ਅਸ਼ਲੀਲ ਤਸਵੀਰਾਂ ਜਨਤਕ ਕਰਨ ਦੀ ਧਮਕੀ ਦੇ ਰਿਹੈ ਨੈਸ਼ਨਲ ਐਂਕਵਾਇਰਰ : ਜੈਫ ਬੋਜੇਸ
Friday, Feb 08, 2019 - 07:36 PM (IST)
ਵਾਸ਼ਿੰਗਟਨ—ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਇਕ ਅਮਰੀਕੀ ਅਖਬਾਰ 'ਤੇ ਵੱਡੇ ਦੋਸ਼ ਲਗਾਏ ਹਨ। ਐਮਜ਼ੋਨ ਦੇ ਫਾਊਂਡਰ ਅਤੇ ਸੀ.ਈ.ਓ. ਜੈਫ ਬੋਜੇਸ ਦਾ ਕਹਿਣਾ ਹੈ ਕਿ ਨੇਸ਼ਨਲ ਐਂਕਵਾਇਰਰ ਨਾਂ ਦੇ ਟੈਬਲਾਏਡ ਨੇ ਇਨ੍ਹਾਂ ਨੂੰ ਬਲੈਕਮੇਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਖਬਾਰ ਨੇ ਉਨ੍ਹਾਂ ਦੀ ਨਿਊਡ ਤਸਵੀਰਾਂ ਲਈ ਉਨ੍ਹਾਂ ਤੋਂ ਵਸੂਲੀ ਮੰਗੀ। ਬੋਜੇਸ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਈਮੇਲ ਦਾ ਫੁਲ ਟੈਕਸਟ ਪਬਲਿਸ਼ ਕੀਤਾ ਹੈ ਜਿਸ ਨੂੰ ਉਨ੍ਹਾਂ ਨੇ ਬਲੈਕਮੇਲ ਕਰਨ ਲਈ ਭੇਜਿਆ ਗਿਆ ਸੀ। ਇਹ ਮੇਲ ਮੈਗਜੀਨ ਦੀ ਪੇਰੈਂਟ ਕੰਪਨੀ ਅਮਰੀਕੀ ਮੀਡੀਆ ਇੰਕ ਨੇ ਭੇਜਿਆ ਹੈ।
ਬੇਜੋਸ ਨੇ ਕੀਤਾ ਖੁਲਾਸਾ
ਜੈਫ ਬੇਜੋਸ ਨੇ No thank you Mr. Packer ਦੇ ਨਾਂ ਨਾਲ ਇਕ ਬਲਾਗ ਲਿਖਿਆ ਹੈ। ਇਸ 'ਚ ਉਨ੍ਹਾਂ ਨੇ ਅਮਰੀਕਨ ਮੀਡੀਆ ਇੰਕ (AMI) 'ਤੇ ਦੋਸ਼ ਲਗਾਇਆ ਹੈ ਕਿ ਅਖਬਾਰ ਨੇ ਜੈਫ ਬੋਜੇਸ ਤੋਂ ਉਨ੍ਹਾਂ ਦੀ ਅਤੇ ਸੈਨਸ਼ੇਜ ਦੀਆਂ ਫੋਟੋਆਂ ਜਾਰੀ ਕਰਨ ਦੀ ਗੱਲ ਕੀਤੀ ਹੈ। ਇਸ ਬਲਾਗ 'ਚ ਉਨ੍ਹਾਂ ਨੇ ਏ.ਐੱਮ.ਆਈ. ਦੇ ਚੀਫ ਕਾਨਟੈਂਟ ਆਫਿਸਰ ਡੇਲਨ ਹਾਵਾਰਡ ਦੀ ਵੀ ਈਮੇਲ ਜਾਰੀ ਕੀਤੀ ਹੈ। ਇਹ ਰਿਪੋਰਟ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਦੇ ਤਲਾਕ ਦੇ ਐਲਾਨ ਤੋਂ ਬਾਅਦ ਪਬਲਿਸ਼ ਕੀਤੀ ਗਈ ਸੀ।
ਜੈਫ ਬੋਜੇਸ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਮੇਰੇ ਨਾਲ ਕੁਝ ਅਜੀਬ ਹੋਇਆ। ਦਰਅਸਲ ਮੇਰੇ ਲਈ ਸਿਰਫ ਅਜੀਬ ਨਹੀਂ ਸੀ? ਇਹ ਪਹਿਲੀ ਵਾਰ ਸੀ ਜਦ ਮੈਂ ਕਿਸੇ ਆਫਰ ਦੇ ਲਈ ਮਨ੍ਹਾ ਕੀਤਾ ਹੈ ਜਾਂ ਨੈਸ਼ਨਲ ਐਂਕਵਾਇਰਰ ਦੇ ਟਾਪ ਲੇਵਲ ਦੇ ਲੋਕ ਅਜਿਹਾ ਸੋਚਦੇ ਸਨ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਅਜਿਹਾ ਸੋਚਿਆ, ਕਿਉਂਕਿ ਇਸ ਨੇ ਇਸ ਨੂੰ ਲਿਖਿਤ 'ਚ ਜਾਰੀ ਕਰਨ ਲਈ ਉਨ੍ਹਾਂ ਦਾ ਹੌਂਸਲਾ ਵਧਾਇਆ।
ਜੈਫ ਬੇਜੋਸ ਨੇ ਕਿਹਾ ਕਿ ਜਬਰਨ ਵਸੂਲੀ ਦੀ ਜਗ੍ਹਾ ਮੈਂ ਤੈਅ ਕੀਤਾ ਕਿ ਮੈਂ ਸਾਰਾ ਕੁਝ ਪਬਲਿਸ਼ ਕਰ ਦਵਾਂ ਜੋ ਉਨ੍ਹਾਂ ਨੇ ਮੈਨੂੰ ਭੇਜਿਆ ਹੈ। ਜੈਫ ਬੋਜੇਸ ਅਤੇ ਮੈਕੇਂਜੀ ਦੇ ਤਲਾਕ ਦੇ ਐਲਾਨ ਤੋਂ ਬਾਅਦ ਦਿ ਨੈਸ਼ਨਲ ਐਂਕਵਾਇਰਰ ਨੇ ਕਿਹਾ ਸੀ ਕਿ ਉਹ ਚਾਰ ਮਹੀਨੇ ਤੋਂ ਬੋਜੇਸ ਦੀ ਜਾਂਚ ਕਰ ਰਹੇ ਹਨ। ਅਖਬਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਹੈ ਕਿ ਬੋਜੇਸ ਨੇ, ਮਿਸਟਰੇਸ ਨੂੰ ਆਪਣੇ 65 ਮਿਲੀਅਨ ਡਾਲਰ ਦੇ ਪ੍ਰਾਈਵੇਟ ਜੈੱਟ 'ਚ ਹੀ ਕੀਤੇ ਭੇਜ ਦਿੱਤੇ। ਇਸ ਟੈਬਲਾਇਡ ਅਤੇ ਦੂਜੇ ਪਬਲਿਸ਼ਰਸ ਨੇ ਦੂਜੀ ਮਹਿਲਾ ਦਾ ਨਾਂ ਲੌਰੇਨ ਸੇਨਸ਼ੇਜ ਦੱਸਿਆ ਹੈ ਜੋ ਫਾਕਸ ਦੀ ਸਾਬਕਾ ਐਂਕਰ ਹੈ। ਬੋਜੇਸ ਦੇ ਪ੍ਰਾਈਵੇਟ ਸਕਿਓਰਟੀ ਕੰਸਲਟੈਂਟ ਗੋਵਿਨ ਡੇ ਬੇਕਰ ਨੇ ਇਸ ਗੱਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਬੋਜੇਸ ਦੀਆਂ ਜਾਣਕਾਰੀਆਂ ਐਂਕਵਾਇਰਰ ਨੂੰ ਕੌਣ ਲੀਕ ਕਰ ਰਿਹਾ ਹੈ।