0.25 ਫੀਸਦੀ ਦੀ ਕਮੀ ਸੀ, ਯਾਨੀ ਰੇਪੋ ਰੇਟ 'ਚ ਕੁਲ 0.75 ਫੀਸਦੀ ਦੀ ਕਮੀ ਹੋਈ ਸੀ । ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਆਰ. ਟੀ. ਜੀ. ਐੱਸ. ਅਤੇ NEFT ਜ਼ਰੀਏ ਪੈਸੇ ਟਰਾਂਸਫਰ ਕਰਨ 'ਤੇ ਚਾਰਜ ਪਹਿਲਾਂ ਹੀ ਖਤਮ ਕਰ ਚੁੱਕਾ ਹੈ, ਯਾਨੀ ਦਸੰਬਰ ਤੋਂ 24*7 ਇਹ ਸਰਵਿਸ ਉਪਲੱਬਧ ਹੋਣ 'ਤੇ ਕੋਈ ਚਾਰਜ ਨਹੀਂ ਲੱਗੇਗਾ।


Related News