ਨਿਰਮਾਣ ਖੇਤਰ ’ਚ ਆਧੁਨਿਕ ਤਕਨਾਲੋਜੀ ਅਪਣਾਉਣ ਲਈ ਰਸਮੀ ਤਰੀਕੇ ਲੱਭਣ ਦੀ ਲੋੜ : ਪੁਰੀ
Saturday, Aug 26, 2023 - 10:22 AM (IST)
ਨਵੀਂ ਦਿੱਲੀ (ਭਾਸ਼ਾ)– ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਣ ਕਾਰਨ 2030 ਤੱਕ 60 ਕਰੋੜ ਤੋਂ ਵੱਧ ਲੋਕਾਂ ਦੇ ਸ਼ਹਿਰਾਂ ’ਚ ਨਿਵਾਸ ਕਰਨ ਦਾ ਅਨੁਮਾਨ ਹੈ। ਉਨ੍ਹਾਂ ਨੇ ਨਿਰਮਾਣ ਉਦਯੋਗ ’ਚ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁੜੀਆਂ ਕੰਪਨੀਆਂ ਦੇ ਚੋਟੀ ਦੇ ਸੰਗਠਨ ਕ੍ਰੇਡਾਈ (ਕਨਫੈੱਡਰੇਸ਼ਨ ਆਫ ਰੀਅਲ ਅਸਟੇਟ ਡਿਵੈੱਲਪਰਸ ਐਸੋਸੀਏਸ਼ਨ ਆਫ ਇੰਡੀਆ) ਵਲੋਂ ‘ਨਿਰਮਾਣ ਉਦਯੋਗ ਵਿੱਚ ਨਵੀਂ ਅਤੇ ਉੱਭਰਦੀ ਭਵਨ ਨਿਰਮਾਣ ਸਮੱਗਰੀ ਅਤੇ ਤਕਨਾਲੋਜੀਆਂ ਨੂੰ ਅਪਣਾਉਣ’ ਦੇ ਵਿਸ਼ੇ ’ਤੇ ਆਯੋਜਿਤ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਕ੍ਰੇਡਾਈ 13,000 ਤੋਂ ਵੱਧ ਡਿਵੈੱਲਪਰ ਮੈਂਬਰਾਂ ਦੀ ਅਗਵਾਈ ਕਰਦਾ ਹੈ। ਪੁਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਨਿਰਮਾਣ ਉਦਯੋਗ ’ਚ ਉੱਭਰਦੀਆਂ ਸਮੱਗਰੀਆਂ ਅਤੇ ਤਕਨਾਲੋਜੀਆਂ ਨੂੰ ਅਪਣਾਉਣ ਲਈ ਰਸਮੀ ਤਰੀਕੇ ਲੱਭੀਏ। ਮੰਤਰਾਲਾ ਨੇ ਆਪਣੇ ਵਲੋਂ ‘ਗਲੋਬਲ ਹਾਊਸਿੰਗ ਤਕਨਾਲੋਜੀ ਚੈਲੇਂਜ’ ਦੇ ਤਹਿਤ ਦੁਨੀਆ ਭਰ ਤੋਂ 54 ਨਵੀਆਂ ਨਿਰਮਾਣ ਤਕਨਾਲੋਜੀਆਂ ਨੂੰ ਚੁਣਿਆ ਹੈ। ਚੇਨਈ, ਰਾਜਕੋਟ, ਇੰਦੌਰ, ਲਖਨਾਊ, ਰਾਂਚੀ ਅਤੇ ਅਗਰਤਲਾ ’ਚ 6 ਲਾਈਟ ਹਾਊਸ ਯੋਜਨਾਵਾਂ ਦੀ ਚੋਣ ਕੀਤੀ ਗਈ ਹੈ, ਜਿਸ ਦੇ ਤਹਿਤ ਨਵੀਆਂ ਨਿਰਮਾਣ ਤਕਨਾਲੋਜੀਆਂ ਦੀ ਵਰਤੋਂ ਕਰ ਕੇ 6,368 ਘਰ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8