Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ
Thursday, Jan 12, 2023 - 07:01 PM (IST)
ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਗੂਗਲ ਨੂੰ ਉਸ ’ਤੇ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਵਲੋਂ ਲਗਾਏ ਗਏ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੀ. ਸੀ. ਆਈ. ਨੇ ਗੂਗਲ ਨੇ ’ਤੇ ਇਹ ਜੁਰਮਾਨਾ ਪਲੇਅ ਸਟੋਰ ਨੀਤੀਆਂ ਦੇ ਸਬੰਧ ’ਚ ਆਪਣੀ ਦਬਦਬੇ ਵਾਲੀ ਸਥਿਤੀ ਦੀ ਦੁਰਵਰਤੋਂ ਕਰਨ ਲਈ ਲਗਾਇਆ ਸੀ।
ਐੱਨ. ਸੀ. ਐੱਲ. ਏ. ਟੀ. ਨੇ ਗੂਗਲ ਨੂੰ ਅਗਲੇ 4 ਹਫਤਿਆਂ ਦੇ ਅੰਦਰ ਉਸ ਦੀ ਰਜਿਸਟਰੀ ’ਚ ਇਸ ਜੁਰਮਾਨੇ ਦੀ 10 ਫੀਸਦੀ ਰਾਸ਼ੀ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਅਪੀਲ ਟ੍ਰਿਬਿਊਨਲ ਦੀ 2 ਮੈਂਬਰੀ ਬੈਂਚ ਨੇ ਸੀ. ਸੀ. ਆਈ. ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕੀਤਾ। ਹੁਣ ਮਾਮਲੇ ’ਤੇ ਅੱਗੇ ਦੀ ਸੁਣਵਾਈ 17 ਅਪ੍ਰੈਲ 2023 ਨੂੰ ਹੋਵੇਗੀ। ਪਿਛਲੇ ਹਫਤੇ ਵੀ ਅਪੀਲ ਟ੍ਰਿਬਿਊਲ ਨੇ ਗੂਗਲ ਨੂੰ ਉਸ ’ਤੇ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਵਲੋਂ ਲਗਾਏ ਗਏ 1,337.76 ਕਰੋੜ ਰੁਪਏ ਦੇ ਜੁਰਮਾਨੇ ਦਾ 10 ਫੀਸਦੀ ਅਦਾ ਕਰਨ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ : ਚੀਨ ਦੇ ਮੁਕਬਾਲੇ ਵਿਦੇਸ਼ੀ ਨਿਵੇਸ਼ਕਾਂ ਵਧ ਆਕਰਸ਼ਿਤ ਕਰੇਗਾ ਭਾਰਤੀ ਬਾਜ਼ਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।