ਨਾਬਾਰਡ ਬਾਜ਼ਾਰ ਤੋਂ 2019-20 ''ਚ 55,000 ਕਰੋੜ ਰੁਪਏ ਜੁਟਾਏਗਾ
Friday, Jul 12, 2019 - 03:05 PM (IST)

ਨਵੀਂ ਦਿੱਲੀ—ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਆਪਣੇ ਕਾਰੋਬਾਰ ਵਾਧੇ ਲਈ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵੱਖ-ਵੱਖ ਖੇਤੀਬਾੜੀ ਅਤੇ ਪੇਂਡੂ ਵਿਕਾਸ ਯੋਜਨਾਵਾਂ ਨੂੰ ਸਮਰਥਨ ਦੇਣ ਨੂੰ ਲੈ ਕੇ ਚਾਲੂ ਵਿੱਤੀ ਸਾਲ 'ਚ ਕਰੀਬ 55,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਨਾਬਾਰਡ ਦੇ ਚੇਅਰਮੈਨ ਹਰਸ਼ ਕੁਮਾਰ ਭਾਨਵਾਲਾ ਨੇ ਇਥੇ ਕਿਹਾ ਕਿ ਬਾਜ਼ਾਰ ਤੋਂ ਕਰਜ਼ ਪਿਛਲੇ ਵਿੱਤੀ ਸਾਲ ਦੇ ਲਗਭਗ ਬਰਾਬਰ ਰਹੇਗਾ। ਸਾਡਾ 2019-20 'ਚ ਘਰੇਲੂ ਬਾਜ਼ਾਰ ਤੋਂ 12,000 ਕਰੋੜ ਰੁਪਏ ਜੁਟਾ ਚੁੱਕਾ ਹੈ। ਵਿੱਤੀ ਸੰਸਥਾਨ ਪਹਿਲਾਂ ਹੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਬਾਜ਼ਾਰ ਤੋਂ 12,000 ਕਰੋੜ ਰੁਪਏ ਜੁਟਾ ਚੁੱਕਾ ਹੈ। ਨਾਬਾਰਡ ਲੰਬਾ ਸਮਾਂ ਬਾਂਡ ਦੇ ਰਾਹੀਂ ਫੰਡ ਜੁਟਾਉਂਦਾ ਹੈ। ਇਨ੍ਹਾਂ ਬਾਡਾਂ ਦਾ ਸਮਾਂ ਆਮ ਤੌਰ 'ਤੇ 10 ਤੋਂ 15 ਸਾਲ ਹੁੰਦਾ ਹੈ। ਪਿਛਲੇ ਵਿੱਤੀ ਸਾਲ 'ਚ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਨੇ ਗੈਰ-ਬਦਲਣਯੋਗ ਡਿਬੈਂਚਰ ਦੇ ਰਾਹੀਂ 56,069 ਕਰੋੜ ਰੁਪਏ ਜੁਟਾਏ। ਇਸ 'ਚ 33,169 ਕਰੋੜ ਰੁਪਏ ਸਰਕਾਰੀ ਯੋਜਨਾਵਾਂ ਲਈ ਅਤੇ ਬਾਕੀ ਸੰਗਠਨ ਦੇ ਆਪਣੇ ਵਿੱਤੀ ਪੋਸ਼ਣ ਜ਼ਰੂਰਤਾਂ ਲਈ ਸੀ। ਨਾਬਾਰਡ ਜਿਨ੍ਹਾਂ ਸਰਕਾਰੀ ਯੋਜਨਾਵਾਂ ਨੂੰ ਵਿੱਤ ਪੋਸ਼ਣ ਉਪਲੱਬਧ ਕਰਵਾਉਂਦਾ ਹੈ, ਉਸ 'ਚ ਸਵੱਛ ਭਾਰਤ ਮੁਹਿੰਮ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਸ਼ਾਮਲ ਹੈ। ਵਿੱਤੀ ਸਾਲ 2018-19 'ਚ ਨਾਬਾਰਡ ਵਲੋਂ ਦਿੱਤਾ ਗਿਆ ਕਰਜ਼ ਕਰੀਬ 22 ਫੀਸਦੀ ਵਧ ਕੇ 4.32 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ।