APRIL 'ਚ ਮਿਲੇਗੀ ਵੱਡੀ ਰਾਹਤ, ਸਸਤੀ ਹੋ ਸਕਦੀ ਹੈ CNG ਤੇ ਪੀ. ਐੱਨ. ਜੀ.

02/23/2020 12:54:01 PM

ਨਵੀਂ ਦਿੱਲੀ— ਤੁਹਾਡੀ ਗੱਡੀ ਸੀ. ਐੱਨ. ਜੀ. ਵਾਲੀ ਹੈ ਤਾਂ ਜਲਦ ਹੀ ਤੁਹਾਨੂੰ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਸਰਕਾਰ ਕੁਦਰਤੀ ਗੈਸ ਦਰਾਂ 'ਚ 25 ਫੀਸਦੀ ਦੀ ਕਟੌਤੀ ਕਰ ਸਕਦੀ ਹੈ, ਜਿਸ ਨਾਲ ਸੀ. ਐੱਨ. ਜੀ. ਕੀਮਤਾਂ 'ਚ ਕਮੀ ਹੋ ਸਕਦੀ ਹੈ। ਕੁਦਰਤੀ ਗੈਸ ਦਾ ਇਸਤੇਮਾਲ ਖਾਦ ਬਣਾਉਣ, ਬਿਜਲੀ ਪੈਦਾ ਕਰਨ ਤੇ ਘਰਾਂ ਦੀ ਰਸੋਈ 'ਚ ਈਂਧਣ ਦੇ ਤੌਰ 'ਤੇ ਕੀਤਾ ਜਾਂਦਾ ਹੈ। ਉੱਥੇ ਹੀ, ਵ੍ਹੀਕਲਾਂ 'ਚ ਇਸਤੇਮਾਲ ਲਈ ਇਸ ਨੂੰ ਸੀ. ਐੱਨ. ਜੀ. 'ਚ ਤਬਦੀਲ ਕੀਤਾ ਜਾਂਦਾ ਹੈ।

 

ਮੌਜੂਦਾ ਸਮੇਂ ਕੁਦਰਤੀ ਗੈਸ ਦੀ ਕੀਮਤ 3.23 ਡਾਲਰ ਪ੍ਰਤੀ ਇਕਾਈ ਹੈ, ਜੋ ਅਪ੍ਰੈਲ 'ਚ ਘਟਾ ਕੇ 2.5 ਡਾਲਰ ਪ੍ਰਤੀ ਇਕਾਈ (ਐੱਮ. ਐੱਮ. ਬੀ. ਟੀ. ਯੂ.) ਕੀਤੀ ਜਾ ਸਕਦੀ ਹੈ। ਇਹ ਛੇ ਮਹੀਨੇ 'ਚ ਲਗਾਤਾਰ ਦੂਜੀ ਕਮੀ ਹੋਵੇਗੀ। ਪਿਛਲੀ ਵਾਰ ਅਕਤੂਬਰ 'ਚ ਸਰਕਾਰ ਨੇ ਕੀਮਤਾਂ 'ਚ 12.3 ਫੀਸਦੀ ਦੀ ਕਟੌਤੀ ਕੀਤੀ ਸੀ।

ਸੀ. ਐੱਨ. ਜੀ. ਦੀ ਦੇ ਨਾਲ-ਨਾਲ ਘਰਾਂ ਦੀ ਰਸੋਈ 'ਚ ਦਿੱਤੀ ਜਾਣ ਵਾਲੀ ਪੀ. ਐੱਨ. ਜੀ. ਵੀ ਸਸਤੀ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਗੈਸ ਕਾਰੋਬਾਰ ਤੋਂ ਓ. ਐੱਨ. ਜੀ. ਸੀ. ਦੇ ਰੈਵੇਨਿਊ ਅਤੇ ਇਨਕਮ 'ਚ ਲਗਭਗ 3,000 ਕਰੋੜ ਰੁਪਏ ਦੀ ਕਮੀ ਹੋਣ ਦਾ ਖਦਸ਼ਾ ਹੈ। ਓ. ਐੱਨ. ਜੀ. ਸੀ. ਭਾਰਤ ਦੀ ਸਭ ਤੋਂ ਵੱਡੀ ਤੇਲ ਤੇ ਗੈਸ ਕੰਪਨੀ ਹੈ, ਜਿਸ ਦੀ ਕੱਚੇ ਤੇਲ ਤੇ ਕੁਦਰਤੀ ਗੈਸ ਉਤਪਾਦਨ ਦੇ ਮਾਮਲੇ 'ਚ 75 ਫੀਸਦੀ ਤੇ ਘਰੇਲੂ ਰਿਫਾਈਨਿੰਗ ਸਮਰੱਥਾ ਦੇ ਮਾਮਲੇ 'ਚ 17 ਫੀਸਦੀ ਬਾਜ਼ਾਰ ਹਿੱਸੇਦਾਰੀ ਹੈ। ਦੱਸ ਦੇਈਏ ਕਿ ਕੁਦਰਤੀ ਗੈਸ ਯੂਰੀਏ ਦੇ ਉਤਪਾਦਨ ਲਈ ਇਕ ਮਹੱਤਵਪੂਰਨ ਕੱਚਾ ਮਾਲ ਹੈ ਅਤੇ ਯੂਰੀਏ ਦੀ 70 ਫੀਸਦੀ ਲਾਗਤ ਇਸ 'ਤੇ ਨਿਰਭਰ ਕਰਦੀ ਹੈ। ਹਾਲਾਂਕਿ, ਖਾਦ ਖੇਤਰ 'ਚ ਲਗਭਗ ਸਿਰਫ 42 ਫੀਸਦੀ ਗੈਸ ਦੀ ਲੋੜ ਘਰੇਲੂ ਪ੍ਰਾਡਕਸ਼ਨ ਨਾਲ ਪੂਰੀ ਹੁੰਦੀ ਹੈ, ਜਦੋਂ ਕਿ ਬਾਕੀ ਇੰਪੋਰਟ ਕਰਨੀ ਪੈਂਦੀ ਹੈ।


Related News