ਇਸ ਸਾਲ ਭਾਰਤ ਦੇ ਲੱਗਭਗ ਅੱਧੇ ਅੰਤਰਰਾਸ਼ਟਰੀ ਯਾਤਰੀਆਂ ਨੇ ਆਖਰੀ ਉਡਾਣ ਦੀ ਕੀਤੀ ਬੁਕਿੰਗ
Friday, Dec 20, 2024 - 05:59 AM (IST)

ਨਵੀਂ ਦਿੱਲੀ - ਇਸ ਸਾਲ ਭਾਵ 2024 ’ਚ ਭਾਰਤ ਦੇ ਅੰਤਰਰਾਸ਼ਟਰੀ ਯਾਤਰੀਆਂ ’ਚ ਸਵੈ-ਇੱਛਤ ਯਾਤਰਾ ’ਚ ਵਾਧਾ ਦੇਖਿਆ ਗਿਆ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ ਲੱਗਭਗ ਅੱਧੇ ਲੋਕ ਆਪਣੇ ਜਾਣ ਤੋਂ ਇਕ ਹਫ਼ਤਾ ਪਹਿਲਾਂ ਹੀ ਆਖਰੀ ਪਲਾਂ ’ਚ ਯੋਜਨਾ ਬਣਾਉਂਦੇ ਹਨ।
ਟ੍ਰੈਵਲ-ਬੈਂਕਿੰਗ ਫਿਨਟੈਕ ਪਲੇਟਫਾਰਮ ਨਿਓ ਵੱਲੋਂ ਤਿਆਰ ਕੀਤੀ ਗਈ ਯਾਤਰਾ ਰਿਪੋਰਟ ਭਾਰਤੀ ਯਾਤਰੀਆਂ ਦੀ ਬਦਲਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ, ਜੋ ਲਚਕਤਾ ਨੂੰ ਅਪਣਾ ਰਹੇ ਹਨ, ਤਜ਼ਰਬਿਆਂ ਨੂੰ ਤਰਜੀਹ ਦੇ ਰਹੇ ਹਨ ਤੇ ਸੁਚਾਰੂ ਯਾਤਰਾ ਪ੍ਰਕਿਰਿਆਵਾਂ ਤੋਂ ਲਾਭ ਲੈ ਰਹੇ ਹਨ। ਰਿਪੋਰਟ ਅਨੁਸਾਰ ਇਸ ਸਾਲ ਭਾਰਤੀਆਂ ਵੱਲੋਂ ਬੁੱਕ ਕੀਤੀਆਂ ਗਈਆਂ 48 ਫੀਸਦੀ ਅੰਤਰਰਾਸ਼ਟਰੀ ਉਡਾਨਾਂ ਸਿਰਫ 7 ਦਿਨਾਂ ’ਚ ਹੀ ਬੁੱਕ ਹੋ ਗਈਆਂ ਸਨ। ਇਸ ਰੁਝਾਨ ਨੂੰ ਆਸਾਨ ਯਾਤਰਾ ਪਹੁੰਚ ਨਾਲ ਸਮਰਥਨ ਮਿਲਿਆ ਸੀ।