ਰਾਸ਼ਟਰੀ ਪਾਰਟੀਆਂ ਨੇ 2022-23 ਲਈ ਆਮਦਨ ਐਲਾਨੀ, ਭਾਜਪਾ ਦੀ ਹਿੱਸੇਦਾਰੀ ਸਭ ਤੋਂ ਵੱਧ

Thursday, Feb 29, 2024 - 01:17 PM (IST)

ਰਾਸ਼ਟਰੀ ਪਾਰਟੀਆਂ ਨੇ 2022-23 ਲਈ ਆਮਦਨ ਐਲਾਨੀ, ਭਾਜਪਾ ਦੀ ਹਿੱਸੇਦਾਰੀ ਸਭ ਤੋਂ ਵੱਧ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀਆਂ ਛੇ ਰਾਸ਼ਟਰੀ ਪਾਰਟੀਆਂ ਨੇ ਵਿੱਤੀ ਸਾਲ 2022-23 ਵਿਚ ਆਪਣੀ ਕੁੱਲ ਆਮਦਨ ਲਗਭਗ 3,077 ਕਰੋੜ ਰੁਪਏ ਦੀ ਘੋਸ਼ਣਾ ਕੀਤੀ ਹੈ, ਜਿਸ ਵਿਚੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਭ ਤੋਂ ਵੱਧ ਯਾਨੀ ਲਗਭਗ 2361 ਕਰੋੜ ਰੁਪਏ ਮਿਲੇ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏਡੀਆਰ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :    ਨਵਾਂ ਫਰਜ਼ੀਵਾੜਾ : ਲੱਖਾਂ ਕਮਾਉਣ ਦੇ ਚੱਕਰ ਵਿਚ ਟ੍ਰੈਵਲ ਏਜੰਟਾਂ ਨੇ ਕਈਆਂ ’ਤੇ ਲਗਵਾ ਦਿੱਤਾ 10 ਸਾਲ ਦਾ ਬੈਨ

ਇਸ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ਦੌਰਾਨ ਸੱਤਾਧਾਰੀ ਭਾਜਪਾ ਦੀ ਆਮਦਨ ਛੇ ਰਾਸ਼ਟਰੀ ਪਾਰਟੀਆਂ ਦੀ ਕੁੱਲ ਆਮਦਨ ਦਾ 76.73 ਫੀਸਦੀ ਹੈ। ਆਮਦਨ ਦੇ ਮਾਮਲੇ 'ਚ ਕਾਂਗਰਸ 452.375 ਕਰੋੜ ਰੁਪਏ ਦੇ ਨਾਲ ਦੂਜੇ ਸਥਾਨ 'ਤੇ ਰਹੀ ਹੈ। ਕਾਂਗਰਸ ਦੀ ਆਮਦਨ ਛੇ ਕੌਮੀ ਪਾਰਟੀਆਂ ਦੀ ਕੁੱਲ ਆਮਦਨ ਦਾ 14.70 ਫੀਸਦੀ ਹੈ। ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ), ਆਮ ਆਦਮੀ ਪਾਰਟੀ (ਆਪ), ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਵੀ ਆਪਣੀ ਆਮਦਨ ਦਾ ਐਲਾਨ ਕੀਤਾ ਹੈ।

ਏਡੀਆਰ ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2021-22 ਅਤੇ 2022-23 ਦਰਮਿਆਨ ਭਾਜਪਾ ਦੀ ਆਮਦਨ ਵਿੱਤੀ ਸਾਲ 2021-22 ਦੌਰਾਨ 1917.12 ਕਰੋੜ ਰੁਪਏ ਤੋਂ 23.15 ਫੀਸਦੀ ਵਧ ਕੇ ਵਿੱਤੀ ਸਾਲ 2022-23 ਦੌਰਾਨ 2360.844 ਕਰੋੜ ਰੁਪਏ ਹੋ ਗਈ। NPP ਦੀ ਆਮਦਨ ਵਿੱਤੀ ਸਾਲ 2021-22 ਦੌਰਾਨ 47.20 ਲੱਖ ਰੁਪਏ ਤੋਂ 7.09 ਕਰੋੜ ਵਧ ਕੇ ਵਿੱਤੀ ਸਾਲ 2022-23 ਦੌਰਾਨ 7.56 ਕਰੋੜ ਰੁਪਏ ਹੋ ਗਈ।

ਇਹ ਵੀ ਪੜ੍ਹੋ :     ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆਮਦਨ ਵਿੱਤੀ ਸਾਲ 2021-22 ਦੌਰਾਨ 44.53 ਕਰੋੜ ਰੁਪਏ ਤੋਂ 91.23 ਫੀਸਦੀ ਵਧ ਕੇ ਵਿੱਤੀ ਸਾਲ 2022-23 ਦੌਰਾਨ 85.17 ਕਰੋੜ ਰੁਪਏ ਹੋ ਗਈ। 

ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਅੰਕੜਿਆਂ ਅਨੁਸਾਰ ਵਿੱਤੀ ਸਾਲ 2021-22 ਅਤੇ ਵਿੱਤੀ ਸਾਲ 2022-23 ਦਰਮਿਆਨ ਕਾਂਗਰਸ, ਸੀਪੀਆਈ (ਐਮ) ਅਤੇ ਬਸਪਾ ਦੀ ਆਮਦਨ ਕ੍ਰਮਵਾਰ 16.42 ਫੀਸਦੀ (88.90 ਕਰੋੜ ਰੁਪਏ), 12.68 ਫੀਸਦੀ (20.57 ਕਰੋੜ ਰੁਪਏ) ਅਤੇ 33.14 ਫੀਸਦੀ (14.50 ਕਰੋੜ ਰੁਪਏ) ਦੀ ਕਮੀ ਆਈ ਹੈ।

ਇਹ ਵੀ ਪੜ੍ਹੋ :    ਪੁੱਤਰ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਨੀਤਾ ਅੰਬਾਨੀ ਨੇ ਕਰਵਾਇਆ 14 ਮੰਦਿਰਾਂ ਦਾ ਨਿਰਮਾਣ, ਦੇਖੋ ਵੀਡੀਓ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News