ਰੂਚੀ ਸੋਇਆ ਦੇ ਲਈ ਪਤੰਜਲੀ ਦੀ 4,350 ਕਰੋੜ ਰੁਪਏ ਦੀ ਬੋਲੀ ਨੂੰ NCLT ਦੀ ਮਨਜ਼ੂਰੀ

Friday, Jul 26, 2019 - 11:23 AM (IST)

ਰੂਚੀ ਸੋਇਆ ਦੇ ਲਈ ਪਤੰਜਲੀ ਦੀ 4,350 ਕਰੋੜ ਰੁਪਏ ਦੀ ਬੋਲੀ ਨੂੰ NCLT ਦੀ ਮਨਜ਼ੂਰੀ

ਮੁੰਬਈ—ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਨੇ ਯੋਗ ਗੁਰੂ ਰਾਮਦੇਵ ਵਲੋਂ ਸੰਚਾਲਿਤ ਪਤੰਜਲੀ ਦੀ ਰੂਚੀ ਸੋਇਆ ਦੀ ਪ੍ਰਾਪਤੀ ਲਈ 4,350 ਕਰੋੜ ਰੁਪਏ ਦੀ ਸੰਸ਼ੋਧਿਤ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਧ ਤੇਲ ਕੰਪਨੀ ਰੂਚੀ ਸੋਇਆ 'ਤੇ ਬੈਂਕਾਂ ਦਾ 9,345 ਕਰੋੜ ਰੁਪਏ ਦਾ ਬਕਾਇਆ ਹੈ।
ਟ੍ਰਿਬਿਊਨਲ ਨੇ ਕਿਹਾ ਕਿ ਇਹ ਮਨਜ਼ੂਰੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਹੱਲ ਪੇਸ਼ੇਵਰ ਨੂੰ ਸੁਣਵਾਈ ਦੀ ਅਗਲੀ ਤਾਰੀਕ ਇਕ ਅਗਸਤ ਤੋਂ ਪਹਿਲਾਂ 600 ਕਰੋੜ ਰੁਪਏ ਦੇ ਫੰਡ ਦੇ ਸਹੀ ਸਰੋਤ ਦੇ ਬਾਰੇ 'ਚ ਸੂਚਨਾ ਦੇਣੀ ਹੋਵੇਗੀ। ਟ੍ਰਿਬਿਊਨਲ ਨੇ ਹੱਲ ਪੇਸ਼ੇਵਰ ਤੋਂ ਸੁਣਵਾਈ ਦੀ ਅਗਲੀ ਤਾਰੀਕ ਤੋਂ ਪਹਿਲਾਂ ਸਮੂਚੀ ਨਿਪਟਾਨ ਪ੍ਰਕਿਰਿਆ ਦੀ ਵਾਸਤਵਿਕ ਲਾਗਤ ਦਾ ਬਿਓਰਾ ਦੇਣ ਨੂੰ ਵੀ ਕਿਹਾ ਹੈ।
ਟ੍ਰਿਬਿਊਨਲ ਨੇ ਕਿਹਾ ਕਿ ਹੱਲ ਪੇਸ਼ੇਵਰ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸੁਣਵਾਈ ਦੀ ਅਗਲੀ ਤਾਰੀਕ ਇਕ ਅਗਸਤ ਤੋਂ ਪਹਿਲਾਂ ਕਾਰਪੋਰੇਟ ਦਿਵਾਲਾ ਨਿਪਟਾਣ ਪ੍ਰਕਿਰਿਆ ਦੀ ਪੂਰੀ ਲਾਗਤ ਦਾ ਬਿਓਰਾ ਉਪਲੱਬਧ ਕਰਵਾਏ।


author

Aarti dhillon

Content Editor

Related News